ਜਲੰਧਰ : ਦੋਆਬਾ ਵੈਲਫੇਅਰ ਸੁਸਾਇਟੀ (ਰਜਿ.) ਵੱਲੋਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਤੀਸਰਾ ਕੀਰਤਨ ਦਰਬਾਰ ”ਸਫਰ-ਏ-ਸ਼ਹਾਦਤ” ਮਾਡਲ ਹਾਊਸ ਜਲੰਧਰ ਵਿਖੇ ਕਰਵਾਇਆ ਗਿਆ। ਇਸ ਕੀਰਤਨ ਦਰਬਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਧਾਰਮਿਕ ਦੀਵਾਨ ਵਿਚ ਕਥਾਵਾਚਕਾਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਨਾਲ ਜੋੜਿਆ ਅਤੇ ਸੰਗਤਾਂ ਨੂੰ ਆਪਣੇ ਗੌਰਵਮਈ ਵਿਰਸੇ ਨਾਲ ਭਰਪੂਰ ਜੋੜਨ ਲਈ ਪ੍ਰੇਰਿਆ |
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਅਤੇ ਹਾਜ਼ਰੀ ਲਗਵਾਈ।
ਮਹਿੰਦਰ ਭਗਤ ਨੇ ਸੰਗਤਾਂ ਨੂੰ ਆਨੰਦਪੁਰ ਸਾਹਿਬ ਤੋਂ ਚਮਕੌਰ ਗੜ੍ਹੀ ਤੱਕ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਹਾਦਤਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਮਹਿੰਦਰ ਭਗਤ ਅਤੇ ਹੋਰ ਪਤਵੰਤਿਆਂ ਨੂੰ ਸੁਸਾਇਟੀ ਮੈਂਬਰਾਂ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਦੋਆਬਾ ਵੈਲਫੇਅਰ ਸੁਸਾਇਟੀ ਦੇ ਮਨਜਿੰਦਰ ਸਿੰਘ, ਜਸਪ੍ਰੀਤ ਸਿੰਘ ਚੌਹਾਨ, ਹਰਪ੍ਰੀਤ ਸਿੰਘ ਸੇਠੀ, ਜਸਪ੍ਰੀਤ ਰਿਪਨ, ਸੂਰਜ ਸੱਭਰਵਾਲ, ਸੁਖਬੀਰ ਸਿੰਘ, ਮਨਪ੍ਰੀਤ ਨੇਗੀ, ਪ੍ਰਤਾਪ ਸਿੰਘ, ਸੰਜੀਵ ਜੈਨ, ਵਿਵੇਕ ਸਹਿਗਲ ਅਤੇ ਨਵੀਨ ਸੋਨੀ, ਓਮਕਾਰ ਰਾਜੀਵ ਟਿੱਕਾ, ਅਮਰੀਕ ਸਿੰਘ ਮੀਕਾ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
- +91 99148 68600
- info@livepunjabnews.com