ਜਦੋਂ ਦੋਹਾਂ ਦੇਸ਼ਾਂ ਵਿੱਚ ਨਹੀ ਸੀ ਤਾਰ, ਰਿਸ਼ਤੇ ਕਿਵੇਂ ਰਹਿੰਦੇ ਸੀ ਬਰਕਰਾਰ। ਦਲੇਰ ਮਾਂ ਦੇ ਖਾੜਕੂ ਪੁੱਤ ਦੀ ਕਹਾਣੀ

ਜਲੰਧਰ (ਸੁਲਿੰਦਰ ਕੰਢੀ) -ਸਰਹੱਦਾਂ ਦੇ ਨੇੜੇ ਵਸਦੇ ਲੋਕ ਬਲਕਾਰ ਸਿੰਘ (ਡੁਬਲੀਕੇਟ ਨਾਮ) ਰੋਜ਼ ਸਵੇਰੇ ਆਪਣੀਆਂ ਛੋਟੀਆਂ ਜਮਾਤਾਂ ਵਿੱਚ ਸਕੂਲ ਜਾਂਦਾ ਅਤੇ ਘਰ ਵਾਪਸ ਆ ਜਾਂਦਾ। ਸਕੂਲ ਤੋਂ ਵਾਪਸ ਆ ਕੇ ਆਪਣੀਆਂ ਮੱਝਾਂ ਤੇ ਗਾਂਵਾਂ ਲੈਕੇ ਬਾਡਰ ਤੇ ਚਾਰਨ ਲਈ ਚੱਲਾ ਜਾਂਦਾ। ਮੱਝਾਂ ਚਾਰਦੇ ਹੋਏ ਦੋਨਾਂ ਦੇਸਾਂ ਦੇ ਬੱਚੇ ਆਪਸ ਵਿੱਚ ਖੇਲਦੇ ਅਤੇ ਮਸਤੀ ਕਰਦੇ। ਕਦੇ ਕਦਾਈ ਬਲਕਾਰ ਸਿੰਘ ਬਾਡਰ ਦੀ ਤਾਰ ਪਾਰ ਕਰ ਲੋਕਾਂ ਦੇ ਘਰ ਵੀ ਚੱਲੇ ਜਾਂਦੇ। ਮਹਿਮਾਨ ਬਾਜੀ ਤੋਂ ਬਾਅਦ ਵਾਪਸ ਆ ਜਾਂਦੇ। ਹੌਲੀ-ਹੌਲੀ ਬਲਕਾਰ ਸਿੰਘ ਵੱਡੀਆਂ ਜਮਾਤਾਂ ਵਿੱਚ ਹੋ ਗਏ। ਪਰ ਤਾਰੋ ਪਾਰ ਉਹਨਾਂ ਦੇ ਸੰਬੰਧ ਉਨ੍ਹਾਂ ਦੋਸਤਾਂ ਨਾਲ ਉਸੇ ਤਰ੍ਹਾਂ ਦੇ ਰਹੇ, ਜਿਵੇਂ ਛੋਟੇ ਹੁੰਦਿਆਂ ਦੇ ਸੀ। ਦਸਵੀ ਪਾਸ ਕਰਨ ਤੇ ਉਸ ਦੇ ਘਰਦਿਆਂ ਨੇ ਪਾਰ ਜਾਣਾ ਬੰਦ ਕਰ ਦਿੱਤਾ। ਉਦੋਂ ਤੱਕ ਬਾਡਰ ਤੇ ਤਾਰ ਵੀ ਲੱਗਣੀ ਸ਼ੁਰੂ ਹੋ ਚੁੱਕੀ ਸੀ। ਤਾਰ ਦਾ ਕੰਮ ਪੂਰਾ ਹੋ ਗਿਆ ਤੇ ਬੱਚਿਆਂ ਦਾ ਮਿਲਣਾ ਜੁਲਣਾ ਵੀ ਬੰਦ ਹੋ ਗਿਆ।

ਬਲਕਾਰ ਸਿੰਘ ਆਪਣੇ ਦੋਸਤਾਂ ਨੂੰ ਯਾਦ ਕਰ ਕਰਕੇ ਆਪਣੀ ਮੰਮੀ ਨਾਲ ਲੜਦਾ ਝਗੜਦਾ ਰਹਿੰਦਾ। ਪਰ ਉਸ ਦੀ ਮਾਤਾ ਮੌਕੇ ਦੀ ਹਕੂਮਤ ਤੋਂ ਡਰਦੀ ਆਪਣੇ ਬੱਚੇ ਨੂੰ ਬਾਹਰ ਨਾ ਜਾਣ ਦਿੰਦੀ। ਫਿਰ ਵੀ ਬਲਕਾਰ ਸਿੰਘ ਚੋਰੀ ਚੋਰੀ ਆਪਣੇ ਦੋਸਤਾਂ ਨੂੰ ਤਾਰ ਤੇ ਜਾ ਕੇ ਮਿਲ ਆਉਂਦਾ। ਇੱਕ ਦਿਨ ਮੌਕੇ ਦੀ ਪੁਲਿਸ ਨੇ ਉਸਨੂੰ ਗਿਰਫ਼ਤਾਰ ਕਰ ਲਿਆ। ਪੁਲਿਸ ਨੇ ਸਾਧਾਰਣ ਪੁੱਛਗਿੱਛ ਤੋਂ ਬਾਅਦ ਉਸਨੂੰ ਉਸਦੇ ਘਰਦਿਆਂ ਦੇ ਹਵਾਲੇ ਕਰ ਦਿੱਤਾ ਅਤੇ ਉਸਦੇ ਮਾ ਪਿਉ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਹ ਦੁਬਾਰਾ ਤਾਰ ਤੇ ਗਿਆ ਤਾਂ ਅਸੀਂ ਇਸਨੂੰ ਜੇਲ੍ਹ ਭੇਜ ਦਿਆਂਗੇ। ਬਲਕਾਰ ਸਿੰਘ ਨੇ ਹੌਲੀ ਹੌਲੀ ਆਪਣੇ ਇੱਕ ਦੋਸਤ ਨਾਲ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ ਟਰੱਕਾਂ ਦੇ ਕਾਰੋਬਾਰ ਵਿੱਚ ਪੈ ਗਿਆ।

ਦੋ ਢਾਈ ਸਾਲ ਦੇ ਬਾਅਦ ਬਲਕਾਰ ਸਿੰਘ ਫਿਰ ਆਪਣੇ ਘਰ ਆਇਆ ਅਤੇ ਫਿਰ ਆਪਣੇ ਦੋਸਤਾਂ ਨੂੰ ਤਾਰ ਤੇ ਮਿਲਣ ਚਲਾ ਗਿਆ। ਪੁਲਿਸ ਨੇ ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸਨੂੰ ਜੇਲ੍ਹ ਭੇਜ ਦਿੱਤਾ। ਬਲਕਾਰ ਸਿੰਘ ਦੀ ਮਾਤਾ ਉਸਨੂੰ ਜੇਲ੍ਹ ਮਿਲਣ ਜਾਂਦੀ। ਬਲਕਾਰ ਸਿੰਘ ਦੀ ਮਾਤਾ ਬਹੁਤ ਹੀ ਦਲੇਰ ਔਰਤ ਸੀ। ਹੌਲੀ-ਹੌਲੀ ਉਸਨੇ ਆਪਣੇ ਬੇਟੇ ਦੀ ਜਮਾਨਤ ਕਰਵਾ ਦਿੱਤੀ। ਇਕ ਦਿਨ ਪੁਲਿਸ ਉਸਦੀ ਮਾਂ ਨੂੰ ਵੀ ਗਿਰਫ਼ਤਾਰ ਕਰਕੇ ਲੈ ਗਈ। ਪਰ ਥੋੜੇ ਹੀ ਦਿਨਾਂ ਬਾਅਦ ਮਾਤਾ ਵਾਪਸ ਜੇਲ੍ਹ ਤੋਂ ਆ ਗਈ। ਬਲਕਾਰ ਸਿੰਘ ਫਿਰ ਆਪਣੇ ਟਰੱਕਾਂ ਦੇ ਕਾਰੋਬਾਰ ਤੇ ਚੱਲਾ ਗਿਆ। ਟਰੱਕਾਂ ਦੇ ਕਾਰੋਬਾਰ ਕਰਦੇ ਕਰਦੇ ਉਸਨੂੰ ਪੰਜਾਬ ਦੇ ਉਹ ਨੌਜਵਾਨ ਵੀ ਮਿਲ ਗਏ, ਜੋ ਪੰਜਾਬ ਦੇ ਹਲਾਤਾਂ ਤੋਂ ਪਰੇਸ਼ਾਨ ਸੀ। ਬਲਕਾਰ ਸਿੰਘ ਨੇ ਵੀ ਆਪਣੀ ਸਟੋਰੀ ਉਹਨਾਂ ਨੌਜਵਾਨ ਨਾਲ ਸਾਂਝੀ ਕੀਤੀ। ਬਲਕਾਰ ਸਿੰਘ ਦਾ ਉਨ੍ਹਾਂ ਨੌਜਵਾਨਾਂ ਨਾਲ ਮੇਲ ਜੋਲ ਵੱਧ ਗਿਆ, ਜੋ ਸਰਕਾਰਾਂ ਅਤੇ ਘਰ ਵੱਲੋਂ ਸਤਾਏ ਅਤੇ ਬੇਘਰ ਹੋਏ ਸੀ। ਹੌਲੀ-ਹੌਲੀ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਬਲਕਾਰ ਸਿੰਘ ਦਾ ਖਾੜਕੂ ਨੌਜਵਾਨਾਂ ਨਾਲ ਕਾਫੀ ਮੇਲ ਜੋਲ ਰੱਖਦਾ ਹੈ। ਜਦੋਂ ਪੁਲਿਸ ਨੇ ਬਲਕਾਰ ਸਿੰਘ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਬਲਕਾਰ ਸਿੰਘ ਪੁਲਿਸ ਨੂੰ ਚਖਸਾ ਦੇ ਕੇ ਫਰਾਰ ਹੋ ਗਿਆ।

ਪੁਲਿਸ ਨੇ ਬਲਕਾਰ ਸਿੰਘ ਦੀ ਮਾਤਾ ਨੂੰ ਫਿਰ ਗਿਰਫ਼ਤਾਰ ਕਰ ਲਿਆ। ਉਨ੍ਹਾਂ ਦੇ ਪਿਤਾ ਨੂੰ ਇਸ ਲਈ ਕਰਕੇ ਗਿਰਫ਼ਤਾਰ ਨਹੀਂ ਕਰਦੇ ਸੀ ਕਿਉਂਕਿ ਉਹ ਕਿਸੇ ਬਿਮਾਰੀ ਕਾਰਨ ਪੀੜਿਤ ਸੀ। ਪੁਲਿਸ ਦੇ ਐਸਐਸ ਪੀ ਬਟਾਲਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਉਸ ਦੀ ਮਾਤਾ ਨੂੰ ਇਹਨਾਂ ਤੰਗ ਕੀਤਾ ਕਿ ਉਸਦੀ ਮੌਤ ਹੋ ਗਈ। ਬਲਕਾਰ ਸਿੰਘ ਆਪਣੀ ਮਾਤਾ ਦੇ ਗਮ ਵਿੱਚ ਬਹੁਤ ਪਰੇਸ਼ਾਨ ਹੋਇਆ ਅਤੇ ਉਸ ਸੀਨੀਅਰ ਅਫਸਰ ਦੀ ਖੋਜ ਵਿੱਚ ਲੱਗ ਗਿਆ, ਜਿਸਨੇ ਉਸਦੀ ਮਾਤਾ ਨੂੰ ਮਾਰਿਆ ਸੀ। ਪਰ ਇਸ ਬਾਰੇ ਉਸ ਨੂੰ ਕੁਝ ਵੀ ਪਤਾ ਨਾ ਲੱਗਾ। ਬਲਕਾਰ ਸਿੰਘ ਪੁਲਿਸ ਦੇ ਕਾਗਜਾਂ ਵਿੱਚ ਪੀਓ ਹੋ ਚੁੱਕਾ ਸੀ।

ਬਲਕਾਰ ਸਿੰਘ ਨੇ ਫਿਰ ਕਿਸੇ ਅਧਿਕਾਰੀ ਨਾਲ ਰਾਬਤਾ ਕਰਕੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਸ ਸੀਨੀਅਰ ਅਧਿਕਾਰੀ ਨੇ ਉਸ ਦੀ ਸਾਰੀ ਗੱਲਬਾਤ ਸੁਣੀ ਤੇ ਇਸ ਭਟਕੇ ਹੋਏ ਨੌਜਵਾਨ ਨੂੰ ਆਮ ਲੋਕਾਂ ਵਾਂਗ ਜਿੰਦਗੀ ਜਿਉਣ ਦਾ ਮੌਕਾ ਦਿੱਤਾ। ਕੁਝ ਦੇਰ ਬਾਅਦ ਬਲਕਾਰ ਸਿੰਘ ਨੇ ਇੱਕ ਕੁੜੀ ਨਾਲ ਵਿਆਹ ਕਰਵਾ ਲਿਆ ਤੇ ਉਸਦੇ ਘਰ ਦੋ ਬੇਟੀਆਂ ਨੇ ਜਨਮ ਲਿਆ। ਸਾਧਾਰਣ ਜ਼ਿੰਦਗੀ ਬਤੀਤ ਕਰਨ ਵਾਲੇ ਬਲਕਾਰ ਸਿੰਘ ਨੂੰ ਇੱਕ ਦਿਨ ਹਾਰਟ ਅਟੈਕ ਆ ਗਿਆ ਅਤੇ ਉਹ ਸਾਰੇ ਦੋਸਤਾਂ ਨੂੰ ਅਲਵਿਦਾ ਕਹਿ ਗਿਆ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top