ਤਲਵਾੜਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮਦਿਨ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਤਲਵਾੜਾ(ਸੋਨੂੰ ਥਾਪਰ) – ਅੱਜ ਮਿਤੀ 14 ਅਪ੍ਰੈਲ 2025 ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਸੈਕਟਰ ਤਿੰਨ ਤਲਵਾੜਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮਦਿਨ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਭਾ ਦੇ ਅਹੁਦੇਦਾਰਾਂ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਕਿ ਇਸ ਵਾਰ ਸਭਾ ਵੱਲੋਂ ਨਿਵੇਕਲੀ ਪਹਿਲ ਕਰਦੇ ਹੋਏ ਇਸ ਪ੍ਰੋਗਰਾਮ ਦੇ ਪ੍ਰਬੰਧ ਦੀ ਸਾਰੀ ਜਿੰਮੇਵਾਰੀ ਮਹਿਲਾ ਸ਼ਕਤੀ ਨੂੰ ਦਿੱਤੀ ਗਈ ਸੀ ਅਤੇ ਮਹਿਲਾ ਸੇਵਾਦਾਰਾਂ ਵੱਲੋਂ ਮੈਡਮ ਮੀਨਾ ਸੰਧੂ ਦੀ ਅਗਵਾਈ ਵਿੱਚ ਇਸ ਪ੍ਰੋਗਰਾਮ ਦੇ ਪੁਖਤਾ ਪ੍ਰਬੰਧ ਕੀਤੇ ਗਏ। ਪ੍ਰੋਗਰਾਮ ਵਿੱਚ ਔਰਤਾਂ ਅਤੇ ਬੱਚਿਆਂ ਦੀਆਂ ਰਚਨਾਵਾਂ, ਮਿਸ਼ਨਰੀ ਗੀਤ, ਅਤੇ ਰੰਗਾ ਰੰਗ ਪ੍ਰੋਗਰਾਮ ਕੀਤੇ ਗਏ। ਮਾਸਟਰ ਸੋਮਰਾਜ ਜੀ ਨੇ ਇਸ ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਦੇ ਤੌਰ ਬੋਲਦਿਆਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਸੰਘਰਸ਼ਮਈ ਜੀਵਨ ਤੇ ਵਿਚਾਰ ਚਰਚਾ ਕੀਤੀ ਅਤੇ ਇਕੱਤਰਿਤ ਸਭਾ ਨੂੰ ਉਨਾਂ ਦੇ ਸਿਧਾਂਤਾਂ ਤੇ ਚੱਲਣ ਲਈ ਕਿਹਾ। ਪ੍ਰੋਗਰਾਮ ਵਿਚ ਗਾਇਕ ਬੱਬੂ ਬਾਜ ਨੇ ਇਕੱਠ ਨੂੰ ਆਪਣੇ ਮਿਸ਼ਨਰੀ ਗੀਤਾਂ ਨਾਲ ਨਿਹਾਲ ਕੀਤਾ। ਸਭਾ ਵੱਲੋਂ ਮਹਿਲਾ ਸ਼ਕਤੀ ਨੇ ਹੀ ਆਈਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਮੂਮੈਂਟੋ ਭੇਂਟ ਕੀਤੇ ਅਤੇ ਆਏ ਹੋਏ ਸਕੂਲੀ ਬੱਚਿਆ ਨੂੰ ਸਟੱਡੀ ਮਟੀਰੀਅਲ ਨਾਲ ਸਨਮਾਨਤ ਕੀਤਾ ਗਿਆ। ਸ੍ਰੀ ਹਰਦੀਪ ਸਿੰਘ ਨਮੋਲੀ ਨੇ ਬੱਚਿਆਂ ਨੂੰ ਇਨਾਮ ਰਾਸ਼ੀ ਦਿੱਤੀ। ਉਪਰੰਤ ਪ੍ਰਧਾਨ ਸ਼੍ਰੀ ਕਮਲ ਕਿਸ਼ੋਰ ਦੁਆਰਾ ਮਹਿਲਾ ਸੇਵਾਦਾਰਾਂ ਦਾ ਇਸ ਪ੍ਰੋਗਰਾਮ ਨੂੰ ਬਾਖੂਬੀ ਕਾਮਯਾਬ ਕਰਨ ਦਾ ਧੰਨਵਾਦ ਕੀਤਾ।

ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਸੀਮਾ ਬਾਲੇ ਨੇ ਸਟੇਜ ਸੰਚਾਲਨ ਕੀਤਾ। ਮਹਿਲਾ ਸ਼ਕਤੀ ਵਿੱਚ ਸ਼੍ਰੀਮਤੀ ਸੁਸ਼ੀਲਾ, ਦੀਪਿਕਾ, ਸੰਦੇਸ਼ ਕੌਰ, ਉਰਮਿਲਾ ਭਡਿਆਰ, ਜਸਵਿੰਦਰ ਕੌਰ, ਸੋਨੀਆ, ਨੀਲਮ, ਜੋਤਸਨਾ, ਮਨਜੀਤ ਕੌਰ, ਜਸਵੀਰ ਕੌਰ, ਰਮੇਸ਼ ਕੌਰ ਗੇਰਾ, ਰੇਨੂ ਬਾਲਾ, ਜੀਵਨ ਲਤਾ, ਬਲਵਿੰਦਰ ਕੌਰ, ਅੰਜੂ, ਸੁਰਿੰਦਰ ਕੌਰ, ਅਨੀਤਾ, ਸਰਬਜੀਤ ਕੌਰ, ਗਗਨ ਸਹੋਤਾ, ਰਿਤੂ, ਸ਼ਿਵਾਨੀ, ਸਮਰਿਤੀ, ਸ੍ਰੀ ਰਮੇਸ਼ ਕੁਮਾਰ ਸਹੋਤਾ ਪੰਜਾਬ ਪ੍ਰਧਾਨ ਆਲ ਇੰਡੀਆ ਅੰਬੇਡਕਰ ਮਹਾਂ ਸਭਾ, ਸ਼੍ਰੀ ਬਿਸ਼ਨ ਦਾਸ ਸੰਧੂ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਹਲੇੜ, ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਭੇੜਾ, ਸਰਪੰਚ ਦੀਪਕ ਠਾਕੁਰ, ਪੰਡਿਤ ਅਵਤਾਰ ਕ੍ਰਿਸ਼ਨ ਚੇਅਰਮੈਨ ਸੀਨੀਅਰ ਸਿਟੀਜਨ ਕਮੇਟੀ ਤਲਵਾੜਾ, ਸਰਦਾਰ ਪਿਆਰਾ ਸਿੰਘ, ਪ੍ਰੋਫੈਸਰ ਕਸ਼ਮੀਰੀ ਲਾਲ, ਅਜੀਤ ਕੁਮਾਰ ਨਿਗਰਾਨ ਇੰਜੀਨੀਅਰ ਬੀਬੀਐਮਬੀ, ਸ੍ਰੀ ਭੂਸ਼ਨ ਕੁਮਾਰ ਸੀੲਏਓ, ਮਿਹਰ ਅਲੀ, ਡਾਕਟਰ ਰਾਜ ਕੁਮਾਰ, ਡਾਕਟਰ ਹਰਿੰਦਰ ਸਿੰਘ, ਡਾਕਟਰ ਹਤੇਸ਼ ਭਾਟੀਆ, ਡਾਕਟਰ ਰਕੇਸ਼ ਕੁਮਾਰ, ਰਜਿੰਦਰ ਸਿੰਘ ਵਾਇਸ ਪ੍ਰੈਜ਼ੀਡੈਂਟ, ਇੰਜੀਨੀਅਰ ਰਾਜਕੁਮਾਰ ਬਿਰਦੀ , ਵਿਜੈਪਾਲ ਸਿੰਘ ਜਨਰਲ ਸਕੱਤਰ, ਰਜਿੰਦਰ ਸਿੰਘ ਵਾਈਸ ਪ੍ਰੈਸੀਡੈਂਟ, ਜਰਨੈਲ ਭਾਟੀਆ ਬਰਤਨ ਸਟੋਰ ਇਨਚਾਰਜ, ਮਾਸਟਰ ਸਰਵਨ ਸਿੰਘ, ਲੰਗਰ ਸਟੋਰ ਇੰਚਾਰਜ, ਸੁਰੇਸ਼ ਕੁਮਾਰ ਕੈਸ਼ੀਅਰ, ਕਰਨੈਲ ਸਿੰਘ ਸੀਨੀਅਰ ਵਾਈਸ ਪ੍ਰਧਾਨ, ਰਾਜ ਮਾਲ ਕਜਲਾ, ਗੁਰਦਿਆਲ ਸਿੰਘ ਤੱਖੀ , ਜਰਨੈਲ ਭਾਟੀਆ, ਸੱਤ ਪਾਲ, ਮਾਸਟਰ ਦਵਿੰਦਰ ਸਿੰਘ, ਜਸਵੀਰ ਸਿੰਘ ਸਟੇਜ ਸਕੱਤਰ, ਤਿਲਕ ਰਾਜ ਡੋਹਰ, ਜੀਵਨ ਕੁਮਾਰ, ਹਰਭਜਨ ਹੀਰ, ਮੁਕੇਸ਼ ਬੱਲੀ, ਵਿਜੇ ਕੁਮਾਰ, ਹਾਜ਼ਰ ਹੋਏ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top