350 ਸਾਲਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੇ ਭਾਈ ਜੈਤਾ ਜੀ ਨੂੰ ਸਮਰਪਿਤ 13ਵਾਂ ਮਹਾਨ ਕੀਰਤਨ ਦਰਬਾਰ ਨਵੰਬਰ ‘ਚ।

ਜਲੰਧਰ  – ਸਰਬ ਧਰਮ ਵੈਲਫੇਅਰ ਸੇਵਾ ਸੁਸਾਇਟੀ (ਰਜਿ.) ਲੰਮਾ ਪਿੰਡ ਜਲੰਧਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿਸ਼ੇਸ਼ ਸਹਿਯੋਗ ਨਾਲ ਤੇਰਵਾਂ ਮਹਾਨ ਕੀਰਤਨ ਦਰਬਾਰ ਨਵੰਬਰ ‘ਚ ਰੰਗਰੇਟੇ ਗੁਰੂ ਕੇ ਬੇਟੇ ਭਾਈ ਜੀਵਨ ਸਿੰਘ ਜੀ, ਭਾਈ ਜੈਤਾ ਜੀ ਦੀ ਮਹਾਨ ਕੁਰਬਾਨੀ ਨੂੰ ਸਮਰਪਿਤ ਕਰਾਉਣ ਦਾ ਫੈਸਲਾ ਸਰਬ ਸੰਮਤੀ ਨਾਲ ਕੀਤਾ ਗਿਆ ਜਿਸ ਸਬੰਧੀ ਤਿਆਰੀ ਆਰੰਭ ਕਰਨ ਲਈ ਅੱਜ ਅਹਿਮ ਮੀਟਿੰਗ ਮਹੱਲਾ ਨਿਊ ਵਿਨੈ ਨਗਰ ਲੰਮਾ ਪਿੰਡ ਵਿਖੇ ਹੋਈ।ਸਰਪ੍ਰਸਤ ਸੰਤ ਬਾਬਾ ਜਸਵਿੰਦਰ ਸਿੰਘ ਤੇ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਵੱਲੋਂ ਸਾਰੇ ਮੈਂਬਰਾਂ ਨੂੰ ਇਸ ਮਹਾਨ ਕਾਰਜ ਕਰਨ ਦਾ ਮੁੱਖ ਮਾਰਗ ਸਰਬ ਸਾਂਝੀਵਾਲਤਾ ਤੇ ਸਿੱਖ ਕੌਮ ਦੇ ਮਹਾਨ ਸਾਨਾਮਤੇ ਇਤਿਹਾਸ ਨਾਲ ਜੁੜੀਆਂ ਹਰ ਕੁਰਬਾਨੀਆਂ ਕਰਨ ਵਾਲੇ ਤੇ ਗੁਰੂ ਸਾਹਿਬਾਨਾਂ, ਭਗਤਾਂ ਦੇ ਮਹਾਨ ਸੰਕਲਪ ਨੂੰ ਦ੍ਰਿੜ ਕਰਾਉਂਣ ਦਾ ਫੈਸਲਾ ਕੀਤਾ ਹੈ।ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਲੋਂ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਦੇ ਲਈ ਕੁਰਬਾਨੀ ਦੇ ਕੇ ਮਹਾਨ ਕਾਰਜ ਕੀਤਾ ਅਤੇ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦਾ ਸੀਸ ਦਿੱਲੀ ਤੋਂ ਲਿਆ ਕੇ ਮਹਾਨ ਇਤਿਹਾਸ ਰਚਿਆ ਅਤੇ ਗੁਰੂ ਕੇ ਬੇਟੇ ਦਾ ਖਿਤਾਬ ਹਾਸਿਲ ਕੀਤਾ।ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਇਸ ਮੌਕੇ ਸਿੰਘ ਸਾਹਿਬ ਜਥੇਦਾਰ ਰਘਵੀਰ ਸਿੰਘ ਜੀ, ਬਾਬਾ ਬੰਤਾ ਸਿੰਘ ਜੀ ਪ੍ਰਸਿੱਧ ਕਥਾਵਾਚਕ, ਭਾਈ ਸ਼ੁਭਦੀਪ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜੱਬੜਤੋੜ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਮਨਜਿੰਦਰ ਸਿੰਘ ਜੀ ਰਾਏਪੁਰ ਰਸੂਲਪੁਰ ਤੇ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਸਿਮਰਨਜੀਤ ਸਿੰਘ ਪਰਵਾਨਾ ਆਦਿ ਹਾਜਰੀਆਂ ਭਰਨਗੇ ਅਤੇ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਮੌਕੇ ਕਰਨੈਲ ਸਿੰਘ ਰੇਰੂ, ਜਗਜੀਤ ਸਿੰਘ ਖਾਲਸਾ, ਜਗਜੀਤ ਸਿੰਘ ਟਰਾਂਸਪੋਰਟਰ, ਅਜਮੇਰ ਸਿੰਘ ਬਾਦਲ, ਸੁਰਿੰਦਰ ਸਿੰਘ ਰਾਜ, ਬਲਵੀਰ ਸਿੰਘ ਬੀਰਾ, ਮਹਿੰਦਰ ਸਿੰਘ ਜੰਬਾ, ਰਵੀ ਕੁਮਾਰ ਬਾਵਾ ਜੀ ਮੰਦਰ, ਅਜੀਤ ਸਿੰਘ ਜੰਡੂ ਸਿੰਘਾ, ਸਤਪਾਲ ਸਿੰਘ ਨੀਲਾ ਮਹਿਲ, ਲਾਲ ਚੰਦ, ਦਲਜੀਤ ਸਿੰਘ ਲੰਮਾ ਪਿੰਡ, ਕਰਮਜੀਤ ਸਿੰਘ ਬਿੱਲਾ, ਸੰਦੀਪ ਸਿੰਘ ਫੁੱਲ, ਪ੍ਰਦੀਪ ਸਿੰਘ, ਮਹਿੰਦਰ ਸਿੰਘ ਲੰਮਾ ਪਿੰਡ, ਰਜਿੰਦਰ ਸਿੰਘ ਕੰਗ, ਰਾਜ ਕੁਮਾਰ, ਸਤਨਾਮ ਸਿੰਘ, ਪਰਮਿੰਦਰ ਸਿੰਘ ਭਾਟੀਆ, ਪਲਵਿੰਦਰ ਸਿੰਘ ਬੱਬਲ,ੂ ਫੁੰਮਣ ਸਿੰਘ, ਰਵਿੰਦਰ ਸਿੰਘ ਭੱਤੂ, ਠੇਕੇਦਾਰ ਪਰਮਜੀਤ ਸਿੰਘ, ਪ੍ਰਕਾਸ਼ ਸਿੰਘ ਓਮ ਟਾਇਲ, ਕਮਲਜੀਤ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।

(ਫੋਟੋ ਕੈਪਸ਼ਨ)
ਨਿਊ ਵਿਨੈ ਨਗਰ ਵਿਖੇ 13ਵੇਂ ਮਹਾਨ ਕੀਰਤਨ ਸਬੰਧੀ ਹੋਈ ਮੀਟਿੰਗ ਦੌਰਾਨ ਰਣਜੀਤ ਸਿੰਘ ਰਾਣਾ, ਸੰਤ ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰਾ, ਕਰਨੈਲ ਸਿੰਘ ਰੇਰੂ ਤੇ ਜਗਜੀਤ ਸਿੰਘ ਖਾਲਸਾ ਆਦਿ ਦਿਖਾਈ ਦੇ ਰਹੇ ਹਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top