ਸਰਕਾਰ ਅਤੇ ਲੋਕਾਂ ਦੀ ਹੋ ਰਹੀ ਅੰਨੀ ਲੁੱਟ, ਸੰਗਰੂਰ ਵਿੱਚ ਕਹਿਰ, ਹੁਸ਼ਿਆਰਪੁਰ ਚ ਸ਼ਰਾਬ ਮਾਫੀਆ ਤੇ ਕਿਸ ਦੀ ਮੇਹਰ

LpN ਹੁਸ਼ਿਆਰਪੁਰ: — ਇੱਕ ਪਾਸੇ ਦਿੱਲੀ ਵਿੱਚ ਸ਼ਰਾਬ ਮਾਮਲਾ ਗੂੰਜ ਰਿਹਾ ਹੈ, ਅਤੇ ਦੂਜੇ ਪਾਸੇ ਸੰਗਰੂਰ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 20 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਰਾਬ ਦੇ ਕਾਲੇ ਕਾਰੋਬਾਰ ਪ੍ਰਤੀ ਕੁਝ ਦਿਨ ਦੇ ਹੋ ਰਹੇ ,ਹੱਲੇ ਉਪਰੰਤ ਸਭ ਕੁਝ ਪਹਿਲਾ ਦੀ ਤਰ੍ਹਾਂ ਸ਼ਾਂਤ ਹੋਣ ਵਾਲਾ ਹੈ। ਕਿਉਂਕਿ ਇਸ ਤੋਂ ਕੁਝ ਸਾਲ ਮਾਂਝੇ ਵਿੱਚ ਵੀ ਜਹਿਰੀਲੀ ਸ਼ਰਾਬ ਪੀਣ ਨਾਲ ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਸਨ, ਸਸਤੀ ਦੱਸ ਕੇ ਮਾੜੀ ਸ਼ਰਾਬ ਵੇਚਣ ਵਾਲਾ ਸ਼ਰਾਬ ਮਾਫੀਆ ਪਿਛਲੇ ਕਈ ਸਾਲਾਂ ਤੋਂ ਸੂਬੇ ਵਿੱਚ ਸਰਗਰਮ ਹੈ, ਜ਼ਿਲ੍ਹਾ ਹੁਸ਼ਿਆਰਪੁਰ ਨਾਲ ਲੱਗਦੇ ਮੰਡ ਖੇਤਰ ਵਿੱਚ ਜਿੱਥੇ ਦੇਸੀ ਦਾਰੂ ਬਣਾਈ ਜਾਂਦੀ ਹੈ ।ਉੱਥੇ ਹੁਸ਼ਿਆਰਪੁਰ ਸ਼ਹਿਰ ਸਮੇਤ ਆਸਪਾਸ ਦੇ ਕਸਬਿਆਂ ਵਿੱਚ ਨਜਾਇਜ਼ ਅੰਗਰੇਜ਼ੀ ਸ਼ਰਾਬ ਵੇਚਣ ਵਾਲਾ ਮਾਫੀਆ ਸਾਲਾਂ ਤੋਂ ਕੰਮ ਲੱਗਾ ਹੋਇਆ ਹੈ। ਅਤੇ ਹਰ ਸਾਲ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦੀ ਚਪਤ ਲਗਾਈ ਜਾ ਰਹੀ ਹੈ। ਪੰਜਾਬ ਸਰਕਾਰ ਜੇਕਰ ਸ਼ਰਾਬ ਮਾਫੀਏ ਦੇ ਲੱਕ ਨੂੰ ਭੰਨ੍ਹਣ ਵਿੱਚ ਸੱਚਮੁੱਚ ਹੀ ਸੰਜ਼ੀਦਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਹਰ ਜ਼ਿਲ੍ਹੇ ਵਿੱਚ ਪੰਜਾਬ ਪੁਲਿਸ ਤੇ ਐਕਸਾਈਜ ਵਿਭਾਗ ਵੱਲੋਂ ਜ਼ਬਤ ਕੀਤੀ ਗਈ। ਨਜਾਇਜ਼ ਸ਼ਰਾਬ, ਫੜੇ ਗਏ ਤਸਕਰਾਂ ਤੇ ਉਨ੍ਹਾਂ ਦੇ ਕੇਸਾਂ ਪ੍ਰਤੀ ਇੱਕ ਜਾਂਚ ਬਿਠਾਉਣੀ ਜਰੂਰੀ ਹੈ। ਜਿਸ ਤੋਂ ਸਾਫ ਪਤਾ ਚੱਲ ਜਾਵੇਗਾ, ਕਿ ਕਿਵੇਂ ਇੱਕ ਪੂਰਾ ਤੰਤਰ ਸ਼ਹਿ ਦੇ ਦੇ ਦੋ ਨੰਬਰੀਆਂ ਦੇ ਕਾਰੋਬਾਰ ਨੂੰ ਪ੍ਰਫੁੱਲਤ ਕਰ ਰਿਹਾ ਹੈ।
ਪੁਲਿਸ ਤੇ ਐਕਸਾਈਜ ਵਿਭਾਗ ਕੋਲ ਚਿੰਤਾ ਪ੍ਰਗਟਾਉਦੇ ਹਨ ।ਤਦ-ਤਦ ਦੋਵੇਂ ਵਿਭਾਗ ਉਨ੍ਹਾਂ ਲੋਕਾਂ ਨੂੰ ਸ਼ਰਾਬ ਦੀਆਂ ਕੁਝ ਨਜਾਇਜ਼ ਬੋਤਲਾਂ ਨਾਲ ਫੜ ਕੇ ਕੇਸ ਦਰਜ ਕਰ ਲੈਂਦੀ ਹੈ । ਪੁਲਿਸ ਤੇ ਐਕਸਾਈਜ ਵਿਭਾਗ ਇੰਨੀ ਕਾਰਵਾਈ ਪਿੱਛੋਂ ਮਾਮਲਾ ਬੰਦ ਕਰ ਦਿੰਦਾ ਹੈ। ਜੇਕਰ ਦੋਵੇਂ ਵਿਭਾਗ ਚਾਹੁਣ ਤਾਂ ਫੜੇ ਗਏ, ਕਰਿੰਦੇ ਤੋਂ ਦੋ ਨੰਬਰੀਆਂ ਦੇ ਕਿੰਗ ਪਿੰਨ ਤੱਕ ਪੁੱਜਣ ਲਈ ਕਦੇ ਵੀ ਸਮਾਂ ਨਹੀਂ ਲੱਗਦਾ। ਜਿਵੇਂ ਸੰਗਰੂਰ ਵਿੱਚ ਇੱਕ ਦਿਨ ਦੇ ਅੰਦਰ ਹੀ ਪੁਲਿਸ ਨੇ ਕਿੰਗ ਪਿੰਨ ਲੱਭ ਵੀ ਲਿਆ।

ਠੇਕੇਦਾਰ ਨੂੰ ਕਿਸ ਬੈਂਚ ਤਹਿਤ ਸ਼ਰਾਬ ਦੀ ਕਿੰਨੀ ਸਪਲਾਈ ਕੀਤੀ ਇਸ ਦਾ ਪੂਰਾ ਰਿਕਾਰਡ ਐਕਸਾਈਜ ਵਿਭਾਗ ਕੋਲ ਮੌਜੂਦ ਹੁੰਦਾ ਹੈ, ਹਰ ਡਿਸਟਿੱਲਰੀ ਤੋਂ ਨਿੱਕਲਣ ਵਾਲੀ ਸ਼ਰਾਬ ਦੀ ਇੱਕ-ਇੱਕ ਬੋਤਲ ਇਸ ਵਿਭਾਗ ਦੇ ਅਧਿਕਾਰੀਆਂ ਦੀ ਅੱਖ ਵਿੱਚ ਚੜ੍ਹੇ ਤੋਂ ਬਿਨਾਂ ਬਾਹਰ ਨਹੀਂ ਆ ਸਕਦੀ, ਜਦੋਂ ਵੀ ਕਿਤੇ ਨਜਾਇਜ ਸ਼ਰਾਬ ਫੜੀ ਜਾਂਦੀ ਹੈ। ਤਦ ਐਕਸਾਈਜ ਵਿਭਾਗ ਮਾਮਲੇ ਦੀ ਪੜਤਾਲ ਅੱਗੇ ਵਧਾ ਕੇ ਉਸ ਵਿਅਕਤੀ ਤੱਕ ਪਹੁੰਚ ਨਹੀਂ ਸਕਦਾ।ਜਿਸ ਨੇ ਡਿਸਟਿਲਰੀ ਤੋਂ ਇੱਕ ਨੰਬਰ ਵਿੱਚ ਸ਼ਰਾਬ ਖਰੀਦੀ ਤੇ ਅੱਗੇ ਉਹੀ ਸ਼ਰਾਬ ਮਹਿੰਗੇ ਮੁੱਲ ਦੋ ਨੰਬਰ ਵਿੱਚ ਵੇਚਦਾ ਹੈ।

ਹੁਸ਼ਿਆਰਪੁਰ ਦੇ ਹਿਮਾਚਲ ਨਾਲ ਲੱਗਦੇ ਖੇਤਰ ਵਿੱਚ ਸ਼ਰਾਬ ਮਾਫੀਆ ਨੇ ਐਕਸਾਈਜ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਸ਼ਰਾਬ ਦੇ ਕਈ ਨਜਾਇਜ ਠੇਕੇ-ਬ੍ਰਾਂਚਾ ਖੋਲ੍ਹੀਆਂ ਹੋਈਆਂ ਹਨ, ਕਈ ਥਾਵਾਂ ਉੱਪਰ ਪੀਡਬਲਿਊਡੀ ਵਿਭਾਗ ਦੀ ਜ਼ਮੀਨ ਤੇ ਕਈ ਥਾਵਾਂ ਤੇ ਜੰਗਲਾਤ ਦੀ ਜ਼ਮੀਨ ਠੇਕਿਆਂ ਦੇ ਥੱਲੇ ਹੈ, ਨੈਸ਼ਨਲ ਹਾਈਵੇ ਦੇ ਸਿਰ ਉੱਪਰ ਚਾੜ੍ਹ ਕੇ ਵੀ ਬਨਖੰਡੀ ਵੱਲ ਠੇਕੇ ਖੋਲ੍ਹੇ ਗਏ ਹਨ। ਜੋ ਬਿਨਾ ਕਿਸੇ ਮੁਸ਼ਕਿਲ ਤੋਂ ਚੱਲ ਵੀ ਰਹੇ ਹਨ। ਇਸ ਪਾਸੇ ਵੀ ਪੰਜਾਬ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਕਿ ਨਜਾਇਜ਼ ਠੇਕਿਆਂ ਉੱਪਰ ਕਿਹੜੀ ਸ਼ਰਾਬ ਆਮ ਲੋਕਾਂ ਨੂੰ ਵੇਚੀ ਜਾ ਰਹੀ ਹੈ।

Leave a Comment

Your email address will not be published. Required fields are marked *

Scroll to Top