ਵਿਆਹੇ ਮਰਦਾਂ ਨੇ ਤਲਾਕਸ਼ੁਦਾ ਮਹਿਲਾਂ ਨਾਲ ਕੀਤਾ, ਜਬਰ ਜਨਾਹ ਮੈਚ ਦਿਖਾਣ ਦੇ ਬਹਾਨੇ

ਚੰਡੀਗੜ੍ਹ:– ਕ੍ਰਿਕਟ ਮੈਚ ਦਿਖਾਉਣ ਦੇ ਬਹਾਨੇ ਮਹਿਲਾ ਦੋਸਤ ਨੂੰ ਚੰਡੀਗੜ੍ਹ ਬੁਲਾ ਕੇ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੈਕਟਰ 36 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਪੀੜਤ ਮਹਿਲਾ ਦੇ ਬਿਆਨ ਦਰਜ ਕੀਤੇ ,ਅਤੇ ਸੈਕਟਰ 16 ਦੇ ਜਨਰਲ ਹਸਪਤਾਲ ’ਚ ਉਸ ਦਾ ਮੈਡੀਕਲ ਕਰਵਾਇਆ।ਜਦਕਿ ਪੀੜਤਾ ਤਲਾਕਸ਼ੁਦਾ ਹੈ।

ਜਬਰ-ਜ਼ਿਨਾਹ ਦੀ ਮੈਡੀਕਲ ਪੁਸ਼ਟੀ ਹੋਣ ਤੋਂ ਬਾਅਦ ਸੈਕਟਰ 36 ਥਾਣਾ ਪੁਲਸ ਨੇ ਲੁਧਿਆਣਾ ਨਿਵਾਸੀ ਸੁਖਵਿੰਦਰ ਉਰਫ਼ ਸੁੱਖੀ ਤੇ ਆਕਾਸ਼ ਖ਼ਿਲਾਫ਼ ਗੈਂਗਰੇਪ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਮੁਲਜ਼ਮ ਵਿਆਹੇ ਹੋਏ ਹਨ, ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਜ਼ਿਲਾ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ ।

ਲੁਧਿਆਣਾ ਵਾਸੀ ਸੁਖਵਿੰਦਰ ਸਿੰਘ ਉਰਫ਼ ਸੁੱਖੀ ਨੇ ਮੁੱਲਾਂਪੁਰ ’ਚ ਕ੍ਰਿਕਟ ਮੈਚ ਦਿਖਾਉਣ ਦੇ ਬਹਾਨੇ ਆਪਣੀ ਜਾਣਕਾਰ ਨੂੰ ਸੈਕਟਰ 35 ’ਚ ਬੁਲਾਇਆ ਸੀ। ਸੁਖਵਿੰਦਰ ਨਾਲ ਉਸ ਦਾ ਦੋਸਤ ਆਕਾਸ਼ ਵੀ ਸੀ। ਔਰਤ ਚੰਡੀਗੜ੍ਹ ਆਈ ਤੇ ਤਿੰਨੇ ਕਰੀਬ 5 ਘੰਟੇ ਸ਼ਹਿਰ ’ਚ ਘੁੰਮਦੇ ਰਹੇ। ਸ਼ਨੀਵਾਰ ਰਾਤ ਸੁਖਵਿੰਦਰ ਨੇ ਸੈਕਟਰ 43 ਸਥਿਤ ਪਾਰਕ ਗ੍ਰੈਂਡ ਹੋਟਲ ’ਚ ਕਮਰਾ ਬੁੱਕ ਕਰਵਾਇਆ ਤੇ ਔਰਤ ਨੂੰ ਕਮਰੇ ’ਚ ਲੈ ਗਿਆ। ਕਮਰੇ ’ਚ ਨਸ਼ੀਲਾ ਪਦਾਰਥ ਮਿਲਾ ਕੇ ਸੁਖਵਿੰਦਰ ਤੇ ਆਕਾਸ਼ ਨੇ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਦੋਂ ਔਰਤ ਨੂੰ ਹੋਸ਼ ਆਇਆ ਤਾਂ ਉਹ ਬਿਨਾਂ ਕੱਪੜਿਆਂ ਤੋਂ ਸੀ।

ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ 36 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਪੀੜਤਾ ਦੇ ਬਿਆਨ ਦਰਜ ਕੀਤੇ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਸੁਖਵਿੰਦਰ ਤੇ ਉਸ ਦੇ ਦੋਸਤ ਆਕਾਸ਼ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਥਾਣਾ ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਗੈਂਗਰੇਪ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਮੁਲਜ਼ਮਾਂ ਨੂੰ ਫੜਨ ਲਈ ਵਿਸ਼ੇਸ਼ ਟੀਮ ਬਣਾਈ ਗਈ। ਪੁਲਸ ਟੀਮ ਨੇ ਜਾਂਚ ਕਰਦਿਆਂ ਫਰਾਰ ਮੁਲਜ਼ਮ ਸੁਖਵਿੰਦਰ ਉਰਫ਼ ਸੁੱਖੀ ਤੇ ਆਕਾਸ਼ ਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕਰ ਲਿਆ।

Leave a Comment

Your email address will not be published. Required fields are marked *

Scroll to Top