ਜਲੰਧਰ ਚ ਸਵੇਰੇ- ਸਵੇਰੇ ਹੋਈ ਲੁੱਟ

ਜਲੰਧਰ:- ਜਲੰਧਰ ਵਿਚ ਸਵੇਰੇ-ਸਵੇਰੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਆਦਰਸ਼ ਨਗਰ ਵਿਖੇ ਸੈਰ ਕਰਨ ਲਈ ਜਾ ਰਹੇ ਵਿਅਕਤੀ ਕੋਲੋਂ ਤਿੰਨ ਨਕਾਬਪੋਸ਼ ਲੁਟੇਰੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਸੋਨੇ ਦੀ ਮੁੰਦਰੀ ਤੇ ਫ਼ੋਨ ਖੋਹ ਕੇ ਫ਼ਰਾਰ ਹੋ ਗਏ।

ਭਗਵਤੀ ਸੇਵਾ ਸਮਿਤੀ ਪੁਰਾਣੀ ਸਬਜ਼ੀ ਮੰਡੀ ਦੇ ਪ੍ਰਧਾਨ ਰਮੇਸ਼ ਸਹਿਗਲ ਨੇ ਦੱਸਿਆ ਕਿ ਉਹ ਸਵੇਰ ਦੀ ਸੈਰ ਕਰਨ ਲਈ ਜਾ ਰਹੇ ਸਨ। ਆਦਰਸ਼ ਨਗਰ ਨੇੜੇ ਕ੍ਰਿਸ਼ਨਾ ਸਵੀਟ ਸ਼ਾਪ ਨੇੜੇ 3 ਵਿਅਕਤੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਨਕਾਬਪੋਸ਼ ਲੁਟੇਰਿਆਂ ਨੇ ਦਾਤ ਦੀ ਨੋਕ ‘ਤੇ ਉਨ੍ਹਾਂ ਕੋਲੋਂ ਮੋਬਾਈਲ ਅਤੇ ਸੋਨੇ ਦੀ ਮੁੰਦਰੀ ਖੋਹ ਲਈ ਤੇ ਮੌਕੇ ਤੋਂ ਫ਼ਰਾਰ ਹੋ ਗਏ।

ਉਨ੍ਹਾਂ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਜਾਣਕਾਰੀ ਮਿਲਦਿਆਂ ਹੀ ਥਾਣਾ ਨੰਬਰ 2 ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਕਰ ਰਹੀ ਹੈ।

Leave a Comment

Your email address will not be published. Required fields are marked *

Scroll to Top