ਹਸੀਨਾ ਮਹੰਤ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

ਫਿਲੋਰ:- ਫਿਲੋਰ  ਦੇ ਨਜ਼ਦੀਕ ਪਿੰਡ ਨੰਗਲ ਦੀ ਇੰਦਰਾ ਕਲੋਨੀ ਵਿੱਚ ਰਹਿੰਦੇ ਹਸੀਨਾ ਮਹੰਤ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨੰਗਲ ਦੀ ਇੰਦਰਾ ਕਲੋਨੀ ਵਿੱਚ ਰਹਿੰਦੇ ਹਸੀਨਾ ਮਹੰਤ ਨੇ ਆਪਣੇ ਘਰ ਵਿੱਚ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਪਿੰਡ ਦੇ ਸਰਪੰਚ ਜਗਤਾਰ ਚੰਦ ਨੇ ਜਾਣਕਾਰੀ ਦਿੰਦੇ ਹੋਏ ਦੱਸੀਆ ਕਿ ਉਨ੍ਹਾਂ ਨੂੰ ਕਲੋਨੀ ਚੋ ਕਿਸੇ ਨੇ ਫੋਨ ਕਰਕੇ ਦੱਸੀਆ ਕਿ ਹਸੀਨਾ ਮਹੰਤ ਨੇ ਫਾਹਾ ਲੈ ਲਿਆ ਹੈ ਮੈਂ ਥੋੜੇ ਟਾਈਮ ਵਿੱਚ ਹੀ ਹਸੀਨਾ ਮਹੰਤ ਦੇ ਘਰ ਪੁੱਜਾ ਤਾਂ ਦੇਖੀਆਂ ਉਸ ਦੇ ਕਮਰੇ ਦਾ ਅੰਦਰੋਂ ਦਰਵਾਜ਼ਾ ਬੰਦ ਸੀ । ਬੜੀ ਜੱਦੋ ਜਹਿਦ ਨਾਲ ਦਰਵਾਜ਼ਾ ਖੋਲੀਆਂ ਤਾਂ ਦੇਖੀਆਂ ਹਸੀਨਾ ਮਹੰਤ ਨੇ ਪੱਖੇ ਨਾਲ ਫਾਹਾ ਲਿਆ ਹੋਇਆ ਸੀ । ਜਿਸਦੀ ਜਾਣਕਾਰੀ ਥਾਣਾ ਫਿਲੋਰ ਵਿਖੇ ਦਿੱਤੀ । ਥਾਣਾ ਫਿਲੋਰ ਦੇ ਏ ਐਸ ਆਈ ਜੈ ਗੋਪਾਲ ਪੁਲਿਸ ਪਾਰਟੀ ਨਾਲ ਘਟਨਾ ਸਥੱਲ ਤੇ ਪੁੱਜੇ ਅਤੇ ਹਸੀਨਾ ਮਹੰਤ ਦੀ ਲਟਕਦੀ ਲਾਸ਼ ਨੂੰ ਹੇਠਾਂ ਉਤਾਰੀਆਂ ਅਤੇ ਕਬਜ਼ੇ ਵਿੱਚ ਲੈ ਕੈ ਐਂਬੂਲੈਂਸ ਰਾਹੀਂ ਫਿਲੌਰ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ। ਅਤੇ ਉਸ ਦੇ ਨਾਲ ਰਹਿੰਦੇ ਉਸ ਦੇ ਭਤੀਜਾ ਭਤੀਜੀ ਅਨੁਰਾਗ ਅਤੇ ਜੋਤੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ । ਏ ਐਸ ਆਈ ਜੈ ਗੋਪਾਲ ਨੇ ਕਿਹਾ ਮਾਮਲੇ ਦੀ ਪੁਰੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ। ਜ਼ੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਅਧਾਰ ਤੇ ਕਾਰਵਾਈ ਕੀਤੀ ਜਾਏਗੀ

Leave a Comment

Your email address will not be published. Required fields are marked *

Scroll to Top