ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੀਪਕ ਸਿੰਗਲਾ ‘ਆਪ’ ਦੇ ਦੂਜੇ ਆਗੂ ਹਨ, ਜਿਨ੍ਹਾਂ ਦੇ ਘਰ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ।
ਦੀਪਕ ਸਿੰਗਲਾ ‘ਆਪ’ ਦੇ ਸਾਬਕਾ ਉਮੀਦਵਾਰ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਵਿਸ਼ਵਾਸ ਨਗਰ ਤੋਂ ਚੋਣ ਲੜੀ ਸੀ। ਇਸ ਤੋਂ ਇਲਾਵਾ ਉਹ ਗੋਆ ਦੇ ‘ਆਪ’ ਇੰਚਾਰਜ ਅਤੇ MCD ਦੇ ਸਹਿ-ਇੰਚਾਰਜ ਵੀ ਹਨ। ਇਸ ਤੋਂ ਪਹਿਲਾਂ ਈਡੀ ਨੇ 23 ਮਾਰਚ ਨੂੰ ਮਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਲਾਬ ਸਿੰਘ ਯਾਦਵ ਦੇ ਘਰ ਵੀ ਛਾਪਾ ਮਾਰਿਆ ਸੀ। ਦੀਪਕ ਸਿੰਗਲਾ ਦੇ ਗੋਆ ਨਾਲ ਇਹ ਛਾਪੇਮਾਰੀ ਸ਼ਰਾਬ ਘਪਲੇ ਦੇ ਸਬੰਧ ਵਿਚ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਜਾਂਚ ਏਜੰਸੀ ਦਾ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਨੇ ਸ਼ਰਾਬ ਘਪਲੇ ਤੋਂ ਮਿਲੀ, ਰਿਸ਼ਵਤ ਦਾ ਇਸਤੇਮਾਲ ਗੋਆ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਲਈ ਕੀਤਾ ਸੀ।

















































