ਸ਼ਰਾਬ ਘਪਲੇ ਦਾ ਪੈਸਾ ਕਿਥੇ,ਕੋਰਟ ਦੇ ਸਾਹਮਣੇ ਕਰਨਗੇ ਖੁਲਾਸਾ ਕੇਜਰੀਵਾਲ :-ਸੁਨੀਤਾ ਕੇਜਰੀਵਾਲ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅੱਜ ਯਾਨੀ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਮੈਂ ਕੇਜਰੀਵਾਲ ਜੀ ਨੂੰ ਜੇਲ੍ਹ ਵਿਚ ਮਿਲਣ ਗਈ ,ਤਾਂ ਉਨ੍ਹਾਂ ਦਾ ਸ਼ੂਗਰ ਲੈਵਲ ਠੀਕ ਨਹੀਂ ਹੈ ।ਪਰ ਉਨ੍ਹਾਂ ਦਾ ਹੌਂਸਲਾ ਦ੍ਰਿੜ ਹੈ। ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਤਾਂ ਹੋਣਾ ਹੀ ਚਾਹੀਦਾ ਹੈ।

ਕੇਜਰੀਵਾਲ ਜੀ ਨੇ ਕਿਹਾ, ਕਿ ਈਡੀ ਨੂੰ ਸ਼ਰਾਬ ਘਪਲੇ ‘ਚ ਇਕ ਵੀ ਪੈਸਾ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਘਪਲੇ ਦਾ ਪੈਸਾ ਕਿੱਥੇ ਹੈ। ਸਿਸੋਦੀਆ, ਸੰਜੇ ਸਿੰਘ ਦੇ ਇੱਥੇ ਕੋਈ ਪੈਸਾ ਨਹੀਂ ਮਿਲਿਆ। ਇਸ ਦਾ ਖ਼ੁਲਾਸਾ ਕੱਲ੍ਹ ਕੇਜਰੀਵਾਲ ਕੋਰਟ ਦੇ ਸਾਹਮਣੇ ਕਰਨਗੇ।

Leave a Comment

Your email address will not be published. Required fields are marked *

Scroll to Top