ਪਾਪੂਰਲ ਦੇ 27 ਬੂਟੇ ਚੋਰੀ ਵੱਡ ਕੇ ਵੇਚਣ ਵਾਲੇ ਆਏ ਕਾਬੂ, ਹੁਸ਼ਿਆਰਪੁਰ ਪੁਲਸ ਨੇ ਸੰਭਾਲਿਆ ਮੋਰਚਾ

ਹੁਸ਼ਿਆਰਪੁਰ- ਮਾਨਯੋਗ ਸ੍ਰੀ ਸੁਰੇਂਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਅਤੇ ਸ੍ਰੀ ਸਰਬਜੀਤ ਸਿੰਘ ਬਾਹੀਆ PPS. SP ਤਫਤੀਸ਼ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਹੀਕਲ ਨੂੰ ਚੋਰੀ ਕਰਨ ਵਾਲੇ ਵਿਅਕਤੀਆ ਦੇ ਵਿਰੁਧ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਨਰਿੰਦਰ ਸਿੰਘ DSP (R) ਸਾਹਿਬ ਦੀ ਨਿਗਰਾਨੀ ਹੇਠ SI/SHO ਅਮਨਦੀਪ ਕੁਮਾਰ ਮੁੱਖ ਅਫਸਰ ਥਾਣਾ ਬੁੱਲੋਵਾਲ ਦੀਆ ਹਦਾਇਤਾ ਅਨੁਸਾਰ ਮਿਤੀ 14-04-2024 ਨੂੰ ASI ਜੀਵਨ ਲਾਲ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 34 ਮਿਤੀ 25-03-2024 ਅ/ਧ 379 IPC ਥਾਣਾ ਬੁੱਲੋਵਾਲ ਵਿੱਚ ਲੋੜੀਦੇ ਦੋਸ਼ੀਆਨ ਮਲਕੀਤ ਸਿੰਘ ਉਰਫ ਮੱਕੀ ਪੁੱਤਰ ਬਲਵਿੰਦਰ ਸਿੰਘ ਉਰਫ ਬਿੰਦਾ ਵਾਸੀ ਪਿੰਡ ਢੱਡਾ ਸਨੋਰਾ ਥਾਣਾ ਭੋਗਪੁਰ ਜਿਲ੍ਹਾ ਜਲੰਧਰ, ਜਗਵੀਰ ਸਿੰਘ ਉਰਫ ਬੱਬਲੂ ਪੁੱਤਰ ਜਸਵੀਰ ਸਿੰਘ ਉਰਫ ਬਿੱਲਾ ਵਾਸੀ ਪਿੰਡ ਚਰੜ ਥਾਣਾ ਭੋਗਪੁਰ ਜਿਲ੍ਹਾ ਜਲੰਧਰ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਲੜੋਈ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਨੂੰ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਗਿਆ। ਜਿਹਨਾ ਪਾਸੋ ਮਿਤੀ 14-04-2024 ਨੂੰ ਪਾਪੂਰਲ ਦੇ 27 ਬੂਟੇ ਚੋਰੀ ਵੱਡ ਕੇ ਲੱਦ ਕੇ ਲੈ ਕੇ ਜਾਣ ਸਮੇਂ ਵਰਤੀ ਗਈ ਗੱਡੀ ਮਾਰਕਾ BOLERO MAXX Pik-UP ਨੰਬਰੀ AF PB 08 4890 G ਬ੍ਰਾਮਦ ਕੀਤੀ ਗਈ। ਅਤੇ ਦੌਰਾਨੇ ਰਿਮਾਡ ਇਹਨਾ ਪਾਸੋ ਮਿਤੀ 16-04-24 ਨੂੰ ਦਰੱਖਤ ਚੋਰੀ ਵੱਡਣ ਵਾਲੇ ਦੋ ਆਰੇ ਬ੍ਰਾਮਦ ਕੀਤੇ ਗਏ ਅਤੇ ਇਹਨਾ ਪਾਸੇ ਦਰੱਖਤ ਵੇਚ ਕੇ ਵੱਟੇ ਗਏ 8000 ਰੁਪਏ ਭਾਰਤੀ ਕਰੰਸੀ ਬ੍ਰਾਮਦ ਕੀਤੇ ਗਏ ਹਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top