ਮਾਨਯੋਗ ਸ੍ਰੀ ਸੁਰਿੰਦਰਾ ਲਾਂਬਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਸਰਬਜੀਤ ਸਿੰਘ ਐਸ.ਪੀ ਇੰਨਵੈਸੀਗੇਸ਼ਨ ਹੁਸਿਆਰਪੁਰ ਅਤੇ ਸ੍ਰੀ ਲਲਿਤ ਕੁਮਾਰ ਡੀ.ਐਸ.ਪੀ ਮੁਕੇਰੀਆਂ ਜੀ ਦੀਆ ਹਦਾਇਤਾ ਮੁਤਾਬਿਕ SI ਜੋਗਿੰਦਰ ਸਿੰਘ, ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ASI ਪਵਨ ਕੁਮਾਰ 994/ਹੁਸ਼ਿ ਸਮੇਤ ਸਾਥੀ ਕਰਮਚਾਰੀਆ ਨੇ ਸਪੈਸ਼ਲ ਨਾਕਾ ਬੰਦੀ ਬਿਆਸ ਦਰਿਆ ਨੋਸ਼ਿਹਰਾ ਪੱਤਣ ਪਰ ਕੀਤੀ ਸੀ।ਜੋ ਦੋਰਾਨੇ ਨਾਕਾਬੰਦੀ ਗੁਰਦਾਸਪੁਰ ਸਾਇਡ ਤੋ ਇਕ ਮੌਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿਤਾ ਜਿਸ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸਨੇ ਆਪਣਾ ਨਾਮ ਧੀਰਾ ਪੁਤਰ ਬਲਵਿੰਦਰ ਸਿੰਘ ਵਾਸੀ ਭੂੰਬਲੀ ਜਿਲਾ ਗੁਰਦਾਸਪੁਰ ਦੱਸਿਆ ਜਿਸ ਪਾਸੋਂ 90 ਨਸ਼ੀਲੀਆ ਗੋਲੀਆ ਨੂੰ ਬ੍ਰਾਮਦ ਕਰਕੇ NDPS ACT ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ। ਜੋ ਆਰੋਪੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਇਸਦੇ BACKWORD ਅਤੇ FORWARD ਲਿੰਕ ਬਾਰੇ ਪਤਾ ਜੋਈ ਕੀਤੀ ਜਾਵੇਗੀ।

















































