ਚੰਡੀਗੜ੍ਹ – ਅੱਜ ਮਿਤੀ 27-08-2024 ਨੂੰ ਸੁਭਾ 7:00 ਵਜੇ ਮਾਨਯੋਗ ਸ: ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਸ਼੍ਰੀ ਗੌਰਵ ਯਾਦਵ ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਰਾਜ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਅਭਿਆਨ ਤਹਿਤ ਨੌਜਵਾਨਾਂ ਅਤੇ ਬੱਚਿਆ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਸ੍ਰੀ ਨਵੀਨ ਸਿੰਗਲਾ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਰੇਂਜ਼, ਜਲੰਧਰ ਅਤੇ ਸ੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਦੀ ਯੋਗ ਅਗਵਾਈ ਹੇਠ ਪੁਲਿਸ ਲਾਈਨ, ਹੁਸ਼ਿਆਰਪੁਰ ਤੋਂ 05 ਕਿਲੋਮੀਟਰ ਮੈਰਾਥਨ ਕਰਵਾਈ ਗਈ। ਇਸ ਮੈਰਾਥਨ ਦੌੜ ਨੂੰ ਮਾਨਯੋਗ ਸ੍ਰੀ ਬ੍ਰਹਮ ਸ਼ੰਕਰ ਜਿੰਪਾ, ਕੈਬਨਿਟ ਮੰਤਰੀ ਪੰਜਾਬ, ਸ਼੍ਰੀ ਜੈ ਕਿਸ਼ਨ ਰੋੜੀ, ਡਿਪਟੀ ਸਪੀਕਰ ਪੰਜਾਬ, ਡਾ: ਰਾਜ ਕੁਮਾਰ ਐਮ.ਪੀ ਭਾਰਤ ਸਰਕਾਰ ਡਾ: ਰਵਜੋਤ ਸਿੰਘ ਐਮ.ਐਲ.ਏ ਸ਼ਾਮ ਚੌਰਾਸੀ, ਸ੍ਰੀ ਕਰਮਵੀਰ ਸਿੰਘ ਘੁੰਮਣ ਐਮ.ਐਲ.ਏ ਦਸੂਹਾ, ਸ੍ਰੀ ਜਸਵੀਰ ਸਿੰਘ ਰਾਜਾ ਐਮ.ਐਲ.ਏ ਟਾਂਡਾ, ਸ੍ਰੀ ਸੁਰਿੰਦਰ ਕੁਮਾਰ ਮੇਅਰ ਹੁਸ਼ਿਆਰਪੁਰ, ਸ੍ਰੀ ਨਵੀਨ ਸਿੰਗਲਾ, ਆਈ.ਪੀ.ਐਸ. ਡੀ.ਆਈ.ਜੀ. ਜਲੰਧਰ ਰੇਜ਼, ਜਲੰਧਰ, ਸ੍ਰੀਮਤੀ ਕੋਮਲ ਮਿੱਤਲ, ਆਈ.ਏ.ਐਸ. ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ, ਸ: ਦਿਲਬਾਗ ਸਿੰਘ ਜੋਹਲ, ਸੈਸ਼ਨ ਜੱਜ ਹੁਸ਼ਿਆਰਪੁਰ ਅਤੇ ਸ੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ, ਐਸ.ਐਸ.ਪੀ ਹੁਸ਼ਿਆਰਪੁਰ ਜੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੈਰਾਥਨ ਦੌੜ ਸ੍ਰੀ ਨਰੇਸ਼ ਡੋਗਰਾ ਪੀ.ਪੀ.ਐਸ ਏ.ਆਈ.ਜੀ ਪੀ.ਏ.ਪੀ. ਸ੍ਰੀ ਅਕਸ਼ੈ ਸਾਂਗਵਾਨ, ਸੋਨਾਲਿਕਾ ਗਰੁੱਪ, ਸ੍ਰੀ ਜਤਿੰਦਰਪਾਲ ਸਿੰਘ ਵਰਧਮਾਨ ਗਰੁੱਪ, ਸ਼੍ਰੀ ਪਰਮਜੀਤ ਸਿੰਘ ਸਚਦੇਵਾ ਸਮਾਜ ਸੇਵੀ ਅਤੇ ਪੁਲਿਸ ਅਧਿਕਾਰੀਆਂ ਸਮੇਤ ਲਗਭਗ 3000 ਭਾਗੀਦਾਰਾਂ ਨੇ ਭਾਗ ਲਿਆ।
ਇਸ ਮੈਰਾਥਨ ਵਿੱਚ ਵੱਖ-ਵੱਖ ਵਕਤਾਵਾਂ ਨੇ ਆਪਣੇ-ਆਪਣੇ ਭਾਸ਼ਨ ਵਿੱਚ, ਸਾਰੇ ਭਾਗ ਲੈਣ ਵਾਲੇ ਖਿਡਾਰੀ/ਖਿਡਾਰਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਖਿਲਾਫ ਜਾਗਰੂਕ ਕਰਨ, ਨਸ਼ੇ ਤੋਂ ਦੂਰ ਰਹਿਣ ਅਤੇ ਆਪਣੀ ਸਰੀਰਕ ਊਰਜਾ ਤੇ ਧਿਆਨ ਦਿੰਦੇ ਹੋਏ ਸਵਸਥ ਜਿੰਦਗੀ ਗੁਜ਼ਾਰਨ ਲਈ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ। ਇਹ ਵੀ ਦੱਸਿਆ ਕਿ ਜੇਕਰ ਉਹਨਾਂ ਦੇ ਗੁਆਂਢ ਵਿੱਚ ਕੋਈ ਨਸ਼ੇ ਤੋਂ ਪੀੜਤ ਵਿਅਕਤੀ ਹੈ ਤਾਂ ਉਸ ਨੂੰ ਸਰਕਾਰੀ ਨਸ਼ਾ ਛੁਡਾਉ ਕੇਂਦਰਾਂ ਵਿੱਚ ਦਾਖਲ ਹੋਣ

















































