ਸਾਰੇ ਰਿਟਾਇਰਡ (ਪੈਨਸ਼ਨਰ) ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਏਮਜ਼ (AIIMS) ਬਠਿੰਡਾ ਵਿਖੇ CGHS ਲਾਭਪਾਤਰੀਆਂ ਲਈ ਅਲੱਗ ਕਾਂਊਟਰ ਖੁੱਲ ਗਿਆ ਹੈ। ਸੋ ਵੱਧ ਤੋਂ ਵੱਧ CGHS ਕਾਰਡ ਹੋਲਡਰ ਇਸ ਦਾ ਫਾਇਦਾ ਉਠਾਓ। ਕਿਸੇ ਤੋਂ ਰੈਫਰ ਕਰਾਉਣ ਦੀ ਵੀ ਜ਼ਰੂਰਤ ਨਹੀਂ। ਕੋਈ ਆਮ ਲਾਈਨ ਲਾਉਣ ਦੀ ਜ਼ਰੂਰਤ ਨਹੀਂ। ਕੈਸ਼ਲੈਸ ਟ੍ਰੀਟਮੈਂਟ ਹੋਵੇਗਾ। ਅਗਰ ਦਾਖਿਲ ਹੋਣ ਦੀ ਜ਼ਰੂਰਤ ਪਵੇ ਤਾਂ ਦਵਾਈਆਂ ਵੀ ਫਰੀ ਉਥੋਂ ਮਿਲਣਗੀਆਂ। OPD ਵਿੱਚ ਸਾਰੇ ਟੈਸਟ , ਪਰਚੀ , ਡਾਕਟਰ ਦੀ ਕੰਸੁਲਟੇਸ਼ਨ ਸਭ ਫਰੀ ,OPD ਵਿੱਚ ਲਿਖੀਆਂ ਦਵਾਈਆਂ ਤੁਸੀ ਕਿਸੇ ਨੇੜੇ ਦੀ CGHS ਡਿਸਪੈਂਸਰੀ ਤੋਂ ਫਰੀ ਲੈ ਸਕਦੇ ਹੋ। ਜੇਕਰ ਉਥੇ 6000 CGHS ਕਾਰਡ ਰਜਿਸਟਰ ਹੋ ਗਏ ਤਾਂ ਉਥੇ CGHS ਡਿਸਪੈਂਸਰੀ/ ਵੈਲਨੈਸ ਸੈਂਟਰ ਵੀ ਖੁੱਲ ਜਾਵੇਗਾ ਫਿਰ OPD ਵਿੱਚ ਲਿਖੀਆਂ ਦਵਾਈਆਂ ਵੀ ਉਥੋਂ ਫਰੀ ਮਿਲ ਜਾਇਆ ਕਰਨਗੀਆਂ ।
ਜਦੋਂ ਵੀ ਪਹਿਲੀ ਵਾਰ ਰਜਿਸਟ੍ਰੇਸ਼ਨ ਲਈ ਜਾਓ ਤਾਂ ਆਪਣਾ ਤੇ dependent ਦਾ ਅਸਲੀ CGHS ਕਾਰਡ ਤੇ ਉਨ੍ਹਾਂ ਦੀ ਇੱਕ ਇੱਕ ਫੋਟੋ ਕਾਪੀ ਜ਼ਰੂਰ ਲੈ ਕੇ ਜਾਣਾ ਹੈ ।

















































