ਗੁਰੂ ਕਿ੍ਪਾ ਨਿਸ਼ਕਾਮ ਸੇਵਾ ਸੁਸਾਇਟੀ ਲੱਧੇਵਾਲੀ ਜਲੰਧਰ ਵੱਲੋਂ ਮਨਾਇਆ ਜਾ ਰਿਹਾ 21ਵਾਂ ਮਹਾਨ ਕੀਰਤਨ ਦਰਬਾਰ ਗੁਰਮਤਿ ਸਮਾਗਮ

ਜਲੰਧਰ:- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਕਿ੍ਪਾ ਨਿਸ਼ਕਾਮ ਸੇਵਾ ਸੁਸਾਇਟੀ ਲੱਧੇਵਾਲੀ ਜਲੰਧਰ ਵੱਲੋਂ 21ਵਾਂ ਮਹਾਨ ਕੀਰਤਨ ਦਰਬਾਰ ਗੁਰਮਤਿ ਸਮਾਗਮ ਸਾਹਮਣੇ ਰਾਜਪੂਤ ਭਵਨ ਲੱਧੇਵਾਲੀ ਰਾਮਾ ਮੰਡੀ ਜਲੰਧਰ ਵਿਖੇ ਮਨਾਇਆ ਜਾਵੇਗਾ। ਜਿਸ ਦੇ ਸੰਬੰਧ ਵਿੱਚ 11/10/2024 ਨੂੰ ਰਾਜਪੂਤ ਭਵਨ ਲੱਧੇਵਾਲੀ ਵਿਖੇ ਕੀਤੀ ਗਈ। ਇਸ ਮੌਕੇ ਤੇ ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ ਵੀ ਪਹੁੰਚੇ ਅਤੇ ਸਾਰੇ ਪ੍ਰਬੰਧਾਂ ਦੀ ਜਾਣਕਾਰੀ ਹਾਸਿਲ ਕੀਤੀ। ਪੰਥਕ ਵਿਦਵਾਨ ਭਾਈ ਭਗਵਾਨ ਸਿੰਘ ਜੌਹਲ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਪਿਛਲੇ 21 ਸਾਲਾਂ ਤੋਂ ਹੁੰਦਾ ਆ ਰਹੇ ਇਸ ਕੀਰਤਨ ਦਰਬਾਰ ਦੀ ਵਿਸ਼ੇਸ਼ ਸਲਾਘਾ ਕਰਦਿਆਂ ਪ੍ਰਬੰਧਕ ਕਮੇਟੀ ਦਾ ਧੰਨਵਾਦ ਵੀ ਕੀਤਾ।

ਇਸ ਸੁਸਾਇਟੀ ਦੇ ਸੰਚਾਲਕ ਭਾਈ ਅਮਰਜੀਤ ਸਿੰਘ ਅਰੋੜਾ ਨੇ ਸਾਰੇ ਪ੍ਰੋਗਰਾਮਾਂ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ਕਿ ਇਹ ਪ੍ਰੋਗਰਾਮ ਲੱਧੇਵਾਲੀ ਰਾਜਪੂਤ ਭਵਨ ਦੇ ਸਾਹਮਣੇ ਬਾਅਦ ਦੁਪਹਿਰ 2:30 ਵਜੇ ਤੋਂ ਰਾਤ ਦੇ 11 ਵਜੇ ਤੱਕ ਬੜੀ ਸਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਸੀ। ਪਹਿਲੇ ਦੀ ਤਰ੍ਹਾਂ ਇਸ ਸਾਲ ਵੀ ਸਹਿਯੋਗੀਆਂ ਨਾਲ ਮੀਟਿੰਗ ਕਰਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਅਮਰਜੀਤ ਸਿੰਘ ਅਰੋੜਾ, ਵਾਰਡ ਨੰਬਰ 8 ਇੰਚਾਰਜ ਪ੍ਰਧਾਨ ਸੁਲਿੰਦਰ ਸਿੰਘ ਕੰਢੀ, ਦਵਿੰਦਰ ਸਿੰਘ ਤਾਬੜ, ਹਰਮੋਹਨ ਸਿੰਘ ਮਿਨਹਾਸ, ਗੁਰਬਚਨ ਸਿੰਘ ਅਰੋੜਾ, ਪਰਨੀਤ ਸਿੰਘ ਮਿਨਹਾਸ, ਰੇਸਮ ਸਿੰਘ, ਸਾਧੂ ਸਿੰਘ ਚੀਮਾ, ਸਰਵਣ ਸਿੰਘ ਸਾਬੀ, ਐਡਵੋਕੇਟ ਸੰਤੋਖ ਸਿੰਘ ਸਰੋਇਆ, ਜਸਵਿੰਦਰ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top