ਸ਼੍ਰੀ ਸ਼੍ਰੀ 1008 ਮਹੰਤ ਰਾਜਗਿਰੀ ਜੀ ਮਹਾਰਾਜ ਵਲੋ ਪਾਵਨ ਵਾਲਮੀਕਿ ਤੀਰਥ ਅਮ੍ਰਿਤਸਰ ਤੋਂ ਆਈ ਅਖੰਡ ਜੋਤ ਦਾ ਮਹੱਤਵ ਦਸਿਆ ਅਤੇ ਭਗਵਾਨ ਵਾਲਮੀਕਿ ਨੋਜਵਾਨ ਸਭਾ ਸਨਮਾਨਿਤ ਕੀਤਾ

ਤਲਵਾੜਾ (ਸੋਨੂ ਥਾਪਰ) – ਜਿਵੇਂ ਕਿ ਨਵਰਾਤਿਆਂ ਦੇ ਦੌਰਾਨ ਦੇਸ਼ ਭਰ ਵਿੱਚ ਹੋਣ ਵਾਲੀਆਂ ਰਾਮਲੀਲਾ ਦਾ ਸਰਵ ਸਮਾਜ ਸਮਰਸਤਾ ਸੰਮਿਤੀ ਵਲੋ ਆਹਵਾਨ ਕੀਤਾ ਗਿਆ ਸੀ ਕਿ ਰਾਮਲੀਲਾ ਸ਼ੁਰੂ ਹੋਣ ਤੋਂ ਪਹਿਲਾ ਉਸਦੀ ਪਾਵਨ ਅਖੰਡ ਜੋਤ ਭਗਵਾਨ ਵਾਲਮੀਕਿ ਤੀਰਥ ਅਸਥਾਨ ਅਮ੍ਰਿਤਸਰ ਤੋਂ ਲਿਆ ਕੇ ਰਾਮਲੀਲ੍ਹਾ ਦਾ ਮੰਚਨ ਆਰੰਭ ਕੀਤਾ ਜਾਵੇ ।ਇਸ ਦੇ ਉਪਰੰਤ ਹੀ ਤਲਵਾੜਾ ਦੀਆ ਅਲਗ ਅਲਗ ਰਾਮਲੀਲਾ ਕਮੇਟੀਆ ਵਲੋ ਭਗਵਾਨ ਵਾਲਮੀਕਿ ਨੋਜਵਾਨ ਸਭਾ ਜਿਨਾ ਵਲੋ ਪਾਵਨ ਅਖੰਡ ਜੋਤ ਦਾ ਪ੍ਰਕਾਸ਼ ਤਲਵਾੜਾ ਵਿੱਚ ਲਿਆਓਣ ਦੇ ਉਪਲਕਸ ਵਿੱਚ ਸਨਮਾਨਿਤ ਕਰਨ ਦਾ ਦੌਰ ਵੀ ਚਲਾਇਆ ਗਿਆ।

ਇਸ ਸਬੰਧ ਵਿੱਚ ਬੀਤੀ ਰਾਤ ਗੁਲਸ਼ਨ ਦਸਹਿਰਾ ਕਮੇਟੀ ਕਮਾਹੀ ਦੇਵੀ ਵਲੋ ਸ਼੍ਰੀ ਸ਼੍ਰੀ 1008 ਮਹੰਤ ਰਾਜਗਿਰੀ ਜੀ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਨੋਜਵਾਨ ਸਭਾ ਮੰਦਰ ਸੈ:4 ਤਲਵਾੜਾ ਨੂੰ ਪ੍ਰਭੂ ਸ਼੍ਰੀ ਰਾਮ ਜੀ ਦਾ ਪਾਵਨ ਸਰੂਪ ਦੇ ਕੇ ਅਤੇ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਸ਼੍ਰੀ ਸ਼੍ਰੀ 1008 ਮਹੰਤ ਰਾਜਗਿਰੀ ਜੀ ਵਲੋ ਭਗਵਾਨ ਵਾਲਮੀਕਿ ਜੀ ਦੇ ਬਾਰੇ ਵਿਖਾਇਆ ਕਰਦੇ ਦਸਿਆ ਗਿਆ ਕੇ ਭਗਵਾਨ ਵਾਲਮੀਕਿ ਜੀ ਅਸੀਮ ਸ਼ਕਤੀਆ ਦੇ ਮਾਲਕ ਹਨ ,ਜਿਨਾ ਨੇ ਪ੍ਰਭੂ ਸ਼੍ਰੀ ਰਾਮ ਜੀ ਦੇ ਜਨਮ ਤੋਂ ਹਜ਼ਾਰਾਂ ਸਾਲ ਪਹਿਲਾ ਸ਼੍ਰੀ ਰਮਾਇਣ ਦੀ ਰਚਨਾ ਕਰ ਦਿਤੀ ਸੀ ਅਤੇ ਮਰਿਆਦਾ ਪਰਸ਼ੋਤਮ ਪ੍ਰਭੂ ਸ਼੍ਰੀ ਰਾਮ ਜੀ ਨੂੰ ਸਾਡੇ ਸਨਮੁੱਖ ਕੀਤਾ । ਮਹੰਤ ਸ਼੍ਰੀ ਰਾਜਗਿਰੀ ਜੀ ਵਲੋ ਇਹ ਵੀ ਦਸਿਆ ਗਿਆ ਕਿ ਇਹ ਅਖੰਡ ਜੋਤ ਆਪਸੀ ਭਾਈਚਾਰੇ,ਪ੍ਰੇਮ ਭਾਵਨਾ ਅਤੇ ਭਗਤੀ ਦਾ ਪ੍ਰਤੀਕ ਹੈ ਅਤੇ ਇਹ ਅਖੰਡ ਜੋਤ ਨੇ ਸਾਨੂੰ ਸੱਭ ਨੂੰ ਆਪਸੀ ਭੇਦਭਾਵ ਨੂੰ ਅਲਗ ਕਰਕੇ ਇਕ ਮਾਲਾ ਵਿੱਚ ਪ੍ਰੋਹ ਦਿੱਤਾ ਹੈ। ਇਸ ਮੌਕੇ ਤੇ ਭਗਵਾਨ ਵਾਲਮੀਕਿ ਨੋਜਵਾਨ ਸਭਾ ਦੇ ਪ੍ਰਧਾਨ ਸ਼੍ਰੀ ਵਿਨੋਦ ਕੁਮਾਰ ਜੀ, ਮੀਡੀਆ ਪ੍ਰਭਾਵੀ ਸ਼੍ਰੀ ਸੋਨੂੰ ਥਾਪਰ (ਲਾਈਵ ਪੰਜਾਬ ਨਿਊਜ਼), ਕੁਲਦੀਪ ਗਿੱਲ, ਸ਼ੇਖ਼ਰ ਸਿੱਧੂ ,ਸੁਨੀਲ ਚਿਕਰੀ, ਅਮਿਤ ਗੋਰੀ,ਲਵ ਸਹੋਤਾ, ਨੰਦਨ ਮਟੂ,ਨੀਰਜ ਕੁਮਾਰ, ਅਭਿਸ਼ੇਕ,ਰੁਸਤਮ, ਘੱਗੀ, ਸੁਮੀਰ, ਸੁਸ਼ੀਲ ਅਤੇ ਹੋਰ ਪਵੰਤੇ ਮੌਜੂਦ ਸਨ।

Leave a Comment

Your email address will not be published. Required fields are marked *

Scroll to Top