ਰੈਸ਼ਨੇਲਾਈਜ਼ੇਸ਼ਨ ਉਪਰੰਤ ਜ਼ਿਲ੍ਹੇ ’ਚ 1926 ਪੋਲਿੰਗ ਬੂਥ : ਡਿਪਟੀ ਕਮਿਸ਼ਨਰ

ਜਲੰਧਰ, 18 ਅਕਤੂਬਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹੇ ਵਿੱਚ ਪੋਲਿੰਗ ਬੂਥਾਂ ਦੀ ਰੈਸ਼ਨੇਲਾਈਜ਼ੇਸ਼ਨ ਦੀ ਪ੍ਰਕਿਰਿਆ ਆਰੰਭੀ ਗਈ ਸੀ, ਜਿਸ ਦੇ ਮੁਕੰਮਲ ਹੋਣ ਉਪਰੰਤ ਹੁਣ ਜ਼ਿਲ੍ਹੇ ਵਿੱਚ 1951 ਦੀ ਜਗ੍ਹਾ 1926 ਪੋਲਿੰਗ ਬੂਥ ਰਹਿ ਗਏ ਹਨ। 
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ ਨਵੀਆਂ ਸਥਾਪਤ ਹੋਈਆਂ ਕਲੋਨੀਆਂ, ਵੋਟਰਾਂ ਦੀ ਗਿਣਤੀ ਅਤੇ ਵੋਟਰਾਂ ਦੀ ਸਹੂਲਤ ਆਦਿ ਨੂੰ ਧਿਆਨ ਵਿੱਚ ਰੱਖਦੇ ਹੋਏ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਪੋਲਿੰਗ ਬੂਥਾਂ ਦੀ ਰੈਸ਼ਨੇਲਾਈਜ਼ੇਸ਼ਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰੈਸ਼ਨੇਲਾਈਜੇਸ਼ਨ ਉਪਰੰਤ ਵਿਧਾਨ ਸਭਾ ਹਲਕਾ 37-ਜਲੰਧਰ ਕੈਂਟ ਵਿਖੇ 2 ਪੋਲਿੰਗ ਬੂਥ ਹੋਰ ਬਣਾਏ ਗਏ ਹਨ ਅਤੇ ਇਸ ਤਰ੍ਹਾਂ ਹੁਣ ਇਸ ਹਲਕੇ ਵਿੱਚ ਪੋਲਿੰਗ ਬੂਥਾਂ ਦੀ ਕੁੱਲ ਗਿਣਤੀ 212 ਹੋ ਗਈ ਹੈ। ਜਦਕਿ ਵਿਧਾਨ ਸਭਾ ਹਲਕਾ 33-ਕਰਤਾਰਪੁਰ ਵਿਖੇ 226 ਪੋਲਿੰਗ ਬੂਥਾਂ ਵਿਚ ਰੈਸ਼ਨੇਲਾਈਜ਼ੇਸ਼ਨ ਉਪਰੰਤ 27 ਪੋਲਿੰਗ ਬੂਥ ਘਟਾਏ ਗਏ ਹਨ ਅਤੇ ਹੁਣ ਇਸ ਹਲਕੇ ਵਿੱਚ ਕੁੱਲ ਪੋਲਿੰਗ ਬੂਥ 199 ਰਹਿ ਗਏ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੋਲਿੰਗ ਬੂਥਾਂ ਦੀ ਰੈਸ਼ਨੇਲਾਈਜ਼ੇਸ਼ਨ ਉਪਰੰਤ ਵਿਧਾਨ ਸਭਾ ਹਲਕਾ 30-ਫਿਲੌਰ ਵਿੱਚ 242, ਵਿਧਾਨ ਸਭਾ ਹਲਕਾ 31-ਨਕੋਦਰ ਵਿੱਚ 252, ਵਿਧਾਨ ਸਭਾ ਹਲਕਾ 32-ਸ਼ਾਹਕੋਟ ਵਿੱਚ 250, ਵਿਧਾਨ ਸਭਾ ਹਲਕਾ 34-ਜਲੰਧਰ ਪੱਛਮੀ ਵਿੱਚ 181, ਵਿਧਾਨ ਸਭਾ ਹਲਕਾ 35-ਜਲੰਧਰ ਕੇਂਦਰੀ ਵਿੱਚ 185, ਵਿਧਾਨ ਸਭਾ ਹਲਕਾ 36-ਜਲੰਧਰ ਉੱਤਰੀ ਵਿੱਚ 195 ਅਤੇ ਵਿਧਾਨ ਸਭਾ ਹਲਕਾ 38-ਆਦਮਪੁਰ ਵਿਚ 210 ਪੋਲਿੰਗ ਬੂਥ ਤਜਵੀਜ਼ ਕੀਤੇ ਗਏ ਸਨ, ਜਿਨ੍ਹਾਂ ਨੂੰ ਚੋਣ ਕਮਿਸ਼ਨ ਵੱਲੋਂ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ।
————-

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top