ਤਲਵਾੜਾ ਵਿਖੇ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾ ਪ੍ਰਕਾਸ਼ ਪੂਰਬ ਧੂਮ ਧਾਮ ਨਾਲ ਮਨਾਇਆ

ਤਲਵਾੜਾ (ਸੋਨੂ ਥਾਪਰ) – ਸਤਿਗੁਰ ਨਾਨਕ ਪ੍ਰਗਟਿਆ , ਮਿਟੀ ਧੁੰਧੁ ਜਗਿ ਚਾਨਣ ਹੋਆ। ਤਲਵਾੜਾ ਵਿਖੇ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾ ਪ੍ਰਕਾਸ਼  ਦਿਹਾੜਾ ਧੂਮ ਧਾਮ ਨਾਲ ਮਨਾਇਆ, ਜਿਵੇਂ ਕਿ ਪੂਰੀ ਦੁਨੀਆਂ ਭਰ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਵੱਲੋਂ ਬੜੀ ਧੂਮਧਾਮ ਮਨਾਇਆ ਗਿਆ, ਉੱਸੇ ਤਰ੍ਹਾਂ ਹੀ ਪ੍ਰਬੰਧਕ ਕਮੇਟੀ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿਸਟਰ ਸੈਕਟਰ ਨੰਬਰ 2 ਤਲਵਾੜਾ ਦੇ ਪ੍ਧਾਨ ਭਾਈ ਸਤਵਿੰਦਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਗੁਰਸਾਹਿਬ ਸਿੰਘ ਜੀ ਦੀ ਅਗਵਾਈ ਹੇਠ ਅਤੇ ਸੰਗਤਾਂ ਦੇ ਸਹਿਯੋਗ ਨਾਲ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾ ਪ੍ਕਾਸ਼ ਦਿਹਾੜਾ ਤਲਵਾੜਾ ਦੇ ਸਿੰਘ ਸਭਾ ਗੁਰੂਦੁਆਰਾ ਵਿਖੇ ਬੜੇ ਹੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਜਿਸ ਵਿੱਚ ਹੈਡ ਗ੍ੰਥੀ ਭਾਈ ਮਨਦੀਪ ਸਿੰਘ ਜੀ ਲੌਕਲ ਕੀਰਤਨੀ ਰਾਗੀ ਜੱਥੇ ਅਤੇ ਬਾਹਰੋਂ ਆਏ ਹੋਏ ਕੀਰਤਨੀ ਰਾਗੀ ਜੱਥਿਆਂ ਵੱਲੋਂ ਗੁਰੂ ਕੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਗੁਰੂ ਦਾ ਲੰਗਰ ਵੀ ਅਟੁੱਟ ਵਰਤਾਇਆ ਗਿਆ। ਇਸ ਮੌਕੇ ਤੇ ਪ੍ਬੰਧਕ ਕਮੇਟੀ ਦੇ ਪ੍ਧਾਨ ਭਾਈ ਸਤਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸਰਦਾਰ ਗੁਰਸਾਹਿਬ ਸਿੰਘ, ਮੀਤ ਪ੍ਰਧਾਨ ਭਾਈ ਜਸਵੀਰ ਸਿੰਘ, ਭਾਈ ਗੁਰਜੀਤ ਸਿੰਘ -(ਖਜਾਨਚੀ ਭਾਈ ਦਵਿੰਦਰ ਸਿੰਘ) , ਪਾਠ ਇੰਚਾਰਜ ਭਾਈ ਬਲਦੇਵ ਸਿੰਘ ਢਿੱਲੋਂ, ਭਾਈ ਦਵਿੰਦਰ ਸਿੰਘ ਸੇਠੀ ਅਤੇ ਇਹਨਾਂ ਤੋਂ ਇਲਾਵਾ ਸ਼ਹਿਰ ਦੇ ਹੋਰ ਵੀ ਪਤਵੰਤੇ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top