ਜਲੰਧਰ 9ਫਰਵਰੀ – ਪੰਜਾਬ ਦੀ ਪ੍ਰਗਤੀ ਤੇ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੋ! ਇਸ ਸੰਕਪਲ ਨੂੰ ਲੈ ਕਿ ਅੱਜ ਹਲਕਾ ਉਤਰੀ ਦੇ ਮੁਹੱਲਾ ਨਿਊ ਵਿਨੈ ਨਗਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਚੱਲ ਰਹੀ ਭਾਰਤੀ ਮੁਹਿੰਮ ਦੌਰਾਨ ਸੀਨੀਅਰ ਅਕਾਲੀਦਲ ਦੇ ਆਗੂ ਰਣਜੀਤ ਸਿੰਘ ਰਾਣਾ ਨੇ ਪ੍ਰੈਸ ਦੇ ਨਾ ਇਕ ਮੀਟਿੰਗ ਉਪਰੰਤ ਬਿਆਨ ਜਾਰੀ ਕਰਦਿਆਂ ਸਾਂਝੇ ਕੀਤੇ! ਇਸ ਸਬੰਧੀ ਰਾਣਾ ਨੇ ਕਿਹਾ ਕਿ ਪੰਜਾਬ ਦੀ ਇਕੋ ਇਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀਦਲ ਹੈ ਜਿਸ ਨੇ ਜੋ ਕਿਹਾ ਉਹ ਕੀਤਾ ਹੈ ਅੱਜ ਸਾਰਾ ਪੰਜਾਬ ਮੌਜੂਦਾ ਸਰਕਾਰਾਂ ਦੀਆ ਪੰਜਾਬ ਮਾਰੂ ਨੀਤੀਆਂ ਕਾਰਨ ਪੱਛੜ ਗਿਆ ਹੈ ਜਿਸ ਨੂੰ ਤਹਿਸ ਨਹਿਸ ਕਰਨ ਲਈ ਸਰਕਾਰਾਂ ਖੇਤਰੀ ਪਾਰਟੀ ਚ ਫੁੱਟ ਪਾਕਿ ਖਤਮ ਕਰਨ ਤੇ ਤੁਲੀਆਂ ਹੋਇਆ ਹਨ! ਇਸ ਪਾਰਟੀ ਨੂੰ ਕਾਇਮ ਤੇ ਚੜ੍ਹਦੀਕਲਾ ਚ ਰੱਖਣ ਲਈ ਹਰ ਪਰਿਵਾਰ ਨੂੰ ਸ਼੍ਰੋਮਣੀ ਅਕਾਲੀਦਲ ਦਾ ਮੈਂਬਰ ਬਣਨਾ ਚਾਹੀਦਾ ਹੈ ਤਾ ਜੋ ਪੰਜਾਬ ਦਾ ਸਰਬ ਪੱਖੀ ਵਿਕਾਸ ਉਨਤੀ ਤਰੱਕੀ ਖੁਸ਼ਹਾਲੀ ਤੇ ਅਮਨਸ਼ਾਂਤੀ ਬਹਾਲ ਹਉ ਸੱਕੇ! ਸ. ਰਾਣਾ ਨੇ ਅੱਜ ਹਲਕਾਂ ਉਤਰੀ ਬਾਰੇ ਭਰਤੀ ਮੁਹਿੰਮ ਪ੍ਰਤੀ ਬੋਲਦਿਆਂ ਕਿਹਾ ਕਿ 35 ਤੋਂ 40 ਹਜਾਰ ਦੇ ਕਰੀਬ ਭਰਤੀ ਕਰਨ ਦਾ ਟੀਚਾ ਮਿਥਿਆ ਗਿਆ ਹੈ ਜਿਸ ਲਈ ਹਰ ਸੀਨੀਅਰ ਅਕਾਲੀ ਆਗੂ ਤੇ ਵਰਕਰ ਪੂਰੀ ਤਨਦੇਹੀ ਨਾਲ ਭਰਤੀ ਮੁਹਿੰਮ ਨੂੰ ਸੱਚਾਰੂ ਤਰੀਕੇ ਨਾਲ ਚਲਾਂ ਰਿਹਾ ਹੈ ਹਰ ਮੁਹੱਲਾ ਤੇ ਵਾਰਡ ਵਿਚ ਜਨਤਾ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ!ਹਰ ਵਰਗ ਦਾ ਵਿਅਕਤੀ ਇਸ ਦਾ ਮੈਂਬਰ ਬਣ ਸੱਕਦਾ ਹੈ ਇਸ ਮੌਕੇ ਕਾਪੀਆਂ ਲੈ ਕਿ ਮੁਹਿੰਮ ਚ ਸ਼ਾਮਲ ਹੋਣ ਵਾਲਿਆਂ ਵਿਚ ਫੁੱਮਣ ਸਿੰਘ, ਮਹਿੰਦਰ ਸਿੰਘ, ਦਲਜੀਤ ਸਿੰਘ ਲੰਮਾ ਪਿੰਡ, ਬਲਵੀਰ ਸਿੰਘ ਬਸਰਾ, ਸੁਰਿੰਦਰ ਸਿੰਘ ਰਾਜ, ਪ੍ਰਦੀਪ ਸਿੰਘ ਸੰਤੋਖ਼ਪੁਰਾ, ਸਤਪਾਲ ਸਿੰਘ ਨੀਲਾ ਮਹਿਲ, ਜਗਜੀਤ ਸਿੰਘ ਖਾਲਸਾ, ਠੇਕੇਦਾਰ ਪ੍ਰਮਜੀਤ ਸਿੰਘ, ਕੁਲਦੀਪ ਸਿੰਘ ਸੋਨੂੰ, ਲਾਲ ਚੰਦ, ਬਲਵੀਰ ਸਿੰਘ ਬੀਰਾ, ਸ਼ਾਮਲ ਸਨ!
ਮੁਹੱਲਾ ਨਿਊ ਵਿਨੈ ਨਗਰ ਵਿਖੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਸ਼੍ਰੋਮਣੀ ਅਕਾਲੀਦਲ ਦੀ ਭਰਤੀ ਮੁਹਿਮ ਨਾਲ ਵਰਕਰਾਂ ਨੂੰ ਜੋੜਨ ਦੀ ਕਾਪੀਆਂ ਵੰਡਦੇ ਹੋਏ!

















































