ਪਿੰਡ ਜਲਭੇ ਵਿੱਖੇ ਦਸਵੰਧ ਗਰੀਬਾਂ ਲਈ ਐਨ ਜੀ ਓ ਵੱਲੋਂ ਵੰਡੀ ਗਈ ਬੱਚਿਆਂ ਨੂੰ ਸਟੇਸ਼ਨਰੀ ( ਸਰਪੰਚ ਸੁੱਖੀ ਦਾਊਦਪੁਰੀਆ)

ਜਲੰਧਰ (ਪਰਮਜੀਤ ਸਾਬੀ) – ਬੀਤੇ ਕੱਲ੍ਹ ਮੌਜੂਦਾ ਪੰਜਾਬ ਸਰਕਾਰ
ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਿੱਖਿਆ ਮੰਤਰੀ
ਸਰਦਾਰ ਹਰਜੋਤ ਸਿੰਘ ਬੈਂਸ ਜੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਵਿਜੇ ਲਸ਼ਮੀ ਜੀ ਅਤੇ ਸਮੂਹ ਸਕੂਲ ਸਟਾਫ ਮੈਂਬਰ ਸਹਿਬਾਨਾਂ, ਵਿਦਿਆਰਥੀਆਂ, ਇਲਾਕੇ ਦੀਆਂ ਨਗਰ ਪੰਚਾਇਤਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਵੱਡੇ ਸਹਿਯੋਗ ਨਾਲ ਨਵੇਂ ਹਾਲ ਕਮਰਿਆਂ ਦਾ ਉਦਘਾਟਨੀ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼੍ਰੀ ਜੀਤ ਲਾਲ ਭੱਟੀ ਜੀ
ਆਪਣੇ ਸਮੂਹ ਸਾਥਿਆ ਅਤੇ ਆਪ ਵਰਕਰਾਂ ਦੇ ਕਾਫਲੇ ਨਾਲ ਪੁੱਜੇ
ਇਸ ਮੌਕੇ ਉਚੇਚੇ ਤੌਰ ਤੇ ਯੁਵਾ ਸਰਪੰਚ ਅਤੇ ਇਸੇ ਸਕੂਲ ਦੇ ਵਿਦਿਆਰਥੀ ਰਹਿ ਚੁੱਕੇ
ਸਰਪੰਚ ਸਰਦਾਰ ਸੁਖਜੀਤ ਸਿੰਘ ਸੁੱਖੀ ਦਾਊਦਪੁਰੀਆ ਜੀ ਦੀ ਚੰਗੀ ਸੋਚ ਸਦਕਾ ਹੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਸ਼ਾਨ
ਦਸਵੰਧ ਗਰੀਬਾਂ ਲਈ ਰਜਿ ਐਨ ਜੀ ਓ ਪੰਜਾਬ ਦੇ ਸਹਿਯੋਗ ਸਦਕਾ ਸਕੂਲ ਦੇ ਸਾਰੇ ਬੱਚਿਆਂ ਨੂੰ ਡਬਲ ਮਾਤਰਾ ਵਿੱਚ
ਵਿਦਿਅਕ ਸਟੇਸ਼ਨਰੀ ਦਾ ਸਮਾਨ ਮਾਣਯੋਗ ਪ੍ਰਿੰਸੀਪਲ ਸ਼੍ਰੀਮਤੀ ਵਿਜੇ ਲਸ਼ਮੀ ਜੀ ਅਤੇ ਸਮੂਹ ਟੀਚਰ ਸਹਿਬਾਨਾਂ ਅਤੇ ਮਾਪਿਆਂ ਦੀ ਭਰਪੂਰ ਹਾਜ਼ਰੀ ਵਿੱਚ ਵੰਡਿਆ ਗਿਆ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਨ ਜੀ ਓ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਮਿਨਹਾਸ ਅਤੇ ਯੁਵਾ ਸਰਪੰਚ ਸੁੱਖੀ ਦਾਉਦ ਪੁਰੀਆ ਜੀ ਨੇ ਕਿਹਾ ਕਿ ਸਾਡਾ ਰੋਮ ਰੋਮ ਹਮੇਸ਼ਾ ਹੀ ਉਨ੍ਹਾਂ ਰੱਬ ਰੂਪੀ ਐਨ ਆਰ ਆਈ ਵੀਰਾਂ ਭੈਣਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈਂ ਜੋਂ ਹਮੇਸ਼ਾ ਹੀ ਸਾਡੇ ਤੇ ਅਥਾਹ ਭਰੋਸਾ ਅਤੇ ਵਿਸ਼ਵਾਸ ਕਰਕੇ ਆਪਣੇ ਦਸਾ ਨੋਹਾਂ ਦੀ ਕਿਰਤ ਕਮਾਈ ਨੂੰ ਸਫ਼ਲਾ ਕਰਦਿਆਂ ਹੋਇਆਂ ਵਿਸ਼ੇਸ਼ ਕਰਕੇ ਦਸਵੰਧ ਗਰੀਬਾਂ ਲਈ ਐਨ ਜੀ ਓ ਪੰਜਾਬ ਨੂੰ ਭੇਜ ਕਰਕੇ ਇਹੋ ਜਿਹੇ ਨੇਕ ਕਾਰਜ ਕਰਵਾ ਰਹੇ ਹਨ ਜੀ

Leave a Comment

Your email address will not be published. Required fields are marked *

Scroll to Top