ਜਲ਼ੰਧਰ (ਪਰਮਜੀਤ ਸਾਬੀ) – ਦੇਸ਼ ਦੀ ਸੇਨਾ ਜਿਸ ਤਰਾਂ ਬਹਾਦੁਰੀ ਨਾਲ ਪਾਕਿਸਤਾਨ ਦੀਆ ਨਾਪਾਕ ਹਰਕਤਾਂ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ । ਲੋਕਾਂ ਨੂੰ ਡਰਨ ਦੀ ਜਰੂਰਤ ਨਹੀ ਹੈ । ਪ੍ਰਸ਼ਾਸਨ ਵਲੋ ਦਿਤੇ ਜਾ ਰਹੇ ਆਦੇਸ਼ਾਂ ਦੀ ਪਾਲਣਾ ਕਰੋ । ਕਾਂਗਰਸ ਪਾਰਟੀ ਮੰਗਲਵਾਰ ਨੂੰ ਜਲੰਧਰ ਵਿਖੇ ਖੂਨਦਾਨ ਕੈਂਪ ਲਗਾਵੇਗੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਉਸ ਦਿਨ ਖੂਨ ਦਾਨ ਕਰਨਗੇ । ਇਸ ਮੌਕੇ MLA ਪ੍ਰਗਟ ਸਿੰਘ ਸਾਬਕਾ ਮੰਤਰੀ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਜਿਲਾ ਪ੍ਰਧਾਨ ਦਿਹਾਤੀ, ਅਵਤਾਰ ਸਿੰਘ ਜੂਨੀਅਰ ਵਿਧਾਇਕ, ਰਾਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਸ਼ਹਿਰੀ, ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ, ਰਜਿੰਦਰ ਸਿੰਘ ਹਲਕਾ ਇੰਚਾਰਜ ਕਰਤਾਰਪੁਰ, ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਮਨੋਜ ਕੁਮਾਰ ਮਨੂੰ ਵੜ੍ਹਿੰਗ , ਜਗਜੀਤ ਸਿੰਘ ਜੀਤਾ, ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ, ਮੌਜੂਦ ਸਨ

















































