ਜਲੰਧਰ ਸ਼ਹਿਰ ਕਾਰਪੋਰੇਸ਼ਨ ਦਾ ਦਿਨ ਬ ਦਿਨ ਬੁਰਾ ਹਾਲ ਹੋ ਗਿਆ ਹੈ। ਪਹਿਲੇ ਰਾਮਾਂ ਮੰਡੀ ਦੇ ਏਰੀਏ ਦੇ ਸਾਰੇ ਲੋਕ ਕੂੜਾ ਰਾਮਾਂ ਮੰਡੀ ਦੇ ਪੁੱਲ ਨੇੜੇ ਸੁਟਿਆ ਜਾਂਦੇ ਸੀ। ਹੁਣ ਮਾਰਕੀਟ ਦੇ ਲੋਕ ਅਤੇ ਬਾਕੀ ਲੋਕਾਂ ਨੂੰ ਰਾਮਾਂ ਮੰਡੀ ਪੁੱਲ ਉਤੇ ਕੂੜਾ ਸੁੱਟਣਾ ਬੰਦ ਕਰਕੇ ਅੱਜ ਕੱਲ੍ਹ ਨੰਗਲ ਸ਼ਾਮਾਂ ਚੌਕ ਨੇੜੇ ਨਵਾਂ ਡੈਪ ਕੂੜੇ ਦਾ ਬਣ ਰਿਹਾ ਹੈ। ਜਦੋਂ ਵੀ ਬਰਸਾਤ ਹੁੰਦੀ ਹੈ,ਗੰਦੀ ਹਵਾ ਆਉਂਦੀ ਹੈ ਤਾਂ ਆਲੇ-ਦੁਆਲੇ ਕਲੋਨੀਆਂ ਨੂੰ ਅਤੇ ਨੰਗਲ ਸ਼ਾਮਾਂ ਚੌਕ ਦੀ ਮਾਰਕੀਟ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਹੈ। ਉਥੋਂ ਦੇ ਲਗਣ ਵਾਲ਼ੇ ਲੋਕ ਵੀ ਮੂੰਹ ਉਪਰ ਕੱਪੜਾ ਢੱਕ ਕੇ ਲੰਘਦੇ ਹਨ, ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾਵੇ। ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਅਤੇ ਸਰਕਾਰ ਨੂੰ ਬੇਨਤੀ ਹੈ ਕਿ ਇਸ ਦਾ ਹੱਲ ਕੀਤਾ ਜਾਵੇ, ਤਾਂ ਕਿ ਸਰਕਾਰਾਂ ਦੀ ਚੰਗੀ ਕਾਰਜਕਾਰੀ ਵੇਖਣ ਨੂੰ ਮਿਲੇ। ਸੁਲਿੰਦਰ ਸਿੰਘ ਕੰਡੀ

















































