ਮਾਨਯੋਗ ਸ਼੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ. ਐਸ.ਐਸ.ਪੀ ਸਾਹਿਬ ਜਿਲ੍ਹਾ ਹੁਸ਼ਿਆਰਪੁਰ ਜੀ ਅਤੇ ਸ੍ਰੀ ਸਰਬਜੀਤ ਸਿੰਘ ਪੀ.ਪੀ.ਐਸ. ਐਸ.ਪੀ ਤਫਤੀਸ਼ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਹੀਕਲ ਚੋਰੀ ਕਰਨ ਵਾਲੇ ਵਿਅਕਤੀਆਂ ਦੇ ਵਿਰੁਧ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਨਰਿੰਦਰ ਸਿੰਘ ਪੀ.ਪੀ.ਐਸ. ਡੀ.ਐਸ.ਪੀ ਸਥ-ਡਵੀਜ਼ਨ ਦਿਹਾਤੀ ਸਾਹਿਬ ਜੀ ਦੀ ਨਿਗਰਾਨੀ ਹੇਠ ਐਸ.ਆਈ ਅਮਨਦੀਪ ਕੁਮਾਰ ਮੁੱਖ ਅਫਸਰ ਥਾਣਾ ਬੁੱਲੇਵਾਲ ਦੀਆਂ ਹਦਾਇਤਾਂ ਅਨੁਸਾਰ ਮਿਤੀ 02-02-2024 ਨੂੰ ਏ.ਐਸ.ਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਦੇ ਮੁੱਖਬਰ ਖਾਸ ਦੀ ਇਤਲਾਹ ਪਰ ਦੌਰਾਨੇ ਨਾਕਾ ਬੰਦੀ ਵਹੀਕਲ ਚੋਰੀ ਕਰਨ ਵਾਲੇ ਨੌਜਵਾਨ ਅਜੇ ਕੁਮਾਰ ਪੱਤਰ ਓਮ ਪ੍ਰਕਾਸ਼ ਵਾਸੀ ਬੂਟਾ ਮੰਡੀ, ਥਾਣਾ ਡਵੀਜ਼ਨ ਨੰਬਰ-6 ਜਲੰਧਰ, ਜਿਲ੍ਹਾ ਜਲੰਧਰ, ਪਰਮਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਹੇਜਮਾ, ਥਾਣਾ ਬੁੱਲੋਵਾਲ, ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕੀਤਾ। ਜਿਹਨਾਂ ਪਾਸੋਂ ਚੋਰੀ ਕੀਤੇ ਗਏ 04 ਮੋਟਰਸਾਈਕਲ ਜਿਹਨਾਂ ਵਿੱਚੋਂ 03 ਮੋਟਰਸਾਈਕਲ ਮਾਰਕਾ ਸਪਲੈਂਡਰ ਬਿਨਾਂ ਨੰਬਰੀ ਰੰਗ ਕਾਲਾ ਅਤੇ ()। ਮੋਟਰਸਾਈਕਲ ਮਾਰਕਾ ਪਲਾਟੀਨਾ ਬਿਨਾਂ ਨੰਬਰੀ ਰੰਗ ਕਾਲਾ ਬਰਾਮਦ ਕੀਤੇ ਹਨ। ਇਹ ਮੋਟਰਸਾਈਕਲ ਜਲੰਧਰ ਤੋਂ ਚੋਰੀ ਕੀਤੇ ਗਏ ਹਨ। ਜਿਸਤੇ ਮੁਕੱਦਮਾ ਨੰਬਰ 06 ਮਿਤੀ 02-02-2024 ਅ/ਧ 379, 411 ਭ:ਦ ਥਾਣਾ ਬੁੱਲੋਵਾਲ, ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀਆਨ ਅਜੇ ਕੁਮਾਰ ਅਤੇ ਪਰਮਿੰਦਰ ਸਿੰਘ ਉਕਤਾਨ ਨੂੰ ਮਿਤੀ 02-02-2024 ਨੂੰ ਮੁਕਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ।

















































