ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ, ਸਾਡੀ ਸਰਕਾਰ ਨਾਲ ਮੀਟਿੰਗ ਹੋਈ ਸੀ। ਮੀਟਿੰਗ ਸਕਾਰਾਤਮਕ ਮਾਹੌਲ ਵਿਚ ਹੋਈ, ਪੰਜਾਬ ਸਰਕਾਰ ਨੇ ਪਹਿਲਕਦਮੀ ਕੀਤੀ। ਸਰਕਾਰ ਨੇ ਸਾਡੀ ਗੱਲ ਸੁਣੀ ਤੇ ਕਿਹਾ ਕਿ ਉਹ ਸਾਡੇ ਸਾਰੇ ਤੱਥਾਂ ਦੀ ਗੰਭੀਰਤਾ ਨਾਲ ਜਾਂਚ ਕਰਨਗੇ।13 ਫ਼ਰਵਰੀ ਦਾ ਪ੍ਰੋਗਰਾਮ ਜਾਰੀ ਰਹੇਗਾ, ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਹੋਰ ਮੀਟਿੰਗ ਹੋਵੇਗੀ। ਸਰਕਾਰ 13 ਤਰੀਕ ਤੋਂ ਪਹਿਲਾਂ ਮੀਟਿੰਗ ਬੁਲਾਉਂਦੀ ਹੈ ਅਤੇ ਸਾਡੇ ਮੁੱਦਿਆਂ ਦਾ ਹੱਲ ਕਰਦੀ ਹੈ ਤਾਂ ਠੀਕ, ਨਹੀਂ ਤਾਂ ਸਾਡਾ 13ੱ ਤਰੀਕ ਦਾ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ।

















































