ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਨੇ ਗਿ੍ਫਤਾਰੀ ਮਗਰੋਂ ਤੋੜੀ ਚੁੱਪੀ

ਨਵੀਂ ਦਿੱਲੀ- ਸ਼ਰਾਬ ਘਪਲੇ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫ਼ਤਾਰ ਕਰ ਲਿਆ ਹੈ। ਕੇਜਰੀਵਾਲ 28 ਮਾਰਚ ਤੱਕ ਈਡੀ ਦੀ ਹਿਰਾਸਤ ਵਿਚ ਰਹਿਣਗੇ। ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਚੁੱਪੀ ਤੋੜੀ ਹੈ। ਪਤਨੀ ਸੁਨੀਤਾ ਨੇ ਲਾਈਵ ਹੋ ਕੇ ਆਪਣੀ ਗੱਲ ਰੱਖੀ। ਸੁਨੀਤਾ ਨੇ ਕਿਹਾ ਕਿ ਕੇਜਰੀਵਾਲ ਵਲੋਂ ਜੇਲ੍ਹ ਵਿਚੋਂ ਸੰਦੇਸ਼ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਭਾਵੇਂ ਅੰਦਰ ਰਹਾਂ ਜਾਂ ਬਾਹਰ ਹਰ ਪਲ ਦੇਸ਼ ਦੀ ਸੇਵਾ ਕਰਦਾ ਰਹਾਂਗਾ। ਮੇਰੀ ਜ਼ਿੰਦਗੀ ਦਾ ਇਕ-ਇਕ ਪਲ ਦੇਸ਼ ਲਈ ਸਮਰਪਿਤ ਹੈ। ਇਸ ਧਰਤੀ ‘ਤੇ ਮੇਰਾ ਜੀਵਨ ਹੀ ਸੰਘਰਸ਼ ਲਈ ਹੋਇਆ ਹੈ। ਅੱਗੇ ਵੀ ਮੇਰੀ ਜ਼ਿੰਦਗੀ ਵਿਚ ਵੱਡੇ-ਵੱਡੇ ਸੰਘਰਸ਼ ਲਿਖੇ ਹਨ, ਇਸ ਲਈ ਇਹ ਗ੍ਰਿਫ਼ਤਾਰੀ ਮੈਨੂੰ ਹੈਰਾਨ ਨਹੀਂ ਕਰਦੀ।

ਕੇਜਰੀਵਾਲ ਦੀ ਪਤਨੀ ਨੇ ਸੰਦੇਸ਼ ਵਿਚ ਅੱਗੇ ਕਿਹਾ ਕਿ ਤੁਹਾਡੇ ਤੋਂ ਮੈਨੂੰ ਬਹੁਤ ਪਿਆਰ ਮਿਲਿਆ। ਪਿਛਲੇ ਜਨਮ ਵਿਚ ਮੈਂ ਬਹੁਤ ਪੁੰਨ ਦੇ ਕੰਮ ਕੀਤੇ ਹੋਣਗੇ, ਜੋ ਮੈਂ ਭਾਰਤ ਵਰਗੇ ਮਹਾਨ ਦੇਸ਼ ਵਿਚ ਪੈਦਾ ਹੋਇਆ। ਸਾਨੂੰ ਮਿਲ ਕੇ ਭਾਰਤ ਨੂੰ ਫਿਰ ਤੋਂ ਮਹਾਨ ਬਣਾਉਣਾ ਹੈ। ਭਾਰਤ ਨੂੰ ਫਿਰ ਤੋਂ ਦੁਨੀਆ ਦਾ ਸ਼ਕਤੀਸ਼ਾਲੀ ਅਤੇ ਨੰਬਰ-1 ਦੇਸ਼ ਬਣਾਉਣਾ ਹੈ। ਭਾਰਤ ਦੇ ਅੰਦਰ ਅਤੇ ਬਾਹਰ ਕਈ ਅਜਿਹੀਆਂ ਸ਼ਕਤੀਆਂ ਹਨ, ਜੋ ਭਾਰਤ ਨੂੰ ਕਮਜ਼ੋਰ ਕਰ ਰਹੀਆਂ ਹਨ। ਸਾਨੂੰ ਸੁਚੇਤ ਰਹਿ ਕੇ ਇਨ੍ਹਾਂ ਸ਼ਕਤੀਆਂ ਨੂੰ ਪਛਾਣਨਾ ਹੈ ਅਤੇ ਹਰਾਉਣਾ ਹੈ। ਭਾਰਤ ਵਿਚ ਹੀ ਬਹੁਤ ਸਾਰੀਆਂ ਤਾਕਤਾਂ ਹਨ, ਜੋ ਦੇਸ਼ ਭਗਤ ਹਨ ਅਤੇ ਭਾਰਤ ਨੂੰ ਅੱਗੇ ਵਧਾਉਣਾ ਚਾਹੁੰਦੀਆਂ ਹਨ, ਇਨ੍ਹਾਂ ਤਾਕਤਾਂ ਨਾਲ ਜੁੜਨਾ ਹੈ ਅਤੇ ਇਨ੍ਹਾਂ ਨੂੰ ਮਜ਼ਬੂਤ ਕਰਨਾ ਹੈ।

ਮੇਰੀਆਂ ਮਾਵਾਂ-ਭੈਣਾਂ ਸੋਚ ਰਹੀਆਂ ਹੋਣਗੀਆਂ ਕਿ ਕੇਜਰੀਵਾਲ ਤਾਂ ਅੰਦਰ ਚੱਲਾ ਗਿਆ ਪਤਾ ਨਹੀਂ 1000 ਰੁਪਏ ਮਿਲਣਗੇ ਜਾਂ ਨਹੀਂ। ਅਜਿਹੀਆਂ ਸਲਾਖਾਂ ਨਹੀਂ ਬਣੀਆਂ, ਜੋ ਤੁਹਾਡੇ ਭਰਾ ਅਤੇ ਪੁੱਤਰ ਨੂੰ ਸਲਾਖਾਂ ਅੰਦਰ ਰੱਖ ਸਕੇ। ਮੈਂ ਜਲਦ ਬਾਹਰ ਆਵਾਗਾਂ ਤੇ ਆਪਣਾ ਵਾਅਦਾ ਪੂਰਾ ਕਰਾਂਗਾ। ਕੀ ਅੱਜ ਤੱਕ ਅਜਿਹਾ ਹੋਇਆ ਕਿ ਕੇਜਰੀਵਾਲ ਨੇ ਕੋਈ ਵਾਅਦਾ ਕੀਤਾ ਅਤੇ ਉਹ ਪੂਰਾ ਨਹੀਂ ਹੋਇਆ। ਤੁਹਾਡਾ ਭਰਾ ਲੋਹੇ ਦਾ ਬਣਿਆ ਹੋਇਆ ਹੈ, ਇਕ ਬੇਨਤੀ ਹੈ ਕਿ ਮੰਦਰ ਜ਼ਰੂਰ ਜਾਣਾ ਅਤੇ ਭਗਵਾਨ ਤੋਂ ਮੇਰੇ ਲਈ ਆਸ਼ੀਰਵਾਦ ਮੰਗਣਾ।

Leave a Comment

Your email address will not be published. Required fields are marked *

Scroll to Top