ਕੱਤਕ ਮਹੀਨੇ ਦੀ ਸੰਗਰਾਂਦ ਨੂੰ ਸਮਰਪਿਤ ਧੰਨ ਧੰਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਡਰੋਲੀ ਕਲਾਂ ਵਿਖੇ ਕੀਰਤਨ ਦੀਵਾਨ ਸਜਾਏ ਗਏ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ।

ਆਦਮਪੁਰ(ਪਰਮਜੀਤ ਸਾਬੀ)-  ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਵਿਖੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੱਚਿਆਂ ਨੂੰ ਦਸਤਾਰ ਸਜਾਉਣ ਸਬੰਧੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗੱਤਕਾ ਅਖਾੜਾ ਅਤੇ ਗੁਰੂ ਨਾਨਕ ਸਭਾ ਆਦਮਪੁਰ ਅਤੇ ਕਿੰਗਜ਼ ਦਸਤਾਰ ਅਕੈਡਮੀ ਤੋਂ ਸ. ਕੁਲਜੀਤ ਸਿੰਘ ਦੇ ਵੱਡੇ ਸਹਿਯੋਗ ਨਾਲ ਸੰਪੂਰਨ ਹੋਇਆ। ਇਹਨਾਂ ਮੁਕਾਬਲਿਆਂ ਵਿੱਚ ਉਚੇਚੇ ਤੌਰ ਤੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਪੰਜਾਬ ਸਰਕਾਰ ਤੋਂ ਬਤੌਰ ਡਾਇਰੈਕਟਰ ਮੈਨੇਜਰ ਐਸ ਸੀ ਕਮਿਸ਼ਨ ਜਲੰਧਰ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਬੱਚਿਆਂ ਦੀ ਦਸਤਾਰ ਸਜਾਉਣ ਸਬੰਧੀ ਹੋਂਸਲਾ ਅਫਜਾਈ ਵੀ ਕੀਤੀ। ਇਸ ਮੌਕੇ ਪਹਿਲਾਂ ਇਨਾਮ ਹਰਸਿਮਰਨ ਸਿੰਘ 5100,
ਦੂਜਾ ਇਨਾਮ ਗਗਨਜੋਤ ਸਿੰਘ 2100, ਤੀਜਾ ਇਨਾਮ ਜਸ਼ਨਦੀਪ ਸਿੰਘ ਨੇ 1100 ਰੁਪਏ ਦਾ ਨਗਦ ਇਨਾਮ ਅਤੇ ਭਾਗ ਲੈਣ ਵਾਲੇ ਹਰੇਕ ਸਿਖਿਆਰਥੀਆਂ ਨੂੰ 500 ਰੁਪਏ ਅਤੇ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਉਚੇਚੇ ਤੌਰ ਤੇ ਬੱਚਿਆਂ ਦਾ ਹੌਸਲਾ ਵਧਾਉਣ ਲਈ ਬਤੋਰ ਮੁੱਖ ਮਹਿਮਾਨ ਸ. ਕੁਲਵਿੰਦਰ ਸਿੰਘ ਡੀ.ਐਸ.ਸੀ. ਕਾਰਪੋਰੇਸ਼ਨ ਜਲੰਧਰ ਪੰਜਾਬ ਸਰਕਾਰ ਅਤੇ ਕਿੰਗਜ਼ ਦਸਤਾਰ ਅਕੈਡਮੀ ਦੇ ਸਰਪ੍ਰਸਤ ਸ.ਕੁਲਜੀਤ ਸਿੰਘ ਦਾ ਪ੍ਰਧਾਨ ਜੱਥੇਦਾਰ ਮਨੋਹਰ ਸਿੰਘ ਵੱਲੋਂ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੈਕਟਰੀ ਰਣਵੀਰਪਾਲ ਸਿੰਘ, ਸਰਪੰਚ ਰਛਪਾਲ ਸਿੰਘ, ਮੈਂਬਰ ਪੰਚਾਇਤ, ਸਤਿੰਦਰ ਸਿੰਘ ਪਰਹਾਰ ਇਟਲੀ, ਵੀਡੀਓ ਡਾਇਰੈਕਟਰ ਅਤੇ ਸਰਪੰਚ ਸੁੱਖੀ ਦਾਊਦਪੁਰੀਆ , ਦਲਜੀਤ ਸਿੰਘ ਮਜੀਠੀਆ, ਲੱਕੀ, ਜਰਨੈਲ ਸਿੰਘ, ਦਸਤਾਰ ਸਿਖਲਾਈ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਅਤੇ ਸਮੁੱਚੇ ਮੀਡੀਆ ਪੱਤਰਕਾਰ ਭਾਈਚਾਰੇ ਦੇ ਨਾਲ ਨਾਲ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਡਰੋਲੀ ਕਲਾਂ ਵੀ ਹਾਜ਼ਰ ਸਨ। ਅੰਤ ਵਿੱਚ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top