ਅਲਵਾਰ ਖ਼ਬਰ:-ਅਲਵਰ ਦੇ ਨਾਲ ਲਗਦੇ ਖੈਰਥਲ ਜ਼ਿਲੇ ਦੇ ਉਪ ਮੰਡਲ ਦੇ ਲਮਚਾਪੁਰ ਪਿੰਡ ਚ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਚ ਦਲਿਤ ਲਾੜੇ ਦੀ ਬਰਾਤ ਗਈ। ਪਿੰਡ ਦੇ ਗੁੰਡਿਆਂ ਨੇ ਲਾੜੇ ਦੇ ਪਰਿਵਾਰ ਨੂੰ ਘੋੜੀ ਤੇ ਨਾ ਜਾਣ ਦੀ ਚੇਤਾਵਨੀ ਦਿੱਤੀ ਸੀ।ਪੀੜਤ ਪਰਿਵਾਰ ਨੇ ਥਾਣੇ ਵਿੱਚ ਸ਼ਿਕਾਇਤ ਕੀਤੀ, ਸ਼ਿਕਾਇਤ ਕਰਨ ਬਾਅਦ ਸ਼ਨੀਵਾਰ ਸ਼ਾਮ ਨੂੰ ਲਾੜਾ ਘੋੜੀ ਤੇ ਸਵਾਰ ਹੋ ਕੇ ਨਿਕਲਿਆ ਤਾਂ ਬਾਹਰ ਪਿੰਡ ਚ ਭਾਰੀ ਪੁਲਿਸ ਫੋਰਸ ਮੌਜੂਦ ਸੀ। ਲਾੜੇ ਨੂੰ ਘੋੜੀ ਤੇ ਸਵਾਰ ਹੋ ਕੇ ਬਾਹਰ ਨਾ ਜਾਣ ਦੀ ਚੇਤਾਵਨੀ ਦਿੱਤੀ ਗਈ ਸੀ।
