CRPF ਕਰਮਚਾਰੀਆਂ ਲਈ ਜਰੂਰੀ ਸੂਚਨਾ, ਇਸ ਕਾਰਡ ਤੋਂ ਬਿਨਾਂ ਨਹੀਂ ਮਿਲੇਗਾ ਕੰਟੀਨ ਦਾ ਸਮਾਨ- ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ

ਜਲੰਧਰ – ਸੂਚਿਤ ਕੀਤਾ ਜਾਂਦਾ ਹੈ ਕਿ 01/04/2024 ਤੋਂ, ਸਿਰਫ ਕਾਰਡ ਦੁਆਰਾ ਸੀ.ਪੀ.ਸੀ ਕੰਟੀਨ ਵਿੱਚ ਸਮਾਨ ਦਿੱਤਾ ਜਾਵੇਗਾ, ਸਾਰੇ ਕਰਮਚਾਰੀ ਅਤੇ ਪਰਿਵਾਰਕ ਮੈਂਬਰ ਆਪਣੇ ਕੰਟੀਨ ਕਾਰਡ ਨੂੰ ਸਮੇਂ ਸਿਰ ਬਣਾਉਣਾ ਯਕੀਨੀ ਬਣਾਉਣ। ਸੀ.ਆਰ.ਪੀ.ਐਫ. ਗਰੁੱਪ ਸੈਟਰ ਦੇ ਡੀਆਈਜੀ ਸ਼੍ਰੀ ਰਾਕੇਸ਼ ਰਾਉ ਜੀ ਦੇ ਹੁਕਮਾਂ ਅਨੁਸਾਰ ਇਹ ਸੂਚਨਾ ਸਾਂਝੀ ਕੀਤੀ ਗਈ ਹੈ।

ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਜੁਆਨਾਂ ਲਈ ਸੀ. ਪੀ. ਸੀ. ਕੰਟੀਨ ਵੱਲੋਂ ਖਾਸ ਅਪੀਲ ਕੀਤੀ ਜਾਂਦੀ ਹੈ ਕਿ ਜਿਸ ਕਰਮਚਾਰੀ ਨੇ ਕੰਟੀਨ ਦਾ ਸਮਾਨ ਖਰੀਦਣਾ ਹੈ, ਉਸ ਲਈ ਜਰੂਰੀ ਹੋ ਗਿਆ ਹੈ ਸਮਾਰਟ ਕਾਰਡ ਬਣਾਉਣਾ। ਇਸ ਸਮਾਰਟ ਕਾਰਡ ਨਾਲ ਤੁਸੀਂ ਹਿੰਦੁਸਤਾਨ ਦੀ ਕਿਸੇ ਵੀ ਸੀ. ਪੀ. ਸੀ ਕੰਟੀਨ ਤੋਂ ਸਮਾਨ ਖਰੀਦ ਸਕਦੇ ਹੋ। ਇਸ ਕਾਰਡ ਲਈ ਆਪਣੇ ਹੇਠ ਲਿਖੇ ਦਸਤਾਵੇਜ਼ ਜਮ੍ਹਾਂ ਕਰਵਾਏ ਜਾਣ ਤਾਂ ਜੋ ਤੁਸੀਂ ਕੰਟੀਨ ਦਾ ਸਮਾਨ ਜਲਦੀ ਤੋਂ ਜਲਦੀ ਲੈ ਸਕੋ। GST ਮਾਫ਼ ਹੋਣ ਤੇ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਹੋਈਆਂ ਹਨ।

ਦਸਤਾਵੇਜ਼:-

1. ਅਰਜ਼ੀ ਫਾਰਮ

2.1/ ਕਾਰਡ ਦੀ ਫੋਟੋਕਾਪੀ

3. ਆਧਾਰ ਕਾਰਡ ਦੀ ਫੋਟੋਕਾਪੀ

4. ਪਾਸਪੋਰਟ ਸਾਈਜ਼ ਫੋਟੋ- 2 ਤਸਵੀਰਾਂ

5. ਫੈਮਿਲੀ ਗਰੁੱਪ ਫੋਟੋ- 2 ਤਸਵੀਰਾਂ

ਸਾਬਕਾ ਸੈਨਿਕ – ਪੀਪੀਓ ਅਤੇ ਸਾਰੇ ਦਸਤਾਵੇਜ਼ ਦੇ ਨਾਲ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top