DIG ਰਕੇਸ਼ ਰਾਓ ਜੀ ਦੇ ਹੁਕਮਾਂ ਅਨੁਸਾਰ CRPF ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਹੋਈ ਮੀਟਿੰਗ – ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ

ਜਲੰਧਰ (ਬਿਊਰੋ ਰਿਪੋਰਟ) – ਜੁਲਾਈ ਮਹੀਨੇ ਦੀ ਮੀਟਿੰਗ 06/07/2024 ਨੂੰ ਗਰੁੱਪ ਸੈਂਟਰ ਜਲੰਧਰ ਵਿਖੇ ਹੋਈ । ਜਿਸ ਵਿੱਚ ਡੀਆਈਜੀ ਵੱਲੋਂ ਆਏ ਨਵੇਂ ਹੁਕਮਾਂ ਦੀ ਜਾਣਕਾਰੀ ਐਕਸਮੈਨਸ ਅਤੇ ਸ਼ਹੀਦ ਪਰਿਵਾਰਾਂ ਨੂੰ ਦਿੱਤੀ ਗਈ ਇਸ ਮੌਕੇ ਤੇ ਕਮਾਂਡਰ ਸਰਬਜੀਤ ਸਿੰਘ ਘੁੰਮਣ ਅਤੇ ਡੀਐਸਪੀ ਸੁਰਿੰਦਰ ਸਿੰਘ ਭਟਨੂਰਾ ਨੇ ਵੀ ਆਪਣੇ ਵਿਚਾਰ ਰੱਖੇ। ਕਮਾਂਡਰ ਸਰਬਜੀਤ ਸਿੰਘ ਘੁੰਮਣ ਨੇ ਐਸ਼ੋਸ਼ੀਏਸ਼ਨ ਦੀਆਂ ਉਪਲੱਬਧੀਆਂ ਦੀ ਕਾਫੀ ਪ੍ਰਸ਼ੰਸਾ ਕੀਤੀ। ਡੀਐਸਪੀ ਭਟਨੂਰਾ ਨੇ ਡਿਰੈਕਟਏਟ ਦੇ ਆਏ ਨਵੇਂ ਹੁਕਮਾਂ ਦੀ ਜਾਣਕਾਰੀ ਦਿੱਤੀ। ਗਰੁੱਪ ਸੈਂਟਰ ਦੇ ਡੀਸੀ ਐਡਮ ਨੇ ਕਿਹਾ ਕਿ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਣ ਦਿਆਂਗੇ। ਆਏ ਹੋਏ ਸ਼ਹੀਦ ਪਰਿਵਾਰਾਂ ਅਤੇ ਐਕਸਮੈਨਸ ਨੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ ਅਤੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਭਰੋਸਾ ਦਿੱਤਾ ਕਿ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਗਰੁੱਪ ਸੈਂਟਰ ਦੇ ਸੀਨੀਅਰ ਅਧਿਕਾਰੀਆਂ ਅੱਗੇ ਰੱਖੀਆਂ ਜਾਣਗੀਆਂ। ਐਸੋਸੀਏਸ਼ਨ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਬਹੁਤ ਜਲਦ ਪਠਾਨਕੋਟ ਜਾ ਗੁਰਦਾਸਪੁਰ ਵਿੱਚ ਸੀ ਜੀ ਐਚ ਐਸ ਦੀ ਡਿਸਪੈਂਸਰੀ ਖੋਲੀ ਜਾਵੇਗੀ ਐਸੋਸੀਏਸ਼ਨ ਨੇ ਇਸ ਮੀਟਿੰਗ ਵਿੱਚ ਸੈਂਟਰ ਸਰਕਾਰ ਦਾ ਧੰਨਵਾਦ ਵੀ ਕੀਤਾ ਕਿ ਉਹਨਾਂ ਨੇ ਬਠਿੰਡਾ ਏਮਸ ਹਸਪਤਾਲ ਅਤੇ ਪਟਿਆਲਾ ਹਸਪਤਾਲ ਵਿੱਚ ਸੀ ਜੀ ਐਚ ਐਸ ਦੀ ਡਿਸਪੈਂਸਰੀ ਨੂੰ ਮਾਨਤਾ ਦੇ ਦਿੱਤੀ ਹੈ। ਜਿਲਾ ਪਟਿਆਲਾ ਅਤੇ ਬਠਿੰਡਾ ਦੇ ਐਕਸਮੈਨ ਅਤੇ ਸ਼ਹੀਦ ਪਰਿਵਾਰਾਂ ਨੂੰ ਜਲੰਧਰ ਅਤੇ ਚੰਡੀਗੜ੍ਹ ਡਿਸਪੈਂਸਰੀ ਦੂਰ ਪੈਂਦੀ ਸੀ। ਐਸੋਸੀਏਸ਼ਨ ਦੇ ਵਾਰ-ਵਾਰ ਮੰਗ ਰੱਖਣ ਤੇ ਸੈਂਟਰ ਸਰਕਾਰ ਨੇ ਇਹ ਮੰਗ ਪੂਰੀ ਕਰ ਦਿੱਤੀ ਹੈ। ਐਸੋਸੀਏਸ਼ਨ ਦਾ ਹੁਣ ਉਪਰਾਲਾ ਹੈ ਕਿ ਪਠਾਨਕੋਟ ਅਤੇ ਲੁਧਿਆਣੇ ਵੀ ਵੱਡੇ ਹਸਪਤਾਲ ਹਨ ਇਸ ਲਈ ਵੀ ਸਰਕਾਰ ਤੋਂ ਮੰਗ ਰੱਖੀ ਗਈ ਹੈ ਕਿ ਇਹਨਾਂ ਜ਼ਿਲਿਆਂ ਵਿੱਚ ਵੀ ਡਿਸਪੈਂਸਰੀਆਂ ਖੋਲੀਆਂ ਜਾਣ। ਇਸ ਮੌਕੇ ਸੁੱਚਾ ਸਿੰਘ ਵਾਈਸ ਪ੍ਰਧਾਨ, ਮੁਕੇਰੀਆਂ ਦੇ ਪ੍ਰਧਾਨ ਸ਼ੀਤਲ ਸਿੰਘ, ਬਖਸ਼ੀਸ਼ ਸਿੰਘ ਕੋਟਲੀ, ਸੁਨੀਤਾ ਸੈਣੀ ਪਠਾਨਕੋਟ, ਕਰਮਜੀਤ ਕੌਰ ਲੁਧਿਆਣਾ, ਮਹਿਲਾ ਪ੍ਰਧਾਨ ਕੁਲਬੀਰ ਕੌਰ, ਹਰਮੀਤ ਕੌਰ ਅਤੇ ਸ਼ਰਧਾ ਰਾਣੀ ਆਦਿ ਮੌਜੂਦ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top