ਹੋਟ ਸਪਰਿੰਗ ਦੇ ਸ਼ਹੀਦ ਸਰਵਣ ਦਾਸ ਦੀ ਸ਼ਹਾਦਤ ਨੂੰ ਆਓ ਕਰੀਏ ਸਲਾਮ – ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ

ਜਲੰਧਰ:- ਹੋਟ ਸਪਰਿੰਗ 21 ਅਕਤੂਬਰ 1959 ਪੰਜਾਬ ਦੇ ਸਭ ਤੋਂ ਪਹਿਲੇ ਸ਼ਹੀਦ, ਸ਼ਹੀਦ ਸਰਵਣ ਦਾਸ ਦੀ ਸਹੀਦੀ ਨੂੰ ਯਾਦ ਕਰਦਿਆਂ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ, ਗਰੁੱਪ ਸੈਟਰ ਜਲੰਧਰ ਅਤੇ ਪਰਿਵਾਰ ਵੱਲੋਂ ਮਿਲ ਕੇ ਸ਼ਹੀਦ ਸਰਵਣ ਦਾਸ ਦੀ ਬਰਸੀ 21 ਅਕਤੂਬਰ 2024 ਦਿਨ ਸੋਮਵਾਰ ਨੂੰ ਉਨ੍ਹਾਂ ਦੇ ਪਿੰਡ ਕਿੱਤਾ ਨੇੜੇ ਮੇਹਟੀਆਣਾ ਜਿਲ੍ਹਾਂ ਹੁਸ਼ਿਆਰਪੁਰ ਵਿਖੇ ਮਨਾਈ ਜਾ ਰਹੀ ਹੈ। ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਚੀਨ ਦੀਆਂ ਫੋਰਸਾਂ ਨੇ 21 ਅਕਤੂਬਰ 1959 ਵਿੱਚ ਸੀ.ਆਰ.ਪੀ.ਐਫ. ਦੀ ਗਲਤ ਕਰਨ ਵਾਲੀ ਪਾਰਟੀ ਤੇ ਚਾਈਨਾ ਦੀਆਂ ਫੋਰਸਾਂ ਤੇ ਸਭ ਤੋਂ ਪਹਿਲਾਂ ਹਮਲਾ ਕੀਤਾ। ਜਿਸ ਵਿੱਚ ਸੀ.ਆਰ.ਪੀ.ਐਫ. ਦੇ 10 ਜਵਾਨ ਸ਼ਹੀਦ ਹੋ ਗਏ। ਇਹਨਾਂ 10 ਜਵਾਨਾਂ ਵਿੱਚ ਸ਼ਹੀਦ ਸਰਵਣ ਦਾਸ ਪਿੰਡ ਕਿੱਤਣਾ ਵੀ ਸੀ। ਇਹ 10 ਜਵਾਨਾਂ ਦੀ ਸਹੀਦੀ ਤੋਂ ਬਾਅਦ ਇਹਨਾਂ ਦੇ ਸੰਸਕਾਰ ਵੀ ਲੇਹ ਲੱਦਾਖ ਦੀਆਂ ਪਹਾੜੀਆਂ ਤੇ ਹੋਟ ਸਪਰਿੰਗ ਤੇ ਹੀ ਕੀਤੀ ਗਏ। ਜੋ ਕਿ 16000 ਦੀ ਫੁੱਟ ਤੇ ਹੈ। ਇਸ ਜਗ੍ਹਾ ਨੂੰ ਇੰਡੀਆ ਗੌਰਮਿੰਟ ਨੇ ਪਵਿੱਤਰ ਅਤੇ ਉੱਚਾ ਦਰਜਾ ਦਿੱਤਾ ਹੈ। ਜਿੱਥੇ ਇੰਡੀਆ ਦੇ ਜਵਾਨਾਂ ਨੇ ਚਾਈਨਾ ਦੀਆਂ ਫੋਰਸਾਂ ਵੱਲੋਂ ਬਹੁਤ ਹੀ ਤਸ਼ੱਦਦ ਕੀਤੇ ਗਏ। ਪਰ ਇਹਨਾਂ ਜਵਾਨਾਂ ਨੇ ਆਪਣੇ ਦੇਸ਼ ਪ੍ਰਤੀ ਕੋਈ ਵੀ ਜਾਣਕਾਰੀ ਚਾਈਨਾ ਦੀਆਂ ਫੋਰਸਾਂ ਨੂੰ ਨਹੀ ਦਿੱਤੀ। ਚਾਈਨਾ ਦੀਆਂ ਫੋਰਸਾਂ ਵੱਲੋਂ ਇਹਨਾਂ ਜਵਾਨਾਂ ਤੇ ਬਹੁਤ ਹੀ ਤਸ਼ੱਦਦ ਕੀਤੇ ਗਏ ਅਤੇ ਸ਼ਹੀਦੀਆ ਪਾ ਗਏ। ਇਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਇੰਡੀਆ ਗੌਰਮਿੰਟ ਵੱਲੋਂ 21 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਪੁਲਿਸ ਯਾਦਗਾਰੀ ਦਿਵਸ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਹੀ 21 ਅਕਤੂਬਰ 2024 ਨੂੰ ਸ਼ਹੀਦ ਸਰਵਣ ਦਾਸ ਦੇ ਪਿੰਡ ਕਿੱਤਣਾ ਵਿਖੇ ਵੀ ਸੀ.ਆਰ.ਪੀ.ਐਫ. ਐਸੋਸੀਏਸ਼ਨ, ਗਰੁੱਪ ਸੈਟਰ ਜਲੰਧਰ ਅਤੇ ਪਰਿਵਾਰ ਵੱਲੋਂ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ। ਸੀ.ਆਰ.ਪੀ.ਐਫ. ਐਸੋਸੀਏਸ਼ਨ ਸ਼ਹੀਦ ਪਰਿਵਾਰਾਂ ਅਤੇ ਐਕਸਮੈਨਸ ਨੂੰ ਅਪੀਲ ਕਰਦੀ ਹੈ ਕਿ 21 ਅਕਤੂਬਰ 2024 ਨੂੰ ਪਿੰਡ ਕਿੱਤਣਾ ਵਿਖੇ ਪਹੁੰਚ ਕੇ ਸ਼ਹੀਦ ਸਰਵਣ ਦਾਸ ਦੀ ਸ਼ਹੀਦੀ ਨੂੰ ਸਲਾਮ ਕਰੀਏ ਅਤੇ ਸ਼ਰਧਾ ਦੇ ਫੁੱਲ ਭੇਟ ਕਰੀਏ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top