ਦਸੂਹਾ ਪੁਲਿਸ ਵਲੋ ਨਜਾਇਜ ਅਸਲੇ ਸਮੇਤ 03 ਜਿੰਦਾ ਰੋਂਦ ਦੇ ਇੱਕ ਦੋਸ਼ੀ ਗ੍ਰਿਫਤਾਰ

ਜਿਲ੍ਹਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸ੍ਰੀ ਸੁਰਿੰਦਰ ਲਾਂਬਾ IPS ਜੀ ਨੇ ਜਿਲ੍ਹੇ ਅੰਦਰ ਮਾੜੇ ਅਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਸਰਬਜੀਤ ਸਿੰਘ ਬਾਹੀਆ PPS, ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਜੀ ਦੀ ਸੁਪਰਵੀਜਨ ਅਧੀਨ ਸ੍ਰੀ ਜਗਦੀਸ਼ ਰਾਜ: ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਜੀ ਦੀ ਨਿਗਰਾਨੀ ਹੇਠ, ਐਸ.ਆਈ ਹਰਪ੍ਰੇਮ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਥਾਣਾ ਦਸੂਹਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ।

ਜਦੋ SI ਹਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਦੇ ਸ਼ੂਗਰ ਮਿੱਲ ਰੰਧਾਵਾ ਦੀ ਤਰਫ ਭੈੜੇ ਪੁਰਸ਼ਾ ਸ਼ੱਕੀ ਪੁਰਸਾ ਦੀ ਚੈਕਿੰਗ ਸਬੰਧੀ ਹੁਸਿਆਰਪੁਰ ਚੂੰਗੀ ਤੇ ਜਾ ਰਹੇ ਸੀ ਤਾਂ ਜਦੇ ਪੈਰਾਡਾਇਜ ਕਲੋਨੀ ਮੋੜ ਨਜਦੀਕ ਪੁੱਜੇ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਨਿਲ ਕੁਮਾਰ ਪੁੱਤਰ ਸਵਰਨ ਸਿੰਘ ਵਾਸੀ ਭਾਟੋਵਾਲ ਥਾਣਾ ਗੜਦੀਵਾਲਾ ਹਾਲ ਵਾਸੀ ਨਵੀ ਕਲੋਨੀ ਨੇੜੇ ਦਾਣਾ ਮੰਡੀ ਗੜਦੀਵਾਲਾ ਜਿਲਾ ਹੁਸਿਆਰਪੁਰ ਪਾਸ ਇੱਕ ਦੇਸੀ ਪਿਸਟਲ ਬਿਨਾ ਲਾਇਸੰਸੀ ਹੈ ਜੋ ਕੋਰਟ ਕੰਪਲੈਕਸ ਦਸੂਹਾ ਨੇੜੇ ਪੈਦਲ ਦਸੂਹਾ ਸਾਈਡ ਨੂੰ ਆ ਰਿਹਾ ਹੈ। ਜੇਕਰ ਰੇਡ ਕੀਤਾ ਜਾਵੇ ਤਾ ਉਹ ਨਜਾਇਜ ਹਥਿਆਰ ਸਮੇਤ ਕਾਬੂ ਆ ਸਕਦਾ ਹੈ ।ਜਿਸ ਤੇ ਮੁੱਕਦਮਾ ਨੰਬਰ 119 ਮਿਤੀ 11-06-2024 ਅ/ਧ 25- 54-59 ਆਰਮ ਐਕਟ ਥਾਣਾ ਦਸੂਹਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ । ਜੋ ਦੋਰਾਨੇ ਤਫਤੀਸ਼ ਦੋਸ਼ੀ ਅਨਿਲ ਕੁਮਾਰ ਉਕਤ ਨੂੰ ਮਿਤੀ 11-06-2024 ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਸ ਪਾਸੇ ਇੱਕ ਦੇਸੀ Auto ਪਿਸਟਲ Made in USA ਸਮੇਤ 03 ਜਿੰਦਾ ਰੋਂਦ ਬ੍ਰਾਮਦ ਕੀਤਾ ਗਿਆ ਹੈ । ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਪਾਸੇ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ । ਮੁੱਕਦਮਾ ਦੀ ਤਫਤੀਸ਼ ਜਾਰੀ ਹੈ ।

ਬ੍ਰਾਮਦਗੀ :-

  1. ਇੱਕ ਦੇਸੀ ਪਿਸਟਲ ਜਿਸ ਪਰ Auto ਪਿਸਟਲ Made in USA ਲਿਖਿਆ ਹੋਇਆ ਸਮੇਤ 03 ਜਿੰਦਾ ਰੋਂਦ

ਦੋਸ਼ੀ ਖਿਲਾਫ ਇਸ ਤੋਂ ਇਲਾਵਾ ਪਹਿਲਾ ਵੀ ਹੋਰ ਮੁੱਕਦਮੇ ਦਰਜ ਰਜਿਸਟਰ ਹਨ ।

  1. ਮੁਕੱਦਮਾ ਨੰਬਰ 18/2020 / 323,324,326,506 IPC ਥਾਣਾ ਗੜਦੀਵਾਲ ਜਿਲ੍ਹਾ ਹੁਸ਼ਿਆਰਪੁਰ
  2. ਮੁਕੱਦਮਾ ਨੰਬਰ 40/2010 ਅ/ਧ 323,324,326,506 IPC ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ
  3. ਮੁਕੱਦਮਾ ਨੰਬਰ 59/2022 ਅ/ਧ 323,341,34 IPC ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top