ਪੰਜਾਬ ਕੇਸਰੀ ਗਰੁੱਪ ਵਲੋਂ ਦੀਨਾਨਗਰ ਬਾਡਰ ਦੇ ਏਰੀਏ ਤੇ ਰਾਹਤ ਸਮੱਗਰੀ ਦਾ ਟਰੱਕ ਪਹੁਚਾਇਆ

ਦੀਨਾਨਗਰ:(ਮਾਹੀ ਵੀਨਾ) ਮਕੌੜਾ ਪਤਨ ਰਾਵੀ ਦਰਿਆ ਪਾਰ ਬਾਡਰ ਦੇ ਏਰੀਏ ਦੇ ਬੱਸ ਦੇ ਲੋਕਾਂ ਲਈ ਰਾਹਤ ਸਮੱਗਰੀ ਦਾ ਟਰੱਕ ਲੋੜਵੰਦਾਂ ਲੋਕਾਂ ਵਿਚ ਵੰਡਿਆ ਗਿਆ।ਇਹ ਸੇਵਾ ਲੁਧਿਆਣਾ ਦੇ ਮਹਿੰਦਰ ਕੁਮਾਰ ਜੈਨ ਅਤੇ ਉਨਾਂ ਦੀ ਪਤਨੀ ਮੁਕਤਾ ਜੈਨ ਵਲੋਂ 50ਵੀ ਸਾਲਗਿਰਾ ਵਰ੍ਹੇ ਗੰਢ ਸੰਬਧ ਵਿੱਚ ਬਾਡਰ ਦੇ ਲੋੜਬੰਧ ਪਰਿਵਾਰਾਂ ਨੂੰ ਰਾਹਤ ਸਮੱਗਰੀ ਦਿੱਤੀ ਗਈ। ਉਨ੍ਹਾਂ ਦੀ ਬੇਟੀ ਨੀਲੂ ਜੈਨ ਮੌਜੂਦ ਹਨ।

ਜੈਨ ਪਰਿਵਾਰਾਂ ਵਲੋਂ ਇਸ ਸਮੱਗਰੀ ਦਾ ਕੰਮ ਕਈ ਪਿਛਲੇ ਸਾਲਾਂ ਤੋਂ ਕੀਤਾ ਜਾ ਰਿਹਾ ਹੈ।ਇਸ ਮੌਕੇ ਤੇ ਜੋਗੀ ਵਰਿੰਦਰ ਸ਼ਰਮਾ ਵਲੋਂ ਲੋਕਾਂ ਦਾ ਜੀ ਆਇਆਂ ਵੀ ਕੀਤਾ, ਅਤੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਪਿੰਡ ਦੇ ਸਰਪੰਚ ਰੂਪ ਸਿੰਘ ਸੈਣੀ ਅਤੇ ਇਨਸਪੈਕਟਰ ਰਾਜ ਕੁਮਾਰ ਸਿੰਘ ਨੇ ਆਪਣੇ ਸਾਰੇ ਬਾਡਰ ਦੇ ਗ਼ਰੀਬ ਲੋਕਾਂ ਦੀ ਜਾਣਕਾਰੀ ਦਿੱਤੀ।

ਇਸ ਮੌਕੇ ਤੇ ਕੰਪਨੀ ਕਮਾਂਡਰ MS ਖਾਨ ਮੌਜੂਦ ਸਨ।MS ਖਾਨ ਨੇ ਪੰਜਾਬ ਕੇਸਰੀ ਗਰੁੱਪ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਹੈ ਕਿ ਹਰ ਕਿਸਮ ਦੇ ਬਾਰਡਰਾਂ ਦੇ ਲੋਕਾਂ ਦੀ ਸਹਾਇਤਾ ਲਈ ਤਿਆਰ ਹਾਂ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top