ਵਿੱਤ ਮੰਤਰੀ ਵੈਟਰਨਰੀ ਏ.ਆਈ.ਵਰਕਰ ਯੂਨੀਅਨ ਦਫ਼ਤਰ ਦਾ ਘਿਰਾਓ ਕੀਤਾ

ਦਿੜ੍ਹਬਾ ਮੰਡੀ:-ਵਰਕਰ ਯੂਨੀਅਨ ਮੰਗਾਂ ਨੂੰ ਲੈ ਕੇ ਦਿੜ੍ਹਬਾ ਵਿਖੇ ਜ਼ਿਲ੍ਹਾ ਪ੍ਰਧਾਨ ਆਸਾਂ ਰਾਮ ਢੰਡਿਆਲ ਦੀ ਅਗਵਾਈ ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ।14 ਸਾਲ ਤੋਂ ਵਰਕਰ ਪਸ਼ੂ ਪਾਲਣ ਵਿਭਾਗ ਚ ਬਿਨਾਂ ਕਿਸੇ ਮਿਹਨਤਾਨੇ ਤੋਂ ਕੰਮ ਕਰ ਰਹੇ ਹਨ। ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਦਿੱਤਾ।

17 ਮਹੀਨਿਆਂ ਤੋਂ ਮੋਹਾਲੀ ਸੈਕਟਰ 68ਚ ਪਸ਼ੂ ਪਾਲਣ ਵਿਭਾਗ ਦੇ ਦਫ਼ਤਰ ਦੇ ਮੁੱਖ ਗੇਟ ਸ਼ਾਂਤਮਈ ਢੰਗ ਨਾਲ ਧਰਨਾ ਚਲਾ ਰਿਹਾ ਹੈ। ਜੇਕਰ ਪੈਨਲ ਮੀਟਿੰਗ ਚ ਏ.ਆਈ.ਵਰਕਰਜ ਨੂੰ ਬਣਦਾ ਹੱਕ ਨਾਂ ਦਿੱਤਾ ਤਾਂ ਸੰਘਰਸ਼ ਨੂੰ ਵੱਧ ਤੋਂ ਵੱਧ ਤਿੱਖਾ ਕੀਤਾ ਜਾਵੇਗਾ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top