ਇੰਜੀਨੀਅਰ ਚੰਦਨ ਰਖੇਜਾ ਦੀ ਰਵਨੀਤ ਬਿੱਟੂ ਨਾਲ ਮੁਲਾਕਾਤ, ਚੁੱਕਿਆ ਕੈਂਟ ਰੇਲਵੇ ਸਟੈਪ ਬ੍ਰਿਜ ਦਾ ਮੁੱਦਾ।

ਜਲੰਧਰ (ਪਰਮਜੀਤ ਸਾਬੀ) – ਜਲੰਧਰ ਸਰਕਿਟ ਹਾਊਸ ਪਹੁੰਚੇ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨਾਲ ਜਲੰਧਰ ਕੇਂਦਰੀ ਵਿਧਾਨ ਸਭਾ ਦੇ ਮਹਾਮੰਤਰੀ ਇੰਜੀਨੀਅਰ ਚੰਦਨ ਰਖੇਜਾ ਨੇ ਪੰਜਾਬ ਸਦਸਤਾ ਅਭਿਆਨ ਦੇ ਪ੍ਰਭਾਰੀ ਅਤੇ ਸਾਬਕਾ ਮੰਤਰੀ ਪੰਜਾਬ ਮਨੋਰੰਜਨ ਕਾਲੀਆ ਦੇ ਨਿਵਾਸ ‘ਤੇ ਮੁਲਾਕਾਤ ਕੀਤੀ। ਮੁਲਾਕਾਤ ਵਿੱਚ ਚੰਦਨ ਰਖੇਜਾ ਨੇ ਰਾਮਾਮੰਡੀ ਇਲਾਕੇ ਦੇ ਲੋਕਾਂ ਦੀ ਆਵਾਜ਼ ਨੂੰ ਰਵਨੀਤ ਬਿੱਟੂ ਦੇ ਸਾਹਮਣੇ ਰੱਖਿਆ ਅਤੇ ਉਹਨਾਂ ਦੇ ਸਾਹਮਣੇ ਕੈਂਟ ਰੇਲਵੇ ਸਟੈਪ ਬ੍ਰਿਜ ਬਣਾਉਣ ਲਈ ਗਿਆਪਨ ਦਿੱਤਾ। ਚੰਦਨ ਨੇ ਬਿੱਟੂ ਦੇ ਸਾਹਮਣੇ ਲੋਕਾਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਆ ਰਹੀ ਦੈਨਿਕ ਮੁਸ਼ਕਲਾਂ ਦਾ ਹਵਾਲਾ ਦੇਂਦੇ ਹੋਏ ਜਲਦੀ ਤੋਂ ਜਲਦੀ ਇਸਦਾ ਹੱਲ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਰਵਨੀਤ ਬਿੱਟੂ ਨੂੰ ਜਲੰਧਰ ਕੈਂਟ ਸਟੇਸ਼ਨ ‘ਤੇ ਖੁਦ ਆ ਕੇ ਮੌਕਾ ਵੇਖਣ ਦਾ ਨਿਮੰਤਰਣ ਵੀ ਦਿੱਤਾ। ਚੰਦਨ ਨੇ ਬਿੱਟੂ ਨੂੰ ਕਿਹਾ ਕਿ ਜਦੋਂ ਵੀ ਉਹ ਕੈਂਟ ਸਟੇਸ਼ਨ ਦਾ ਦੌਰਾ ਕਰਨ, ਤਾਂ ਰਾਮਾਮੰਡੀ ਮਾਰਕੀਟ ਵਿੱਚ ਉਹਨਾਂ ਦਾ ਜੋਰਦਾਰ ਸਵਾਗਤ ਕੀਤਾ ਜਾਵੇਗਾ ਅਤੇ ਉਹ ਖੁਦ ਆ ਕੇ ਸਟੈਪ ਬ੍ਰਿਜ ਦਾ ਮੌਕਾ ਵੇਖ ਕੇ ਇਸ ਸਮੱਸਿਆ ਦਾ ਹੱਲ ਕਰਵਾ ਕੇ ਲੋਕਾਂ ਦੀ ਆ ਰਹੀ ਮੁਸ਼ਕਲ ਨੂੰ ਦੂਰ ਕਰਨ। ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਹੁਤ ਜਲਦੀ ਕੈਂਟ ਸਟੇਸ਼ਨ ਦਾ ਦੌਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ‘ਤੇ ਮਨੋਰੰਜਨ ਕਾਲੀਆ ਜੀ ਦੇ ਨਿਵਾਸ ‘ਤੇ ਸੀਨੀਅਰ ਲੀਡਰ ਸਤੀਸ਼ ਮਲਹੋਤਰਾ, ਮਹਾਮੰਤਰੀ ਇੰਜੀਨੀਅਰ ਚੰਦਨ ਰਖੇਜਾ ਦੇ ਨਾਲ ਮੰਡਲ ਦੇ ਮਹਾਮੰਤਰੀ ਗੁਰਮੀਤ ਸਿੰਘ, ਅਸ਼ੀਸ਼ ਚੋਪੜਾ, ਜੇਪੀ ਪਾਂਡੇ, ਮੰਜੀਤ ਸਿੰਘ, ਗੌਰਵ ਚੌਹਾਨ, ਪੰਕਜ ਸ਼ਿਵਾ ਆਦਿ ਵੱਡੀ ਗਿਣਤੀ ‘ਚ ਭਾਜਪਾ ਵਰਕਰ ਹਾਜ਼ਰ ਸਨ ਅਤੇ ਬਿੱਟੂ ਦਾ ਜੋਰਦਾਰ ਸਵਾਗਤ ਕੀਤਾ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top