ਤੱਪ ਅਸਥਾਨਾਂ ਤੇ ਪਾਇਆ ਗਿਆ ਲੈਟਰ , ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਡਰੋਲੀ ਕਲਾਂ।

ਜਲੰਧਰ (ਪਰਮਜੀਤ ਸਾਬੀ) – ਹਮੇਸ਼ਾ ਹੀ ਦੁਆਬੇ ਇਲਾਕੇ ਦੀ ਸਿਰਮੌਰ ਸੰਸਥਾ ਜਿੱਥੇ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਕਰਨ ਲਈ ਮੋਹਰੀ ਹੈਂ ਉਥੇ ਹੀ ਸੇਵਾ ਸੁਸਾਇਟੀ ਧਾਰਮਿਕ ਕਾਰਜਾਂ ਲਈ ਵੀ ਪੂਰੀ ਤਰ੍ਹਾਂ ਵੱਚਨਬੱਧ ਹੈਂ ਜੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਡਰੋਲੀ ਹੁਣਾਂ ਕਿਹਾ ਕਿ ਤੱਪ ਅਸਥਾਨਾਂ ਸ਼ਹੀਦ ਬਾਬਾ ਗੰਡਾ ਸਿੰਘ ਜੀ ਪਿੰਡ ਪੰਡੋਰੀ ਨਿੱਝਰਾਂ ਤੋਂ ਸਾਰੋਬਾਦ ਰੋੜ ਤੇ ਸਥਿਤ ਹੈ ਜਿਸ ਦੀ ਸਾਰੀ ਹੀ ਨਵੀਂ ਬਿਲਡਿੰਗ ਦੀ ਸਮੁੱਚੀ ਉਸਾਰੀ ਨਗਰ ਨਿਵਾਸੀ, ਇਲਾਕ਼ਾ ਨਿਵਾਸੀ ਅਤੇ ਹਮੇਸ਼ਾ ਹੀ ਵੱਡੇ ਦਿਲ ਵਾਲੇ ਐਨ ਆਰ ਆਈ ਵੀਰਾਂ ਭੈਣਾਂ ਦੇ ਵੱਡੇ ਸਹਿਯੋਗ ਨਾਲ ਬੜੇ ਜ਼ੰਗੀ ਪੱਧਰ ਤੇ ਚੱਲ ਰਹੀ ਹੈ ਉਨ੍ਹਾਂ ਕਿਹਾ ਕਿ ਮਹਿਜ਼ ਕੁਝ ਦਿਨ ਪਹਿਲਾਂ ਹੀ ਡੇਰਾ ਸੰਤ ਬਾਬਾ ਭਾਗ ਸਿੰਘ ਜੀ ਸੰਤਪੁਰਾ ਮਾਣਕੋ ਜੱਬੜ ਦੇ ਸਰਪ੍ਰਸਤ ਬਾਬਾ ਜਨਕ ਸਿੰਘ ਜੀ ਬਾਬਾ ਮੋਹਨ ਸਿੰਘ ਜੀ ਇਸ ਬਿਲਡਿੰਗ ਦਾ ਨੀਂਹ ਪੱਥਰ ਆਪਣੇ ਸ਼ੁੱਭ ਕਰ ਕਮਲਾਂ ਨਾਲ ਰੱਖ ਕੇ ਗਏ ਸਨ ਜਿਸ ਦਾ ਅੱਜ 2400 ਸਕੇਅਰ ਫੁੱਟ ਲੈਟਰ ਸਰਬੱਤ ਸਾਧ ਸੰਗਤਾਂ ਦੀ ਭਰਪੂਰ ਹਾਜ਼ਰੀ ਵਿੱਚ ਪਾਇਆ ਗਿਆ
ਇਸ ਮੌਕੇ ਉਚੇਚੇ ਤੌਰ ਤੇ ਅਤੇ ਸੇਵਾ ਸੁਸਾਇਟੀ ਦੇ ਨਿੱਘੇ ਸੱਦੇ ਤੇ
ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ
ਦਾਸਰਿਆ ਨੂੰ ਆਪਣਾਂ ਅਸ਼ੀਰਵਾਦ ਦੇਣ ਪਹੁੰਚੇ ਅਤੇ ਤੱਪ ਅਸਥਾਨਾਂ ਤੇ ਉਚੇਰੇ ਤੌਰ ਤੇ ਨਤਮਸਤਕ ਹੋਣ ਲਈ ਪਹੁੰਚੇ ਬੋਲੀਨੇ ਪਿੰਡ ਦੀ ਸ਼ਾਨ ਸਰਪੰਚ ਯੂਨੀਅਨ ਪ੍ਰਧਾਨ ਸਾਬ ਅਤੇ ਇੰਜਨੀਅਰ ਸਰਪੰਚ ਸ਼੍ਰੀ ਕੁਲਵਿੰਦਰ ਬਾਘਾ ਸਾਬ ਜੀ ਅਤੇ ਐਡਵੋਕੇਟ ਸਰਦਾਰ ਯੁਵਰਾਜ ਸਿੰਘ ਜੀ ਸਰਕਾਰੀ ਵਕੀਲ ਸਾਬ ਜੀ ਅਤੇ ਉੱਘੇ ਸਮਾਜਸੇਵੀ ਆਪਣੇ ਆਦਮਪੁਰ ਦੁਆਬਾ ਦੀ ਸ਼ਾਨ ਸਤਿਕਾਰਯੋਗ ਵੀਰ ਹਨੀ ਭੱਟੀ ਸਾਬ ਜੀ ਜੋਂ ਹਮੇਸ਼ਾ ਹੀ ਅੱਠੇ ਪਹਿਰ ਦਾਸਰਿਆ ਦੀ ਇੱਕ ਬੇਨਤੀ ਤੇ ਸਾਧ ਸੰਗਤਾਂ ਦੇ ਅਨੇਕਾਂ ਕਾਰਜਾਂ ਲਈ ਹਾਜ਼ਰ ਰਹਿੰਦੇ ਹਨ
ਜਿਨ੍ਹਾਂ ਦੇ ਅਸੀਂ ਹਮੇਸ਼ਾ ਹੀ ਰੋਮ ਰੋਮ ਕਰਕੇ ਕਰਜ਼ਦਾਰ ਹਾਂ ਜੀ ਅੰਤ ਵਿੱਚ ਉਨ੍ਹਾਂ ਹਮੇਸ਼ਾ ਹੀ ਨਿਸ਼ਕਾਮੀ ਰੂਪ ਵਿੱਚ ਸਾਥ ਨਿਭਾਉਣ ਵਾਲੇ ਸਮੁੱਚੇ ਮੀਡੀਆ ਪੱਤਰਕਾਰ ਭਾਈਚਾਰੇ ਦਾ, ਸਮੂਹ ਸੇਵਾਦਾਰਾਂ ਦਾ ਆਈ ਹੋਈ ਸਾਧ ਸੰਗਤ ਜੀ ਦਾ ਅਤੇ ਹਮੇਸ਼ਾ ਹੀ ਸੇਵਾ ਸੁਸਾਇਟੀ ਦੀ ਰੀੜ੍ਹ ਦੀ ਹੱਡੀ ਮੰਨੇਂ ਜਾਂਦੇ ਐਨ ਆਰ ਆਈ ਵੀਰਾਂ ਭੈਣਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top