ਬਲੱਡ ਡੋਨਰ ਡੇ ਮੌਕੇ ਸ਼ਹੀਦ ਬਹੁਮਤੀ ਸਾਹਿਬ ਜੀ ਸੇਵਾ ਸੋਸਾਇਟੀ ਵੱਲੋਂ 32ਵਾਂ ਸਮੇਂ ਖੂਨਦਾਨ ਕੈਂਪ ਲਗਾਇਆ

ਜਲੰਧਰ (ਪਰਮਜੀਤ ਸਾਬੀ) ਅੱਜ ਬਲੱਡ ਡੋਨਰ ਡੇ ਮਨਾਉਂਦਿਆਂ
ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵੱਲੋਂ
ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਲੱਡ ਦਾਨੀ ਵੀਰਾਂ ਭੈਣਾਂ ਦੇ ਪੂਰਨ ਸਹਿਯੋਗ 32 ਵਾ ਸਵੈਂ ਇੱਛੁਕ ਖੂਨਦਾਨ ਕੈਂਪ ਹਾੜ ਮਹੀਨੇ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ
ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਲਗਾਇਆ ਗਿਆ ਜਿਸ ਵਿੱਚ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ
29 ਖੂਨਦਾਨੀਆਂ ਵੀਰਾਂ ਭੈਣਾਂ ਨੇ
ਦੂਸਰਿਆਂ ਕੀਮਤੀ ਜਾਨਾਂ ਨੂੰ ਬਚਾਉਣ ਦੇ ਮਕਸਦ ਨਾਲ ਸਵੈਂ ਇੱਛੁਕ ਖੂਨਦਾਨ ਕੀਤਾ ਗਿਆ ਜੋਂ ਅੱਗੇ ਜਾਂ ਕੇ ਇੱਕ ਯੂਨਿਟ ਬਲੱਡ ਤੋਂ ਤਿੰਨ ਵੱਖ ਵੱਖ ਤਰੀਕਿਆਂ ਰਾਹੀਂ ਕੀਮਤੀ ਜਾਨਾਂ ਬਚਾਏਗਾ ਜੀ ਪੱਤਰਕਾਰ ਭਾਈਚਾਰੇ ਨਾਲ ਗੱਲਬਾਤ ਕਰਦਿਆਂ ਭਾਈ ਸੁਖਜੀਤ ਸਿੰਘ ਨੇ ਜਿਥੇ ਹਮੇਸ਼ਾ ਵੱਡੇ ਪੱਧਰ ਤੇ ਸਾਥ ਨਿਭਾਉਣ ਵਾਲੇ ਸਾਡੇ
ਪੱਤਰਕਾਰ ਭਾਈਚਾਰੇ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਦਾਨੀ ਸੱਜਣ ਐਨ ਆਰ ਆਈ ਵੀਰਾਂ ਭੈਣਾਂ ਦਾ ਅਤੇ ਹਮੇਸ਼ਾ ਹੀ ਵੱਡੇ ਪੱਧਰ ਤੇ ਬਲੱਡ ਕਰ ਸੇਵਾ ਸੁਸਾਇਟੀ ਦੇ ਹਰੇਕ ਕੈਂਪ ਨੂੰ ਸਫ਼ਲਾ ਬਣਾਉਣ ਲਈ ਧੰਨਵਾਦ ਕੀਤਾ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top