ਪੰਜਾਬ ਕੇਸਰੀ ਗਰੁੱਪ ਜਲੰਧਰ ਦੇ ਐਮਡੀ ਮੁੱਖ ਸੰਪਾਦਕ ਪਦਮ ਸ਼੍ਰੀ ਵਿਜੇ ਚੋਪੜਾ ਜੀ ਦਾ 94ਵਾਂ ਜਨਮ ਦਿਨ ਮੁਬਾਰਕ ਹੋਵੇ – ਸੁਲਿੰਦਰ ਸਿੰਘ ਕੰਡੀ

ਜਲੰਧਰ- 31 ਜਨਵਰੀ 2025 ਪੰਜਾਬ ਕੇਸਰੀ ਅਖਬਾਰ ਦੇ ਮੁੱਖ ਸੰਪਾਦਕ ਪਦਮ ਸ੍ਰੀ ਵਿਜੇ ਚੋਪੜਾ ਜੀ ਦਾ 94ਵਾਂ ਜਨਮ ਦਿਨ ਪਰਿਵਾਰ ਵੱਲੋਂ ਮਨਾਇਆ ਗਿਆ। ਵਿਜੇ ਚੋਪੜਾ ਜੀ ਦਾ ਪਰਿਵਾਰ ਅਤੇ ਸ਼ਹਿਰ ਵਾਸੀਆਂ ਨੇ ਉਹਨਾਂ ਦੀ ਤੰਦਰੁਸਤੀ ਅਤੇ ਲੰਬੀ ਉਮਰ ਲਈ ਹਵਨ ਵੀ ਕਰਵਾਇਆ। ਸੀਆਰਪੀਐਫ ਐਕਸਮੈਨ ਵੈਲਫੇਅਰ ਐਸ਼ੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ ਅਤੇ ਵਾਹਿਗੁਰੂ ਅੱਗੇ ਵਿਜੇ ਚੋਪੜਾ ਜੀ ਦੀ ਤੰਦਰੁਸਤੀ ਦੀ ਅਰਦਾਸ ਵੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਡੀ ਨੇ ਕਿਹਾ ਕਿ ਬਾਊ ਜੀ ਵਰਗੇ ਦਾਨੀ ਬਣਨਾ ਚਾਹੀਦਾ ਹੈ। ਬਾਊ ਜੀ ਨੇ ਕਈ ਸੰਸਥਾਵਾਂ ਦਾਨ ਕਰਨ ਲਈ ਤਿਆਰ ਕੀਤੀਆਂ ਹਨ ਜੋ ਵਿਜੇ ਚੋਪੜਾ ਜੀ ਦੇ ਨਿਰਦੇਸ਼ਾਂ ਅਨੁਸਾਰ ਸਮਾਜ ਵਿੱਚ ਕੰਮ ਕਰਦੀਆਂ ਹਨ ਜਿਵੇਂ ਕਿ ਜੰਮੂ ਤੇ ਕਸ਼ਮੀਰ ਅਤੇ ਪੰਜਾਬ ਦੇ ਬਾਰਡਰ ਤੇ ਲੋਕਾਂ ਦੀ ਮਦਦ ਕਰਨੀ। ਜਿਸ ਵਿੱਚ ਦਾਨੀ ਸੱਜਣ ਖੁਦ ਜਾ ਕੇ ਇਹ ਸਮਾਨ ਵੰਡਦੇ ਹਨ। ਗਰੀਬ ਕੁੜੀਆਂ ਦੇ ਵਿਆਹ ਕਰਵਾਉਣਾ ਅਤੇ ਉਨਾਂ ਲੋਕਾਂ ਦੀ ਮਦਦ ਕਰਨੀ, ਜਿਨ੍ਹਾਂ ਦੀ ਸਰਕਾਰ ਵੀ ਗੱਲ ਨਾ ਸੁਣਦੀ ਹੋਵੇ। ਉਹ ਆਪਣੀਆਂ ਅਖਬਾਰਾਂ ਰਾਹੀਂ ਸਰਕਾਰਾਂ ਤੱਕ ਲੋਕਾਂ ਦੀ ਅਵਾਜ਼ ਪਹੁੰਚਾਉਂਦੇ ਹਨ। ਸੀਆਰਪੀਐਫ ਦੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਸਾਲ ਵਿੱਚ ਦੋ ਵਾਰ ਚੈੱਕ ਵੀ ਭੇਟ ਕਰਦੇ ਹਨ। ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਪੰਜਾਬ ਕੇਸਰੀ ਗਰੁੱਪ ਦਾ ਧੰਨਵਾਦ ਕਰਦੀ ਹੈ ਅਤੇ ਸਦਾ ਇਹਨਾਂ ਦੀ ਤੰਦਰੁਸਤੀ ਅਤੇ ਲੰਬੀ ਉਮਰ ਲਈ ਪ੍ਰਾਰਥਨਾ ਵੀ ਕਰਦੀ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top