ਅੱਜ ਹੋ ਸਕਦੇ ਤਿੱਖੇ ਸੰਘਰਸ਼ ਦਾ ਐਲਾਨ, ਕਿਸਾਨ ਅੰਦੋਲਨ 2.0 ਤਿਆਰ ਰਹੇ ਦਿੱਲੀ

ਪਟਿਆਲਾ/ ਸਨੌਰ:-ਖਨਰੀ ਬਾਰਡਰਾਂ ਅਤੇ ਸ਼ੰਭੂ ਤੇ 17 ਦਿਨਾਂ ਤੋਂ ਲੱਗੇ ਕਿਸਾਨ -ਮਜਦੂਰ ਮੋਰਚਿਆਂ ਚ ਡਟੇ ਹਜ਼ਾਰਾਂ ਕਿਸਾਨਾਂ ਵਿਚਕਾਰ ਕੇਂਦਰ ਵਲੋਂ ਮੰਗਾਂ ਨਾ ਮੰਨਣ ਤੇ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ। ਕਿਸਾਨਾਂ ਨੇ ਰੈਲੀ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਕੇਂਦਰ ਸਰਕਾਰ ਇਸ ਵੇਲੇ ਕਿਸਾਨਾਂ ਦੇ ਬੇਹੱਦ ਮਸਲੇ ਭੁੱਲ ਕੇ ਹੋਰ ਸੂਬਿਆਂ ਚ ਦੂਸਰੀ ਪਾਰਟੀਆਂ ਸਰਕਾਰਾਂ ਤੋੜ ਕੇ ਆਪਣੀਆਂ ਬਣਾਉਣ ਚ ਰੁੱਝੀ ਹੈ। ਜਿਸ ਕਾਰਨ ਕਿਸਾਨਾਂ ਅੰਦਰ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ।

ਹਰਿਆਣਾ ਪੁਲਿਸ ਸ਼ਰੇਆਮ ਗੋਲੀਆਂ ਚਲਾ ਕੇ ਸ਼ਹੀਦ ਕਰ ਰਹੀ ਹੈ। ਹੰਝੂ ਗੈਸ ਦੇ ਗੋਲੇ ਵੀ ਸੁੱਟੇ ਜਾ ਰਹੇ ਹਨ। ਹਰਿਆਣਾ ਸਰਕਾਰਾਂ ਪੰਜਾਬ ਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਮੰਗਲਵਾਰ ਰਾਤ ਹਰਿਆਣਾ ਦੀਆਂ ਸ਼ੰਭੂ ਬੈਰੀਅਰ ਤੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਤਾਂ ਕਿ ਸਾਡੀ ਆਵਾਜ਼ ਨਾ ਦੂਰ ਤੱਕ ਪਹੁੰਚੇ।ਇਸ ਦੇ ਨਾਲ ਛੋਟਾ ਕਾਰੋਬਾਰੀ, ਪੈਟਰੋਲ ਪੰਪ, ਵਿਦਿਆਰਥੀਆਂ, ਬੈਂਕਿੰਗ ਆਦਿ ਸੇਵਾ ਪ੍ਰਭਾਵਿਤ ਕੀਤੀਆਂ ਜਾ ਰਹੀਆਂ ਹਨ।

29 ਫਰਵਰੀ ਦੀ ਸਵੇਰ ਨੂੰ ਹੋਣ ਵਾਲੀ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ। ਕਿਹਾ ਕਿ ਦਿੱਲੀ ਤਿਆਰ ਰਹੇ। ਕਿਉਂਕਿ ਇਸ ਮੀਟਿੰਗ ਵਿੱਚ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top