ਪੰਜਾਬ ਕਾਂਗਰਸ ਵੱਲੋਂ ਬੀਬੀ ਸੁਰਿੰਦਰ ਕੌਰ ਜੀ ਦੇ ਸਮਰਥਨ ਵਿੱਚ ਫਲੈਗ ਮਾਰਚ ਨਾਲ ਜਲੰਧਰ ਪੱਛਮੀ ਜ਼ਿਮਨੀ ਚੋਣ ਮੁਹਿੰਮ ਦੀ ਕੀਤੀ ਸਮਾਪਤੀ

ਜਲੰਧਰ, 8 ਜੁਲਾਈ, 2024 – ਪੰਜਾਬ ਕਾਂਗਰਸ ਨੇ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਆਪਣੀ ਚੋਣ ਮੁਹਿੰਮ ਦੀ ਸਮਾਪਤੀ ਕਾਂਗਰਸ ਉਮੀਦਵਾਰ ਬੀਬੀ ਸੁਰਿੰਦਰ ਕੌਰ ਜੀ ਦੇ ਹੱਕ ਵਿੱਚ ਜ਼ਬਰਦਸਤ ਹਮਾਇਤ ਦਾ ਪ੍ਰਦਰਸ਼ਨ ਕਰਦੇ ਹੋਏ ਜੋਸ਼ੀਲੇ ਫਲੈਗ ਮਾਰਚ ਨਾਲ ਕੀਤੀ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਮਰਥਕਾਂ ਨੇ ਆਪਣੇ ਹਲਕੇ ਦੀ ਬਿਹਤਰੀ ਲਈ ਬੀਬੀ ਸੁਰਿੰਦਰ ਕੌਰ ਜੀ ਦੀ ਵਚਨਬੱਧਤਾ ਵਿੱਚ ਆਪਣੀ ਇਕਮੁੱਠਤਾ ਅਤੇ ਵਿਸ਼ਵਾਸ ਦਾ ਸਬੂਤ ਦਿੰਦੇ ਹੋਏ ਜਲੰਧਰ ਪੱਛਮੀ ਦੀਆਂ ਸੜਕਾਂ ‘ਤੇ ਕਤਾਰਾਂ ਲਗਾਈਆਂ।

ਸੁਰਿੰਦਰ ਕੌਰ ਜੀ, ਇੱਕ ਸਮਰਪਿਤ ਲੋਕ ਸੇਵਕ ਹਨ ਜਿਨ੍ਹਾਂ ਨੇ ਆਪਣਾ ਜੀਵਨ ਜਲੰਧਰ ਅਤੇ ਇੱਥੋਂ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਦਿਆਂ ਬਤੀਤ ਕੀਤਾ ਹੈ। ਫਲੈਗ ਮਾਰਚ ਨੂੰ ਇਲਾਕਾ ਨਿਵਾਸੀਆਂ ਵੱਲੋੰ ਵੱਡਾ ਸਮਰਥਨ ਦਿੱਤਾ ਗਿਆ।

ਫਲੈਗ ਮਾਰਚ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਜੂਦ ਸਨ। ਲੋਕਾਂ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਵੋਟਰਾਂ ਨੇ ਪਹਿਲਾਂ ਹੀ ਆਪਣਾ ਨੁਮਾਇੰਦਾ ਚੁਣ ਲਿਆ ਹੈ।ਉਹ ਜਾਣਦੇ ਹਨ ਕਿ ਸੁਰਿੰਦਰ ਕੌਰ ਜੀ ਹੀ ਇੱਕ ਅਜਿਹੀ ਸ਼ਖ਼ਸੀਅਤ ਹਨ ਜੋ ਜਲੰਧਰ ਪੱਛਮੀ ਦੇ ਲੋਕਾਂ ਦੇ ਸਰੋਕਾਰਾਂ ਲਈ ਆਵਾਜ਼ ਬਣ ਸਕਦੇ ਹਨ ਅਤੇ ਇਸ ਕੰਮ ਨੂੰ ਯਕੀਨੀ ਬਣਾਉਣ ਲਈ ਇਸ ਮੁਹਿੰਮ ਦੌਰਾਨ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਬਾਹਰ ਦਾ ਦਰਵਾਜ਼ਾ ਦਿਖਾਉਣ ਦੀ ਅਪੀਲ ਕੀਤੀ।

ਬੀਬੀ ਸੁਰਿੰਦਰ ਕੌਰ ਜੀ ਨੇ ਵੀ ਸਮਰਥਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, “ਮੈਂ ਜਲੰਧਰ ਦੇ ਲੋਕਾਂ ਵੱਲੋਂ ਇੰਨੇ ਪਿਆਰ ਅਤੇ ਸਨੇਹ ਲਈ ਧੰਨਵਾਦੀ ਹਾਂ। ਮੈਂ ਹਾਜ਼ਰ ਹਰ ਇੱਕ ਨੂੰ ਵਿਸ਼ਵਾਸ ਦਿਵਾਉਂਦੀ ਹਾਂ ਕਿ ਮੈਂ ਵਿਧਾਨ ਸਭਾ ਵਿੱਚ ਉਨ੍ਹਾਂ ਦੇ ਮਸਲਿਆਂ ਨੂੰ ਉਠਾਵਾਂਗੀ ਅਤੇ ਇਸ ਗੱਲ ਨੂੰ ਯਕੀਨੀ ਬਣਾਵਾਂਗੀ ਕਿ ਹਲਕੇ ਦੀ ਬਿਹਤਰੀ ਲਈ ਕੰਮ ਕੀਤਾ ਜਾ ਰਿਹਾ ਹੈ, ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਰਾਜਨੀਤੀ ਦਾ ਮਜ਼ਾਕ ਬਣਾਇਆ ਹੈ, ਅਤੇ ਇਹ ਲੋਕਾਂ ਲਈ ਅਸਲ ਤੌਰ ‘ਤੇ ਕੰਮ ਕਰਨ ਦਾ ਸਮਾਂ ਹੈ।

ਫਲੈਗ ਮਾਰਚ ਨੇ ਨਾ ਸਿਰਫ਼ ਕਾਂਗਰਸ ਸਮਰਥਕਾਂ ਵਿੱਚ ਏਕਤਾ ਅਤੇ ਉਤਸ਼ਾਹ ਨੂੰ ਉਜਾਗਰ ਕੀਤਾ ਬਲਕਿ ਜਲੰਧਰ ਪੱਛਮੀ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਪਾਰਟੀ ਦੀ ਵਚਨਬੱਧਤਾ ‘ਤੇ ਵੀ ਜ਼ੋਰ ਦਿੱਤਾ। ਵਿਕਾਸ, ਕਾਨੂੰਨ ਵਿਵਸਥਾ, ਸਿੱਖਿਆ ਅਤੇ ਸਿਹਤ ਸੰਭਾਲ ‘ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਬੀਬੀ ਸੁਰਿੰਦਰ ਕੌਰ ਜੀ ਦੀ ਮੁਹਿੰਮ ਮੌਜੂਦਾ ਸ਼ਾਸਨ ਦੀ ਸਥਿਤੀ ਤੋਂ ਨਿਰਾਸ਼ ਲੋਕਾਂ ਲਈ ਉਮੀਦ ਦੀ ਕਿਰਨ ਬਣੀ ਹੋਈ ਹੈ।

ਜਿਵੇਂ-ਜਿਵੇਂ ਚੋਣ ਪ੍ਰਚਾਰ ਸਮਾਪਤ ਹੋ ਰਿਹਾ ਹੈ, ਪੰਜਾਬ ਕਾਂਗਰਸ ਨੂੰ ਜਲੰਧਰ ਪੱਛਮੀ ਦੇ ਵੋਟਰਾਂ ਦੇ ਸਮਰਥਨ ‘ਤੇ ਭਰੋਸਾ ਹੈ। ਪਾਰਟੀ ਨੇ ਲਗਾਤਾਰ ਲੋਕਾਂ ਲਈ ਕੰਮ ਕਰਨ ਵਾਲੀ ਸਰਕਾਰ ਦੀ ਲੋੜ ‘ਤੇ ਜ਼ੋਰ ਦਿੱਤਾ ਹੈ, ਅਤੇ ਬੀਬੀ ਸੁਰਿੰਦਰ ਕੌਰ ਜੀ ਉਸ ਦ੍ਰਿਸ਼ਟੀ ਨੂੰ ਦਰਸਾਉਂਦੇ ਹਨ। ਲੋਕ ਸੇਵਾ ਪ੍ਰਤੀ ਉਨ੍ਹਾਂ ਸਮਰਪਣ ਅਤੇ ਸਮਾਜ ਨਾਲ ਉਨ੍ਹਾਂ ਦਾ ਡੂੰਘਾ ਸਬੰਧ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਜਲੰਧਰ ਪੱਛਮੀ ਦੀ ਨੁਮਾਇੰਦਗੀ ਕਰਨ ਲਈ ਆਦਰਸ਼ ਉਮੀਦਵਾਰ ਬਣਾਉਂਦਾ ਹੈ।

ਅੰਤ ਵਿੱਚ, ਪੰਜਾਬ ਕਾਂਗਰਸ ਜਲੰਧਰ ਪੱਛਮੀ ਦੇ ਵੋਟਰਾਂ ਨੂੰ 10 ਜੁਲਾਈ ਨੂੰ ਵੱਡੀ ਗਿਣਤੀ ਵਿੱਚ ਹਾਜ਼ਰ ਹੋ ਕੇ ਬੀਬੀ ਸੁਰਿੰਦਰ ਕੌਰ ਜੀ ਦੇ ਹੱਕ ਵਿੱਚ ਵੋਟਾਂ ਪਾਉਣ ਦਾ ਸੱਦਾ ਦਿੰਦੀ ਹੈ। ਇਹ ਚੋਣ ਸਕਾਰਾਤਮਕ ਤਬਦੀਲੀ ਲਿਆਉਣ ਅਤੇ ਲੋਕਾਂ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਨੂੰ ਯਕੀਨੀ ਬਣਾਉਣ ਦਾ ਇੱਕ ਮਹੱਤਵਪੂਰਨ ਮੌਕਾ ਹੈ। ਪਾਰਟੀ ਵੋਟਰਾਂ ਨੂੰ ਅਜਿਹੇ ਉਮੀਦਵਾਰ ਦੀ ਚੋਣ ਕਰਨ ਦੀ ਅਪੀਲ ਕਰਦੀ ਹੈ ਜੋ ਹਮੇਸ਼ਾ ਲੋਕਾਂ ਦੀ ਆਵਾਜ਼ ਬਣਿਆ ਰਹੇ ਅਤੇ ਉਨ੍ਹਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰਦਾ ਰਹੇ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top