ਬਸਪਾ ਆਗੂ ਦੇ ਕਤਲ ਦੇ ਰੋਸ ਵਜੋਂ ਤਮਿਲਨਾਡੂ ਸਰਕਾਰ ਦਾ ਪੁਤਲਾ ਫੂਕਿਆ

ਜਲੰਧਰ 8ਜੁਲਾਈ – ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਜਲੰਧਰ ਵਿਧਾਨ ਸਭਾ ਉਪ ਚੋਣ ਦੇ ਪ੍ਰਚਾਰ ਦੇ ਅੰਤਿਮ ਦਿਨ ਵਿਸ਼ਾਲ ਪੈਦਲ ਰੋਸ਼ ਮਾਰਚ ਕੀਤਾ ਗਿਆ। ਇਹ ਰੋਸ ਪੂਰਨ ਪੈਦਲ ਮਾਰਚ ਜੋ ਕਿ ਬੂਟਾ ਮੰਡੀ ਦੀ ਅੰਬੇਡਕਰ ਪਾਰਕ ਤੋਂ ਸ਼ੁਰੂ ਹੋ ਕੇ, ਸ੍ਰੀ ਗੁਰੂ ਰਵਿਦਾਸ ਚੌਂਕ, ਬਬਰੀਕ ਚੌਂਕ ਹੁੰਦਾ ਹੋਇਆ ਬਾਬੂ ਜਗਜੀਵਨ ਰਾਮ ਚੌਕ ਵਿਚ ਖਤਮ ਹੋਇਆ, ਜਿੱਥੇ ਬਸਪਾ ਕਾਰਕੁਨਾਂ ਨੇ ਤਮਿਲਨਾਡੂ ਸਰਕਾਰ ਦਾ ਪੁਤਲਾ ਫੂਕਿਆ। ਬਸਪਾ ਕਾਰਕੁਨਾਂ ਵੱਲੋਂ ਰੋਸ ਮਾਰਚ ਵਿੱਚ ਪਿਛਲੇ ਦਿਨੀ ਵਿੱਚ ਕਤਲ ਕਰ ਦਿੱਤੇ ਗਏ ਤਮਿਲਨਾਡੂ ਸੂਬੇ ਦੇ ਪ੍ਰਧਾਨ ਬਸਪਾ ਆਗੂ ਐਡਵੋਕੇਟ ਕੇ.ਆਰਮਸਟਰਾਂਗ ਦੀਆਂ ਤਸਵੀਰਾਂ ਵਾਲੀਆਂ ਤਖਤੀਆਂ ਵੱਡੇ ਪੱਧਰ ਤੇ ਫੜੀਆਂ ਹੋਈਆਂ ਸਨ, ਇਸ ਰੋਸ਼ ਮਾਰਚ ਦੇ ਅੱਗੇ ਜਲੰਧਰ ਵਿਧਾਨ ਸਭਾ ਉਪ ਚੋਣ ਦੇ ਬਸਪਾ ਉਮੀਦਵਾਰ ਬਿੰਦਰ ਲਾਖਾ ਚਲ ਰਹੇ ਸਨ। ਇਸ ਵਿਸ਼ਾਲ ਰੋਸ ਮਾਰਚ ਦੀ ਅਗਵਾਈ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕੀਤੀ। ਇਸ ਮੌਕੇ ਬਸਪਾ ਪੰਜਾਬ ਇੰਚਾਰਜ ਵਿਧਾਇਕ ਡਾ ਨਛੱਤਰ ਪਾਲ ਅਤੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਮੁੱਖ ਪ੍ਰਬੰਧਕਾਂ ਵਜੋਂ ਸਾਰਾ ਪ੍ਰੋਗਰਾਮ ਦੀ ਦੇਖ ਰੇਖ ਕਰ ਰਹੇ ਸਨ।


ਇਸ ਮੌਕੇ ਬਸਪਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਤਮਿਲਨਾਡੂ ਸੂਬੇ ਦੇ ਪ੍ਰਧਾਨ ਕੇ ਆਰਮ ਸਟਰਾਂਗ ਦਾ ਕਤਲ ਮਜਲੂਮਾਂ ਅਤੇ ਕਮਜ਼ੋਰਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਹੈ। ਸ਼ਰੀਕੇ ਆਰਮ ਸਟਰਾਂਗ ਨੂੰ ਸ਼ਰਧਾਂਜਲੀ ਦੇਣ ਲਈ ਕੱਲ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਅਤੇ ਕੇਂਦਰੀ ਕੋਆਰਡੀਨੇਟਰ ਅਤੇ ਉੱਤਰਾਧਿਕਾਰੀ ਸ੍ਰੀ ਆਕਾਸ਼ ਆਨੰਦ ਜੀ ਤਮਿਲਨਾਡੂ ਪੁੱਜੇ ਸਨ। ਜਿੱਥੇ ਬਹੁਜਨ ਸਮਾਜ ਪਾਰਟੀ ਨੇ ਸੂਬਾ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਨੂੰ ਮੁੱਖ ਰੱਖਦੇ ਹੋਏ ਕਤਲ ਕੇਸ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਕੀਤੀ ਸੀ, ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ ਗੜੀ ਨੇ ਕਿਹਾ ਕਿ ਪੰਜਾਬ ਸੂਬੇ ਵਿੱਚ ਵੀ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਅਸੁਰੱਖਿਅਤ ਹੈ। ਬਸਪਾ ਆਗੂ ਹਰ ਰੋਜ਼ ਪੰਜਾਬ ਵਿੱਚ ਜਾਤੀਵਾਦ ਤੇ ਅਧਾਰਤ ਘਟਨਾਵਾਂ ਨੂੰ ਰੋਕਣ ਲਈ ਅਤੇ ਗਰੀਬਾਂ ਮਜ਼ਲੂਮਾਂ ਨੂੰ ਇਨਸਾਫ ਦਿਵਾਉਣ ਹਿਤ ਜਾਤੀਵਾਦ ਕਰਨ ਵਾਲੇ ਗੁੰਡਾ ਅਨਸਰਾਂ ਖਿਲਾਫ ਠਾਣੇ ਕਚਹਿਰੀ ਹਰ ਰੋਜ਼ ਲੜਦੇ ਹਨ। ਅਜਿਹੇ ਹਾਲਾਤਾਂ ਚ ਬਸਪਾ ਕਾਰਕੂਨਾ ਦੀ ਜਾਨ ਮਾਲ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਜਦੋਂ ਕਿ ਆਜ਼ਾਦੀ ਦੇ 75 ਸਾਲਾਂ ਵਿੱਚ ਪੰਜਾਬ ਦੀ ਸੂਬਾ ਸਰਕਾਰ ਨੇ ਹਮੇਸ਼ਾ ਹੀ ਸੰਵਿਧਾਨ ਦੇ ਖਿਲਾਫ ਬੋਲਣ ਵਾਲਿਆ ਨੂੰ ਅਤੇ ਫਿਰਕੂਵਾਦੀ ਭਾਸ਼ਾ ਬੋਲਣ ਵਾਲੇ ਅਪਰਾਧੀ ਅਤੇ ਗੁੰਡੇ ਅਨਸਰਾਂ ਨੂੰ ਪਹਿਲ ਦੇ ਆਧਾਰ ਤੇ ਸੁਰੱਖਿਆ ਮੁਹਈਆ ਕਰਾਈ ਹੈ।

ਬਸਪਾ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਪੰਜਾਬ ਵਿੱਚ ਵਧ ਰਹੀਆਂ ਜਾਤੀਵਾਦੀ ਘਟਨਾਵਾਂ ਕਿਸੇ ਵੇਲੇ ਵੀ ਭਿਆਨਕ ਰੂਪ ਲੈਂਦੇ ਹੋਏ ਵਿਸਫੋਕਟ ਰੂਪ ਧਾਰ ਸਕਦੀਆਂ ਹਨ, ਜਿਸ ਦੀ ਜਿੰਮੇਵਾਰ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਹੋਵੇਗੀ। ਅੱਗੇ ਬਸਪਾ ਵਲੋਂ 10ਜੁਲਾਈ ਨੂੰ ਜਿਲ੍ਹਾ ਪੱਧਰੀ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਦਿੱਤਾ ਜਾਵੇਗਾ। ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਉਪ ਚੋਣ ਵਿੱਚ ਚੋਣ ਕਮਿਸ਼ਨ ਦਾ ਢਿੱਲਾ ਰਵਈਆ ਇੰਨਾ ਵੱਡੇ ਪੱਧਰ ਤੇ ਦੇਖਿਆ ਗਿਆ ਕਿ ਮਨੀ ਮੀਡੀਆ ਮਾਫੀਆ ਦੀ ਖੁੱਲੀ ਦਰਵਰਤੋਂ ਹੋਈ ਜੋ ਕਿ ਨਿੰਦਣਯੋਗ ਹੈ।
ਤਮਿਲਾਡੂ ਸਰਕਾਰ ਦੇ ਪੁਤਲੇ ਨੂੰ ਅੱਗ ਬਸਪਾ ਆਗੂ ਸ਼੍ਰੀ ਅਜੀਤ ਸਿੰਘ ਭੈਣੀ ਅਤੇ ਸ਼੍ਰੀ ਬਲਦੇਵ ਸਿੰਘ ਮਹਿਰਾ ਨੇ ਦਿੱਤੀ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਜਿਨਾਂ ਵਿੱਚ ਠੇਕੇਦਾਰ ਰਜਿੰਦਰ ਸਿੰਘ, ਤੀਰਥ ਰਾਜਪੁਰਾ, ਜਗਦੀਸ਼ ਸ਼ੇਰਪੁਰੀ, ਜਗਦੀਸ਼ ਦੀਸ਼ਾ, ਉਮੀਦਵਾਰ ਬਿੰਦਰ ਲਾਖਾ, ਸਰਬਜੀਤ ਜਾਫਰਪੁਰ, ਦਲਜੀਤ ਰਾਏ, ਜੋਗਿੰਦਰ ਪਾਲ ਭਗਤ, ਸੁਰਿੰਦਰ ਚੌਧਰੀ, ਤਾਰਾ ਚੰਦ ਭਗਤ, ਜਸਵੰਤ ਰਾਏ, ਦਵਿੰਦਰ ਗੋਗਾ ਪਰਮਜੀਤ ਮੱਲ, ਸਲਵਿੰਦਰ ਕੁਮਾਰ, ਦੇਵਰਾਜ ਸੁਮਨ, ਡਾਕਟਰ ਮੱਖਣ ਸਿੰਘ, ਦਰਸ਼ਨ ਸਿੰਘ ਝਲੂਰ, ਅਮਰਜੀਤ ਸਿੰਘ ਝਲੂਰ, ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਸੁਰਿੰਦਰ ਸਿੰਘ ਕੰਬੋਜ, ਬੂਟਾ ਸਿੰਘ ਸੰਗੋਵਾਲ, ਭਾਗ ਸਿੰਘ ਸਰੀਹ, ਬਲਵਿੰਦਰ ਬਿੱਟਾ, ਬਲਵਿੰਦਰ ਰੱਲ, ਸਰਪੰਚ ਖੁਸ਼ੀ ਰਾਮ,  ਆਦਿ ਹਾਜ਼ਰ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top