ਟਾਂਡਾ ਪੁਲਿਸ ਵੱਲੋ ਨਸ਼ਾ ਸਪਲਾਈ ਕਰਨ ਵਾਲਾ ਦੌਸ਼ੀ ਗ੍ਰਿਫਤਾਰ

ਹੁਸ਼ਿਆਰਪੁਰ – ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸੁਰੇਦਰ ਲਾਂਬਾ IPS ਜੀ ਨੇ ਦੱਸਿਆ ਕਿ ਜਿਲੇ ਅੰਦਰ ਨਸ਼ਾ ਸਪਲਾਈ ਕਰਨ ਵਾਲੇਆ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ।ਜਿਸ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ SP (INV) ਹੁਸ਼ਿਆਰਪੁਰ, ਸ਼੍ਰੀ ਹਰਜੀਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਨਸ਼ਾ ਸਪਲਾਈ ਕਰਨ ਵਾਲੇਆ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ, ਉਪਰਾਲੇ ਕੀਤੇ ਜਾ ਰਹੇ ਸਨ ।ਮਿਤੀ 07- 07-2024 ਨੂੰ ਏ ਐਸ.ਆਈ ਰਾਜੇਸ਼ ਕੁਮਾਰ ਇੰਚਾਰਜ ਚੋਕੀ ਸਰਾ ਥਾਣਾ ਟਾਡਾ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋ ਪੁਲਿਸ ਪਾਰਟੀ ਲਿੰਕ ਰੋਡ ਚੋਟਾਲਾ ਤੋ ਸੀਕਰੀ ਨਜਦੀਕ ਦਾਣਾ ਮੰਡੀ ਚੋਟਾਲਾ ਮਜੂਦ ਸੀ ਤਾ ਚੋਟਾਲਾ ਸਾਇਡ ਤੋ ਇਕ ਵਿਅਕਤੀ ਪੈਦਲ ਆਉਦਾ ਦਿਖਾਈ ਦਿੱਤਾ ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਪੈਨਟ ਦੀ ਸੱਜੀ ਜੇਬ ਵਿਚੋ ਲਿਫਾਫਾ ਕੱਢ ਕੇ ਸੁੱਟ ਦਿਤਾ ਜਿਸ ਦੀ ਤਲਾਸ਼ੀ ਕਰਨ ਤੇ ਉਸ ਵਿਚੋ 12 ਬਿਨਾ ਮਾਰਕਾ ਨਸ਼ੀਲੇ ਟੀਕੇ ਅਤੇ 12 ਸਰਿੰਜਾ ਸਮੇਤ ਨਿਡਲ ਬ੍ਰਾਮਦ ਹੋਣ ਤੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ।ਜਿਸ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਡ ਹਾਸਿਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ

1

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top