ਸੁੰਦਰ ਦਸਤਾਰ ਮੁਕਾਬਲੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਡਰੋਲੀ ਕਲਾਂ ਵਿੱਚ ਹੋਣ ਜਾ ਰਹੇ

ਜਲੰਧਰ (ਪਰਮਜੀਤ ਸਾਬੀ) – ਸੁੰਦਰ ਦਸਤਾਰ ਮੁਕਾਬਲੇ 17 ਨੂੰ (ਪ੍ਰਧਾਨ ਜੱਥੇਦਾਰ ਭਾਈ ਮਨੋਹਰ ਸਿੰਘ) ਆਪਣੇ ਇਲਾਕੇ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਸੁੰਦਰ ਦਸਤਾਰ ਸਜਾਉਣ ਸਬੰਧੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਦੇ ਮਾਣਯੋਗ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਰਾਂਦ ਦੇ ਸ਼ੁਭ ਦਿਹਾੜੇ ਤੇ
ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ ਗੱਤਕਾ ਅਖਾੜਾ, ਗੁਰੂ ਨਾਨਕ ਸਭਾ ਆਦਮਪੁਰ ਅਤੇ ਕਿੰਗਜ਼ ਦਸਤਾਰ ਅਕੈਡਮੀ ਦੇ ਵੱਡੇ ਸਹਿਯੋਗ ਨਾਲ ਸਿਰਫ ਆਪਣੇ ਇਲਾਕੇ ਦੇ ਲੋਕਲ ਬੱਚਿਆਂ ਅਤੇ ਨੌਜਵਾਨਾਂ ਲਈ ਜੋਂ ਸਲਾਨਾ ਸੁੰਦਰ ਦਸਤਾਰ ਸਿਖਲਾਈ ਕੈਂਪ ਵਿੱਚ ਭਾਗ ਲੈਂਦੇ ਹਨ ਉਨ੍ਹਾਂ ਨੂੰ ਹੋਰ ਵੀ ਉਤਸ਼ਾਹਿਤ ਕਰਨ ਲਈ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ ਜੀ ਜਿਸ ਵਿੱਚ ਪਹਿਲਾਂ ਇਨਾਂਮ
5100-3100-2100  ਰੱਖਿਆ ਗਿਆ ਹੈ। ਇਸ ਮੌਕੇ ਜੱਜ ਦੀ ਵਿਸ਼ੇਸ਼ ਭੂਮਿਕਾ ਕਿੰਗਜ਼ ਦਸਤਾਰ ਅਕੈਡਮੀ ਦੇ ਸਰਪ੍ਰਸਤ ਸਰਦਾਰ ਕੁਲਜੀਤ ਸਿੰਘ ਜੀ ਕਿੰਗ ਅਤੇ ਉਨ੍ਹਾਂ ਦੇ ਸਮੂਹ ਸਾਥੀ ਨਿਭਾਉਣਗੇ ਅਤੇ ਉਚੇਚੇ ਤੌਰ ਤੇ ਮੁੱਖ ਮਹਿਮਾਨ ਵਜੋਂ ਸਰਦਾਰ ਕੁਲਵਿੰਦਰ ਸਿੰਘ ਜੀ ਜ਼ਿਲ੍ਹਾ ਮੈਨੇਜਰ ਐਸ ਸੀ ਕਮਿਸ਼ਨ ਜਲੰਧਰ ਕਰਨਗੇ। ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਨੇ ਪੱਤਰਕਾਰ ਭਾਈਚਾਰੇ ਨਾਲ਼ ਗਲਬਾਤ ਦੌਰਾਨ ਸਾਂਝ ਪਾਉਂਦਿਆਂ ਇਲਾਕੇ ਦੀ ਸਾਧ ਸੰਗਤ ਨੂੰ ਆਪਣੇ ਬੱਚਿਆਂ ਨੂੰ ਇਸ ਦਸਤਾਰ ਸਿਖਲਾਈ ਕੈਂਪ ਵਿੱਚ ਵਿਸ਼ੇਸ਼ ਕਰਕੇ ਭਾਗ ਲੈਣ ਦੀ ਪੁਰਜ਼ੋਰ ਅਪੀਲ ਵੀ ਕੀਤੀ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top