ਸਿ੍ਰਸ਼ਟੀ ਕਰਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਗਟ ਦਿਵਸ ਦੇ ਉਪਲੱਕਛ ਚ ਵਿਸ਼ਾਲ ਸੋਭਾ ਯਾਤਰਾ ਦਾ ਅਯੋਜਨ ਕੀਤਾ

ਤਲਵਾੜਾ ( ਸੋਨੂ ਥਾਪਰ ) – ਸਿ੍ਰਸ਼ਟੀ ਕਰਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਗਟ ਦਿਵਸ ਦੇ ਉਪਲੱਕਛ ਚ ਵਿਸ਼ਾਲ ਸੋਭਾ ਯਾਤਰਾ ਦਾ ਅਯੋਜਨ ਕੀਤਾ ਗਿਆ, ਜਿਵੇਂ ਕਿ ਸਿ੍ਰਸ਼ਟੀ ਕਰਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਗਟ ਦਿਵਸ ਨੂੰ ਲੈਕੇ ਪੂਰੇ ਦੇਸ਼ ਭਰ ਵਿੱਚ ਸੰਗਤਾਂ ਵੱਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੀਆਂ ਸੋਭਾ ਯਾਤਰਾ ਕੱਢੀਆਂ ਜਾ ਰਹੀਆਂ ਹਨ। ਉਸੇ ਤਰ੍ਹਾਂ ਹੀ ਅੱਜ ਤਲਵਾੜਾ ਦੇ ਸਮੂਹ ਵਾਲਮੀਕਿ ਭਾਈਚਾਰੇ ਵੱਲੋਂ ਸਿ੍ਰਸ਼ਟੀ ਕਰਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਇੱਕ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ। ਇਹ ਸੋਭਾ ਯਾਤਰਾ ਤਲਵਾੜਾ ਦੇ ਭਗਵਾਨ ਵਾਲਮੀਕਿ ਮੰਦਿਰ ਸੈਕਟਰ ਨੰਬਰ 4 ਤੋ ਆਰੰਭ ਹੋਕੇ ਤਲਵਾੜਾ ਦੇ ਸੈਕਟਰ ਨੰਬਰ ਤਿੰਨ ਸੈਕਟਰ ਨੰਬਰ ਦੋ, ਸੈਕਟਰ ਨੰਬਰ ਇੱਕ ਤਲਵਾੜਾ ਦੇ ਮੇਨ ਬਜਾਰ ਤੋਂ ਚੌਧਰੀ ਗਿਆਨ ਚੰਦ ਚੌਂਕ ਤੋਂ ਹੁੰਦੀਆਂ ਹੋਈਆਂ ਤਲਵਾੜਾ ਦੇ ਭਗਵਾਨ ਵਾਲਮੀਕਿ ਮੰਦਰ ਸੈਕਟਰ ਨੰਬਰ ਚਾਰ ਮੁੜ ਵਾਪਸ ਆਈ। ਇਸ ਵਿਸ਼ਾਲ ਸੋਭਾ ਯਾਤਰਾ ਤਲਵਾੜਾ ਦੀਆਂ ਧਾਰਮਿਕ ਸਭਾਵਾਂ ਅਤੇ ਇਲਾਕਾ ਨਿਵਾਸੀਆਂ ਨੇ ਨਿੱਘਾ ਸਵਾਗਤ ਕੀਤਾ ਅਤੇ ਸਰਧਾਲੂਆਂ ਵੱਲੋਂ ਇਸ ਸੋਭਾ ਯਾਤਰਾ ਲਈ ਜਗ੍ਹਾ- ਜਗ੍ਹਾ ਤੇ ਲੰਗਰ ਵੀ ਲਗਾਏ ਗਏ। ਇਸ ਵਿਸ਼ਾਲ ਸੋਭਾ ਯਾਤਰਾ ਤੇ ਤਲਵਾੜਾ ਨਗਰ ਕੌਸ਼ਲ ਸਫਾਈ ਯੂਨੀਅਨ  ਦੇ ਕਰਮਚਾਰੀਆਂ ਵੱਲੋਂ ਲੰਗਰ ਦਾ ਅਯੋਜਨ ਵੀ ਕੀਤਾ ਅਤੇ ਸ਼ਹੀਰ ਦੇ ਅਤੇ ਬਾਹਰੋ ਆਏ ਹੋਏ ਪਤਵੰਤੇ ਨੂੰ ਨਗਰ ਕੌਂਸਲ ਤਲਵਾੜਾ ਸਫਾਈ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ  ਹਲਕਾ ਦਸੂਹਾ ਦੇ ਵਿਧਾਇਕ ਸਰਦਾਰ ਕਰਮਵੀਰ ਸਿੰਘ ਘੁੰਮਣ, ਭਗਵਾਨ ਵਾਲਮੀਕਿ ਸਭਾ ਤਲਵਾੜਾ ਦੇ ਮਹਿੰਗਾ ਰਾਮ, ਭਗਵਾਨ ਵਾਲਮੀਕਿ ਨੌਜਵਾਨ ਸਭਾ ਦੇ ਪ੍ਧਾਨ ਵਿਨੋਦ ਕੁਮਾਰ, ਸ੍ਰੀ ਸ੍ਰੀ 1008 ਮਹੰਤ  ਰਾਜ ਗਿਰੀ  ਜੀ ਮਹਾਰਾਜ, ਸਮਾਜਿਕ ਸਮਰਥਾ ਪਰਮੁੱਖ  ਦੇ ਪ੍ਰਮੋਦ ਜੀ ਨੇ ਤਲਵਾੜਾ ਦੀਆਂ ਸਮੂਹ ਰਾਮ ਲੀਲ੍ਹਾ ਕਮੇਟੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ਼ਹਿਰ ਦੀਆਂ ਧਾਰਮਿਕ  ਅਤੇ ਸਮਾਜਿਕ ਸੰਸਥਾਵਾਂ ਵੱਲੋਂ  ਸਿ੍ਰਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦੀ ਸੋਭਾ ਯਾਤਰਾ ਦਾ ਸ਼ਰਧਾ ਪੂਰਵਕ ਸਵਾਗਤ ਕੀਤਾ ਗਿਆ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top