ਨਵੀਂ ਦਿੱਲੀ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਈ.ਡੀ. ਦੀ ਟੀਮ ਰਾਊਜ ਐਵੇਨਿਊ ਕੋਰਟ ਪਹੁੰਚ ਗਈ ਹੈ।ਦਿੱਲੀ ਦੇ ਸ਼ਰਾਬ ਨੀਤੀ ਮਾਮਲੇ ‘ਚ ਗ੍ਰਿਫ਼ਤਾਰ ਕੀਤਾ । ਕੋਰਟ ਦੇ ਬਾਹਰ ਮੀਡੀਆ ਦੇ ਸਵਾਲ ਦਾ ਜਵਾਬ ਦਿੰਦੇ ਹੋਏ ,ਕੇਜਰੀਵਾਲ ਨੇ ਕਿਹਾ ਹੈ, ਕਿ ਇਹ ਰਾਜਨੀਤਕ ਸਾਜਿਸ਼ ਹੈ, ਜਨਤਾ ਇਸ ਦਾ ਜਵਾਬ ਦੇਵੇਗੀ। ਕੋਰਟ ‘ਚ ਦਿੱਲੀ ਦੇ 4 ਕੈਬਨਿਟ ਮੰਤਰੀ ਗੋਪਾਲ ਰਾਏ, ਸੌਰਭ ਭਾਰਦਵਾਜ, ਆਤਿਸ਼ੀ ਅਤੇ ਰਾਜ ਕੁਮਾਰ ਆਨੰਦ ਵੀ ਮੌਜੂਦ ਹਨ।
ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਅੱਜ ਕੋਰਟ ਦੇ ਅੰਦਰ ਸ਼ਰਾਬ ਘਪਲੇ ‘ਚ ਵੱਡਾ ਖੁਲਾਸਾ ਕਰਨਗੇ। ਅਜਿਹੇ ‘ਚ ਸਾਰਿਆਂ ਦੀ ਨਜ਼ਰ ਕੋਰਟ ‘ਤੇ ਹੈ ਕਿ ਆਖ਼ਰ ਕੇਜਰੀਵਾਲ ਕਿਹੜਾ ਵੱਡਾ ਖ਼ੁਲਾਸਾ ਕਰਨ ਵਾਲੇ ਸਨ ਅੱਜ ਹੀ ਕੇਜਰੀਵਾਲ ਦੀ ਈ.ਡੀ. ਹਿਰਾਸਤ ਖ਼ਤਮ ਹੋ ਰਹੀ ਹੈ, ਅਤੇ ਹਿਰਾਸਤ ਵਧਾਉਣ ਦੀ ਮੰਗ ਕਰਦੇ ਹੋਏ ਈਡੀ ਕੇਜਰੀਵਾਲ ਨੂੰ ਅਦਾਲਤ ‘ਚ ਪੇਸ਼ ਕਰੇਗੀ।

















































