ਨਵੀਂ ਦਿੱਲੀ:– ਰਾਸ਼ਟਰੀ ਰਾਜਧਾਨੀ ਦੀ ਅਦਾਲਤ ਨੇ ਆਪਣੀ ਨਾਬਾਲਗ ਧੀ ਨੂੰ ਗਰਭਵਤੀ ਕਰਨ ਵਾਲੇ ਪਿਤਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਧੀ ਨਾਲ ਜਬਰ-ਜ਼ਿਨਾਹ ਕਰਨ ਤੇ ਫਿਰ ਉਸ ਦਾ ਗਰਭਪਾਤ ਕਰਵਾਉਣ ਦੇ ਦੋਸ਼ੀ ਪਿਤਾ ਨੂੰ ਇਹ ਸਜ਼ਾ ਸੁਣਾਉਂਦਿਆਂ ਅਦਾਲਤ ਨੇ ਕਿਹਾ ਕਿ ਇਹ ਇਕ ਬੇਰਹਿਮ ਆਦਮੀ ਹੈ।ਸ਼ਰਾਬ ਦੇ ਨਸ਼ੇ ’ਚ ਉਹ ਪਛਾਣ ਨਹੀਂ ਸਕਿਆ ਕਿ ਪੀੜਤ ਉਸ ਦੀ ਧੀ ਸੀ ਜਾਂ ਪਤਨੀ।ਇਸ ’ਤੇ ਮਾਣਯੋਗ ਜੱਜ ਬਬੀਤਾ ਪੂਨੀਆ ਨੇ ਕਿਹਾ ਮੈਂ ਦੋਸ਼ੀ ਦੀ ਸਜ਼ਾ ਘਟਾਉਣ ਦੀ ਦਲੀਲ ਤੋਂ ਪ੍ਰਭਾਵਿਤ ਨਹੀਂ ਹਾਂ। ਮੈਂ ਇਕ ਅਜਿਹੇ ਪਿਤਾ ਦੀ ਕਲਪਨਾ ਨਹੀਂ ਕਰ ਸਕਦੀ, ਜੋ ਆਪਣੀ ਪਤਨੀ ਤੇ ਨਾਬਾਲਗ ਧੀ ’ਚ ਫਰਕ ਨਹੀਂ ਕਰ ਸਕਦਾ।
ਉਸ ਪ੍ਰਤੀ ਕੋਈ ਢਿੱਲ ਨਹੀਂ ਵਰਤੀ ਜਾ ਸਕਦੀ। ਦੋਸ਼ੀ ਵਿਅਕਤੀ ਨੇ ਦਲੀਲ ਦਿੱਤੀ ਕਿ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਦੀ ਜ਼ਿੰਮੇਵਾਰੀ ਉਸ ਦੀ ਹੈ।

















































