: ਨੈਸ਼ਨਲ ਡੈਸਕ:- ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਮਾਪਿਆਂ ਨੂੰ ਰੱਬ ਨੇ ਮੁੜ ਪੁੱਤ ਦੀ ਦਾਤ ਬਖ਼ਸ਼ੀ ਹੈ। ਸਿੱਧੂ ਪਰਿਵਾਰ ਸਗੋਂ ਮਰਹੂਮ ਗਾਇਕ ਨੂੰ ਚਾਹੁਣ ਵਾਲੇ ਲੱਖਾਂ ਲੋਕਾਂ ਵਿਚ ਖੁਸ਼ੀ ਹੈ। ਇਸ ਵਿਚਾਲੇ ਮਸ਼ਹੂਰ ਪੰਜਾਬੀ ਲੋਕ ਗਾਇਕਾ ਜਸਵਿੰਦਰ ਬਰਾੜ ਨੇ ਮਰਹੂਮ ਗਾਇਕ ਦੀ ਅਧੂਰੀ ਖਵਾਹਿਸ਼ ਪੂਰੀ ਕੀਤੀ ਹੈ।
ਜਸਵਿੰਦਰ ਬਰਾੜ ਇਨ੍ਹੀਂ ਦਿਨੀਂ ਖ਼ੂਬ ਸੁਰਖੀਆਂ ਵਿਚ ਹੈ। ਨਿੱਕੂ ਸਿੱਧੂ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਵੱਲੋਂ ਇਕ ਗੀਤ ‘ਨਿੱਕੇ ਪੈਰੀਂ’ ਗਾਇਆ ਗਿਆ ਸੀ। ਇਸ ਗਾਣੇ ਤੋਂ ਇਸ ਗੱਲ ਦਾ ਇਸ਼ਾਰਾ ਮਿੱਲ ਗਿਆ ਸੀ ਕਿ ਮਰਹੂਮ ਗਾਇਕ ਦੇ ਮਾਪਿਆਂ ਘਰ ਬੱਚੇ ਦਾ ਜਨਮ ਹੋਣ ਵਾਲਾ ਹੈ। ਹੁਣ ਨਿੱਕੇ ਸਿੱਧੂ ਦੇ ਜਨਮ ਮਗਰੋਂ ਜਸਵਿੰਦਰ ਬਰਾੜ ਵੀ ਸੁਰਖੀਆਂ ਵਿਚ ਬਣੀ ਹੋਈ ਹੈ।
: ਜਸਵਿੰਦਰ ਬਰਾੜ ਨੇ ਇਸ ਇੰਟਰਵਿਊ ਵਿਚ ਦੱਸਿਆ ਕਿ ਮੂਸੇਵਾਲਾ ਹਮੇਸ਼ਾ ਚਾਹੁੰਦਾ ਸੀ, ਕਿ ਮੇਰੇ ਕੋਲ ਇਕ ਫਾਰਚੂਨਰ ਕਾਰ ਹੋਵੇ। ਸਿੱਧੂ ਨੇ ਤਾਂ ਮੈਨੂੰ ਆਪਣੀ ਫਾਰਚੂਨਰ ਕਾਰ ਦੇਣ ਦੀ ਗੱਲ਼ ਵੀ ਕਹਿ ਦਿੱਤੀ ਸੀ, ਪਰ ਮੈਂ ਉਹ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਗਾਇਕਾ ਨੇ ਅੱਗੇ ਦੱਸਿਆ, ਕਿ ਹੁਣ ਨਿੱਕੇ ਸਿੱਧੂ ਦੇ ਜਨਮ ਤੋਂ ਬਾਅਦ ਉਸ ਨੇ ਫਾਰਚੂਨਰ ਕਾਰ ਖ਼ਰੀਦ ਲਈ ਹੈ। ਮੂਸੇਵਾਲਾ ਦੀ ਇਹ ਖਵਾਹਿਸ਼ ਪੂਰੀ ਕਰ ਦਿੱਤੀ ਗਈ ਹੈ, ਜੋ ਉਸ ਦੇ ਜਿਉਂਦੇ ਜੀ ਅਧੂਰੀ ਰਹਿ ਗਈ ਸੀ।

















































