ਸੀ.ਆਰ.ਪੀ.ਐਫ.ਡਿਊਟੀ ਦੌਰਾਨ ਸ਼ਹੀਦ ਜੁਆਨਾਂ ਦਾ ਮਾਨ ਸਨਮਾਨ ਕਰੇਗੀ ਐਸੋਸੀਏਸ਼ਨ ਅਤੇ ਪੰਜਾਬ ਕੇਸਰੀ ਗਰੁੱਪ ਜਲੰਧਰ- ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ

ਜਲੰਧਰ- ਸੀ.ਆਰ.ਪੀ.ਐਫ.ਦੇ ਜੋ ਜੁਆਨ ਡਿਊਟੀ ਦੌਰਾਨ ਸ਼ਹੀਦ ਹੋਏ ਸਨ, ਉਨ੍ਹਾਂ ਦੇ ਮਾਨ ਸਨਮਾਨ ਦੇ ਲਈ ਗਰੁੱਪ ਸੈਟਰ ਜਲੰਧਰ ਦੇ ਡੀ.ਆਈ.ਜੀ.ਸ਼੍ਰੀ ਰਾਕੇਸ਼ ਰਾਉ ਜੀ ਦੇ ਹੁਕਮਾਂ ਅਨੁਸਾਰ 18/04/2024 ਨੂੰ ਪੰਜਾਬ ਕੇਸਰੀ ਗਰੁੱਪ ਦੀ ਮੱਦਦ ਨਾਲ ਇਹ ਉਪਰਾਲਾ ਕੀਤਾ ਗਿਆ ਹੈ। ਸੀ.ਆਰ.ਪੀ.ਐਫ.ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪਿਛਲੇ 13 ਸਾਲਾਂ ਤੋਂ ਇਹ ਉਪਰਾਲਾ ਕਰਦੀ ਆ ਰਹੀ ਹੈ। ਸਾਲ ਵਿੱਚ ਦੋ ਵਾਰ ਸ਼ਹੀਦ ਪਰਿਵਾਰਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਹੈ। ਇਸ ਸਾਲ ਵੀ 30 ਪਰਿਵਾਰਾਂ ਨੂੰ ਚੈੱਕ ਭੇਟ ਕੀਤੇ ਜਾਣਗੇ। ਇਸ ਪ੍ਰੋਗਰਾਮ ਵਿੱਚ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮ ਸ਼੍ਰੀ ਵਿਜੇ ਚੋਪੜਾ ਜੀ ਅਤੇ ਐਕਸ ਡੀ.ਜੀ.ਪੀ.ਸ਼੍ਰੀ ਐਸ. ਐਸ. ਵਿਰਕ ਆਈਪੀਐਸ ਵਿਸ਼ੇਸ਼ ਤੌਰ ਤੇ ਸਿਰਕਤ ਕਰਨਗੇ ਅਤੇ ਸ਼ਹੀਦ ਪਰਿਵਾਰਾਂ ਨਾਲ ਮੁਲਾਕਾਤ ਵੀ ਕਰਨਗੇ। ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਦੱਸਿਆ ਕਿ ਸ਼ਹੀਦ ਪਰਿਵਾਰਾਂ ਲਈ ਅਤੇ ਐਕਸਮੈਨਸ ਲਈ ਬੱਸਾਂ ਦਾ ਜਿਲ੍ਹਿਆਂ ਵਾਈਸ ਪ੍ਰਬੰਧ ਕੀਤਾ ਗਿਆ ਹੈ। ਜਿਲ੍ਹਾ ਪ੍ਰਧਾਨਾਂ ਨੂੰ ਇਸ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ। ਇਹ ਬੱਸਾਂ ਠੀਕ ਸਵੇਰੇ 10 ਵਜੇ ਗਰੁੱਪ ਸੈਟਰ ਜਲੰਧਰ ਪਹੁੰਚ ਜਾਣਗੀਆਂ। ਉਸ ਦਿਨ ਕੰਟੀਨ ਦੇ ਸਮਾਰਟ ਕਾਰਡ ਵੀ ਬਣਾਏ ਜਾਣਗੇ। ਸਾਰੇ ਐਕਸਮੈਨਸ ਆਪਣੇ ਦੱਸੇ ਹੋਏ ਜਰੂਰੀ ਦਸਤਾਵੇਜ਼ ਨਾਲ ਲੈਕੇ ਆਉਣ ਦੀ ਕਿਰਪਾਲਤਾ ਕਰਨ। ਜਿਨ੍ਹਾਂ ਜੁਆਨਾਂ ਨੇ ਲਿਕਰ ਦੇ ਫਾਰਮ ਨਹੀਂ ਭਰੇ ਉਹ ਵੀ ਇਸ ਦਿਨ ਫਾਰਮ ਭਰ ਸਕਦੇ ਹਨ। ਹਰ ਜੁਆਨ ਆਪਣਾ ਐਸੋਸੀਏਸ਼ਨ ਦਾ ਕਾਰਡ ਨਾਲ ਲੈਕੇ ਆਵੇ। ਐਸੋਸੀਏਸ਼ਨ ਵੱਲੋਂ ਪੰਜਾਬ ਦੇ ਸਾਰੇ ਐਕਸਮੈਨਸ ਨੂੰ ਸ਼ਹੀਦ ਪਰਿਵਾਰ ਸੰਮੇਲਨ ਵਿੱਚ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ। ਅੱਜ ਦੀ ਇਸ ਮੀਟਿੰਗ ਵਿੱਚ ਡੀਐਸਪੀ ਗੁਰਮੇਜ ਸਿੰਘ, ਡੀਐਸਪੀ ਸੁਰਿੰਦਰ ਸਿੰਘ ਭਟਨੂਰਾ, ਸੀਨੀਅਰ ਵਾਇਸ ਪ੍ਰੈਜੀਡੈਂਟ ਜਸਵਿੰਦਰ ਸਿੰਘ ਕਾਲਰਾ, ਕੁਲਦੀਪ ਸਿੰਘ ਕਾਲਰਾ, ਸੁੱਚਾ ਸਿੰਘ ਵਾਈਸ ਪ੍ਰੈਜੀਡੈਂਟ, ਸਤਪਾਲ ਸਿੰਘ ਡਰੋਲੀ, ਇੰਨਸਪੈਕਟਰ ਜੋਗਿੰਦਰ ਸਿੰਘ ਕਾਹਲੋਂ, ਤਰਮੇਸ ਸਿੰਘ ਡਰੋਲੀ, ਡੀਐਸਪੀ ਅਜੀਤ ਸਿੰਘ ਆਦਿ ਹਾਜ਼ਰ ਹੋਏ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top