ਮੁਕੇਰੀਆ ਪੁਲਿਸ ਵੱਲੋ ਨਜਾਇਜ ਅਸਲੇ ਸਮੇਤ ਇੱਕ ਆਰੋਪੀ ਕਾਬੂ

ਮੁਕੇਰੀਆਂ – ਮਾਨਯੋਗ ਸ਼੍ਰੀ ਸੁਰਿੰਦਰਾ ਲਾਂਬਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਸਰਬਜੀਤ ਸਿੰਘ ਐਸ.ਪੀ ਇੰਵੈਸਟੀਗੇਸ਼ਨ ਹੁਸ਼ਿਆਰਪੁਰ ਅਤੇ ਸ੍ਰੀ ਵਿਪਨ ਕੁਮਾਰ ਡੀ.ਐਸ.ਪੀ ਮੁਕੇਰੀਆਂ ਜੀ ਦੀਆ ਹਦਾਇਤਾ ਮੁਤਾਬਿਕ ਇੰਸਪੈਕਟਰ ਪ੍ਰਮੋਦ ਕੁਮਾਰ ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਮੁਕੇਰੀਆ ਪੁਲਿਸ ਵੱਲੋ ਮਿਤੀ 15.04.2024 ਨੂੰ ਦੌਰਾਨੇ ਚੈਕਿੰਗ ਸ਼ੱਕੀ ਪੁਰਸ਼ਾ ਨੇੜੇ ਵਿਸ਼ਾਲ ਫਾਰਮ ਮੁਕੇਰੀਆ ਨੇਕ ਰਾਮ ਪੁੱਤਰ ਕਰਤਾਰ ਚੰਦ ਵਾਸੀ ਡਮਟਾਲ ਥਾਣਾ ਡਮਟਾਲ ਜਿਲਾ ਕਾਂਗੜਾ ਹਿਮਾਚਲ ਪ੍ਰਦੇਸ਼ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿੱਚੋ 01 ਨਜਾਇਜ ਅਸਲਾ ( ਦੇਸੀ ਕੱਟਾ ) ਸਮੇਤ 14 ਜਿੰਦਾ ਰੋਦ ਬ੍ਰਾਮਦ ਕਰਕੇ ਆਰੋਪੀ ਦੇ ਖਿਲਾਫ ਮੁਕੱਦਮਾ ਨੰਬਰ 51 ਮਿਤੀ 15.04.2024 ਜੁਰਮ 25- 54-59 ਅਸਲਾ ਐਕਟ ਥਾਣਾ ਮੁਕੇਰੀਆ ਦਰਜ ਰਜਿਸ਼ਟਰ ਕੀਤਾ ਗਿਆ ਹੈ । ਆਰੋਪੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਿਲ ਕਰਕੇ ਹੋਰ ਬਾਰੀਕੀ ਨਾਲ ਤਫਤੀਸ਼ ਕਰਕੇ ਆਰੋਪੀ ਦੇ ਬੈਕਵਰਡ ਲਿੰਕ ਟਰੇਸ ਕੀਤੇ ਜਾਣਗੇ ।

Leave a Comment

Your email address will not be published. Required fields are marked *

Scroll to Top