ਜਲੰਧਰ (ਬਿਊਰੋ ਰਿਪੋਰਟ) – ਸੀਆਰਪੀਐਫ ਦੇ ਆਤਮਾ ਸਿੰਘ ਧੂਰੀ ਕਿਲਾ, ਸੰਗਰੂਰ ਦੇ ਰਹਿਣ ਵਾਲੇ ਸਨ। ਆਤਮਾ ਸਿੰਘ ਦਾ ਵਿਆਹ 3 ਮਾਰਚ 2003 ਵਿੱਚ ਕਿਰਨਜੀਤ ਕੋਰ ਨਾਲ ਹੋਇਆ। ਵਿਆਹ ਤੋਂ ਸਾਲ ਬਾਅਦ 2004 ਵਿੱਚ ਆਤਮਾ ਸਿੰਘ ਗਰੁੱਪ ਸੈਟਰ ਜਲੰਧਰ 99 ਬਟਾਲੀਅਨ ਵਿੱਚ ਭਰਤੀ ਹੋ ਗਏ। ਭਰਤੀ ਹੋਣ ਤੋਂ ਬਾਅਦ ਆਤਮਾ ਸਿੰਘ ਗਰੁੱਪ ਸੈਟਰ ਨੀਮ ਵਿੱਚ ਟਰੇਨਿੰਗ ਕਰਨ ਚੱਲੇ ਗਏ। ਆਤਮਾ ਸਿੰਘ ਬਹੁਤ ਹੀ ਸਾਂਤ ਸੁਭਾਅ ਅਤੇ ਫ਼ਿਕਰਮੰਦ ਇਨਸਾਨ ਸਨ ਅਤੇ ਹਮੇਸ਼ਾ ਡੂੰਘੀਆਂ ਸੋਚਾਂ ਵਿੱਚ ਰਹਿੰਦੇ ਸਨ। ਆਤਮਾ ਸਿੰਘ ਨੇ ਵਧੀਆ ਤਰੀਕੇ ਨਾਲ ਟਰੇਨਿੰਗ ਕੀਤੀ। ਆਤਮਾ ਸਿੰਘ ਟਰੇਨਿੰਗ ਵਿੱਚ ਘੋੜੇ ਪਾਰ ਕਰਨ ਤੋਂ ਹਮੇਸ਼ਾ ਡਰਦੇ ਸਨ ਅਤੇ ਉਸਦੇ ਉਸਤਾਦ ਹਮੇਸ਼ਾ ਉਸਨੂੰ ਘੋੜੇ ਦੇ ਟ੍ਰਾਇਲ ਹੀ ਕਰਵਾਉਦੇ ਸਨ। ਆਤਮਾ ਸਿੰਘ ਟਰੇਨਿੰਗ ਸਮੇਂ ਰੱਸਿਆਂ ਅਤੇ ਪਹਾੜਾਂ ਤੇ ਚੜਨਾ ਬਹੁਤ ਹੀ ਪਸੰਦ ਕਰਦੇ ਸਨ।
ਟਰੇਨਿੰਗ ਤੋਂ ਬਾਅਦ ਆਤਮਾ ਸਿੰਘ ਦੀ ਪੋਸਟਿੰਗ 99 ਬਟਾਲੀਅਨ ਸ਼੍ਰੀ ਨਗਰ ਵਿੱਚ ਹੋ ਗਈ। ਆਤਮਾ ਸਿੰਘ ਡਿਊਟੀ ਸਮੇ ਫੁਰਤੀਲੇ ਅਤੇ ਚੁਸਤ ਸੁਭਾਅ ਨਾਲ ਡਿਊਟੀ ਨਿਭਾਉਦੇ ਸਨ। ਉਹ ਹਮੇਸ਼ਾ ਜੀਡੀ ਦੀ ਫਿਟ ਫਾਟ ਡਿਊਟੀ ਨੂੰ ਹੀ ਪਹਿਲ ਦਿੰਦੇ। ਅਫ਼ਸਰ ਇਸ ਦੀ ਬਹੁਤ ਹੀ ਕਦਰ ਕਰਦੇ ਸਨ। ਆਤਮਾ ਸਿੰਘ ਡਿਊਟੀ ਦੇ ਨਾਲ-ਨਾਲ ਹੋਰ ਵੀ ਕਈ ਕੰਮ ਕਰ ਲੈਦੇ ਸਨ। ਆਤਮਾ ਸਿੰਘ ਨੂੰ ਅਫਸਰ ਆਲ ਰਾਊਡਰ ਕਹਿ ਕੇ ਬੁਲਾਉਂਦੇ ਸਨ। ਸੀਓ ਸਰ ਨੇ ਜਦੋਂ ਕੋਈ ਖਾਸ ਡਿਊਟੀ ਜਾਂਦੇ ਤਾਂ ਆਤਮਾ ਸਿੰਘ ਨੂੰ ਨਾਲ ਲੈਕੇ ਜਾਂਦੇ ਸਨ। ਬਟਾਲੀਅਨ ਦੇ ਕਮਾਂਡਰ ਵੀ ਉਸਨੂੰ ਨਾਲ ਹੀ ਲੈਕੇ ਜਾਂਦੇ। ਇਕ ਦਿਨ ਆਤਮਾ ਸਿੰਘ ਨੂੰ ਬਟਾਲੀਅਨ ਵਿੱਚ ਮੈਨਟੇਨਸ ਦੀ ਡਿਊਟੀ ਦੇ ਦਿੱਤੀ। ਉਹ ਮੈਨਟੇਨਸ ਦੇ ਨਾਲ-ਨਾਲ ਹਮੇਸ਼ਾ ਦੇਸ਼ ਦੇ ਦੁਸ਼ਮਣਾਂ ਨਾਲ ਲੜਨ ਲਈ ਵੀ ਉਤਾਵਲੇ ਰਹਿੰਦੇ ਸਨ।
ਇਕ ਦਿਨ ਡਿਊਟੀ ਜਾਣ ਤੋਂ ਪਹਿਲਾਂ ਆਤਮਾ ਸਿੰਘ ਬਿਮਾਰ ਹੋ ਗਏ ਅਤੇ ਆਪਣੇ ਹੀ ਹਸਪਤਾਲ ਵਿੱਚ ਦਵਾਈ ਲੈਣ ਲਈ ਚੱਲੇ ਗਏ। ਆਤਮਾ ਸਿੰਘ ਦੀ ਬਿਮਾਰੀ ਦੀ ਹਾਲਤ ਲਗਾਤਾਰ ਵਿਗੜਦੀ ਗਈ ਅਤੇ ਸੀਆਰਪੀਐਫ ਦੇ ਅਫ਼ਸਰਾਂ ਦੇ ਕੰਟਰੋਲ ਤੋਂ ਬਾਹਰ ਚੱਲੇ ਗਏ। ਕਮਾਂਡਡ ਸਰ ਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਵੱਡੇ ਹਸਪਤਾਲ ਲੈ ਜਾਉ। ਜਿੱਥੇ ਪਹੁੰਚਦੇ ਹੀ ਸੀਆਰਪੀਐਫ ਨੂੰ ਅਲਵਿਦਾ ਕਹਿ ਗਏ ਅਤੇ ਰਾਤ ਨੂੰ ਹੀ ਆਤਮਾ ਸਿੰਘ ਦੀ ਪਤਨੀ ਨੂੰ ਫੋਨ ਆਇਆ ਕਿ ਆਤਮਾ ਸਿੰਘ ਕਿਸੇ ਕਾਰਨਾਂ ਕਰਕੇ ਸੀਆਰਪੀਐਫ ਅਤੇ ਪਰਿਵਾਰ ਨੂੰ ਅਲਵਿਦਾ ਕਰ ਗਏ ਸਨ। ਜਿਸ ਸਮੇਂ ਇਹ ਖਬਰ ਆਈ ਕਿਰਨਜੀਤ ਕੋਰ ਆਪਣੇ ਘਰ ਦੇ ਘਰੇਲੂ ਕੰਮਾਂ ਵਿੱਚ ਲੱਗੀ ਹੋਈ ਸੀ। ਇਹ ਖਬਰ ਸੁਣਦੇ ਸਾਰ ਹੀ ਉਹ ਚੱਕਰ ਖਾ ਕੇ ਬੇਹੋਸ਼ ਹੋ ਕੇ ਡਿੱਗ ਗਈ।
ਕਿਰਨਜੀਤ ਦੇ ਪਰਿਵਾਰ ਨੇ ਉਸਨੂੰ ਦਿਲਾਸਾ ਦਿੱਤਾ ਅਤੇ ਉਸ ਦੀ 7-8 ਸਾਲਾਂ ਦੀ ਬੇਟੀ ਨੂੰ ਉਸ ਕੋਲ ਲਿਆਂਦਾ। ਕਿਰਨਜੀਤ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਉਹ ਵਾਰ-ਵਾਰ ਬੇਹੋਸ਼ ਹੋ ਜਾਂਦੀ ਅਤੇ ਉੱਠ ਕੇ ਆਪਣੀ ਬੱਚੀ ਨੂੰ ਗਲਵਕੜੀ ਵਿੱਚ ਲੈਦੀ।ਆਤਮਾ ਸਿੰਘ ਦੇ ਭੈਣ ਭਰਾ ਅਤੇ ਪਰਿਵਾਰ ਦਾ ਰੋ-ਰੋ ਕੇ ਬਹੁਤ ਬੁਰਾ ਹਾਲ ਸੀ। ਕਿਰਨਜੀਤ ਕੋਰ ਨੂੰ ਡਾਕਟਰੀ ਸਹਾਇਤਾ ਵੀ ਦਿੱਤੀ ਗਈ। ਫਿਰ ਦੂਸਰੇ ਦਿਨ ਸੀਆਰਪੀਐਫ ਦੀਆਂ ਇੱਕ ਦੋ ਗੱਡੀਆਂ, ਇਹਨਾਂ ਦੇ ਪਿੰਡ ਆਈਆਂ ਜਿਸ ਵਿੱਚ ਆਤਮਾ ਸਿੰਘ ਦੀ ਮ੍ਰਿਤਕ ਦੇਹ ਝੰਡੇ ਵਿੱਚ ਲਪੇਟੀ ਹੋਈ ਸੀ। ਮ੍ਰਿਤਕ ਦੇਹ ਘਰ ਪਹੁੰਚਣ ਤੇ ਸਾਰੇ ਪਿੰਡ ਲੋਕ ਇੱਕਠੇ ਹੋ ਗਏ ਅਤੇ ਸੋਗ ਦੀ ਲਹਿਰ ਛਾ ਗਈ। ਕਿਰਨਜੀਤ ਕੋਰ ਤੋਂ ਆਪਣਾ ਆਪ ਸੰਭਾਲਿਆ ਨਹੀ ਜਾ ਰਿਹਾ ਸੀ ਅਤੇ ਛੋਟੀ ਬੇਟੀ ਵੀ ਦੇਖ ਦੇਖਕੇ ਰੋ ਰਹੀ ਸੀ। ਆਏ ਹੋਏ ਅਫ਼ਸਰਾਂ, ਪਿੰਡ ਦੀ ਪੰਚਾਇਤ ਅਤੇ ਪਰਿਵਾਰ ਨੂੰ ਆਤਮਾ ਸਿੰਘ ਦੀ ਮ੍ਰਿਤਕ ਦੇਹ ਲੈਕੇ ਸਿਵਿਆ ਵਿੱਚ ਪਹੁੰਚ ਗਏ। ਆਤਮਾ ਸਿੰਘ ਦੇ ਪਿਤਾ ਨੇ ਉਸਨੂੰ ਅਗਨੀ ਭੇਟ ਕੀਤੀ ਅਤੇ ਢਾਹਾਂ ਮਾਰ ਕੇ ਰੋਣ ਲੱਗ ਪਏ। ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਸੰਭਾਲਿਆ।
ਠੀਕ, 15 ਦਿਨ ਬਾਅਦ ਘਰਦਿਆਂ ਨੂੰ ਕਿਰਨਜੀਤ ਨੂੰ ਆਪਣੇ ਪੇਕਿਆਂ ਦੇ ਜਾਣ ਲਈ ਕਹਿ ਦਿੱਤਾ। ਪਰ ਕਿਰਨਜੀਤ ਆਪਣੀ ਬੇਟੀ ਨੂੰ ਆਪਣੇ ਛੱਡਕੇ ਕਿਤੇ ਵੀ ਜਾਣਾ ਨਹੀ ਚਾਹੁੰਦੀ ਸੀ ਅਤੇ ਨਾ ਹੀ ਹੋਰ ਵਿਆਹ ਕਰਵਾਉਣਾ ਚਾਹੁੰਦੀ ਸੀ। ਉਸ ਦਾ ਘਰਦਿਆਂ ਨਾਲ ਕਲੇਸ਼ ਚੱਲ ਪਿਆ। ਪਰ ਕਲੇਸ਼ ਵਿੱਚੋਂ ਕੋਈ ਵੀ ਹੱਲ ਨਹੀਂ ਨਿਕਲਿਆ ਘਰ ਦੀ ਜਾਇਦਾਦ ਵਿੱਚੋਂ ਵੀ ਕਿਰਨਜੀਤ ਕੋਰ ਨੂੰ ਨਿਆਂ ਨਹੀ ਮਿਲਿਆ। ਕਿਰਨਜੀਤ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ। ਅਚਾਨਕ ਐਸੋਸੀਏਸ਼ਨ ਦੇ ਮੈਬਰ ਕਿਰਨਜੀਤ ਨੂੰ ਮਿਲੇ ਅਤੇ ਐਸੋਸੀਏਸ਼ਨ ਬਾਰੇ ਦੱਸਿਆ। ਕਿਰਨਜੀਤ ਕੋਰ ਨੇ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨਾਲ ਫੋਨ ਰਾਹੀ ਸਾਰੀ ਦੁੱਖ ਤਕਲੀਫ਼ ਦੱਸੀ। ਐਸੋਸੀਏਸ਼ਨ ਦੇ ਪ੍ਰਧਾਨ ਨੇ ਸਾਰੀ ਜਾਣਕਾਰੀ ਡੀਆਈਜੀ ਸੁਨੀਲ ਥੋਰਪੇ ਨਾਲ ਸਾਂਝੀ ਕੀਤੀ। ਡੀਆਈਜੀ ਸਰ ਨੇ ਪੂਰਣ ਭਰੋਸਾ ਦਿੱਤਾ ਕਿ ਇਹਨਾਂ ਦੀ ਹਰ ਤਰ੍ਹਾਂ ਦੀ ਮੱਦਦ ਕੀਤੀ ਜਾਵੇਗੀ। ਕਿਰਨਜੀਤ ਕੋਰ ਕੋਲ ਰਹਿਣ ਲਈ ਮਕਾਨ ਵੀ ਨਹੀਂ ਸੀ ਅਤੇ ਉਹ ਬਹੁਤ ਹੀ ਮੁਸ਼ਕਲਾਂ ਭਰਿਆ ਜੀਵਨ ਬਤੀਤ ਕਰ ਰਹੀ ਸੀ। ਪੈਨਸ਼ਨ ਘੱਟ ਹੋਣ ਕਰਕੇ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਸੀ।
ਫਿਰ ਆਪਣੇ ਕੁਆਟਰ ਲੈਣ ਲਈ ਐਸੋਸੀਏਸ਼ਨ ਨੂੰ ਅਰਜ਼ੀ ਦਿੱਤੀ। ਐਸੋਸੀਏਸ਼ਨ ਦੇ ਪ੍ਰਧਾਨ ਨੇ ਡੀਆਈਜੀ ਸ਼੍ਰੀ ਰਕੇਸ਼ ਰਾਉ ਜੀ ਨੂੰ ਬੇਨਤੀ ਕੀਤੀ ਅਤੇ ਉਨ੍ਹਾਂ ਨੇ ਗਰੁੱਪ ਸੈਟਰ ਵਿੱਚ ਰਹਿਣ ਲਈ ਕੁਆਟਰ ਦੀ ਸਹਾਇਤਾ ਕਰ ਦਿੱਤੀ। ਹੁਣ ਆਪਣੇ ਪਿੰਡ ਤੋਂ ਕਿਰਨਜੀਤ ਕੋਰ ਦੂਰ ਦੁਰਾਡੇ ਆਪਣੀ ਬੇਟੀ ਦੀ ਪੜਾਈ ਅਤੇ ਚੰਗੀ ਪਰਵਰਿਸ਼ ਵਾਸਤੇ ਗਰੁੱਪ ਸੈਟਰ ਜਲੰਧਰ ਵਿੱਚ ਰਹਿ ਰਹੀ ਹੈ। ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੇ ਪੰਜਾਬ ਕੇਸਰੀ ਦੇ ਸਹਿਯੋਗ ਨਾਲ ਇਹਨਾਂ ਦੀ ਨਿੱਜੀ ਸਹਾਇਤਾ ਵੀ ਕਰਵਾਈ ਹੈ। ਐਸੋਸੀਏਸ਼ਨ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਸ਼ਹੀਦ ਪਰਿਵਾਰ ਅਤੇ ਐਕਸਮੈਨਸ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਹੋਣ। ਐਸੋਸੀਏਸ਼ਨ ਇਸ ਪ੍ਰਤੀ ਪੂਰੀ ਜਿੰਮੇਵਾਰੀ ਸਮਝਦੀ ਹੈ।

















































