ਜਲੰਧਰ (ਸੁਲਿੰਦਰ ਕੰਢੀ) – ਜਲੰਧਰ ਵਿੱਚ ਪਿਛਲੇ ਦਿਨੀ ਜਦੋਂ ਚਰਨਜੀਤ ਚੰਨੀ ਪੇਪਰ ਦਾਖਲ ਕਰਨ ਜਾ ਰਹੇ ਸਨ ਅਤੇ ਰਾਸਤੇ ਵਿੱਚ ਅਚਾਨਕ SGPC ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੋਰ ਨਾਲ ਟਾਕਰੇ ਹੋ ਗਏ। ਸਾਬਕਾ ਸੀ ਐਮ ਚੰਨੀ ਨੇ ਉਨ੍ਹਾਂ ਨੂੰ ਅੱਗੇ ਹੋ ਕੇ ਬਹੁਤ ਸਤਿਕਾਰ ਨਾਲ ਪੈਰੀ ਹੱਥ ਲਗਾ ਕੇ ਫਤਿਹ ਬੁਲਾਈ। ਇਹ ਸਾਡੇ ਪੰਜਾਬ ਦੀ ਇੱਕ ਹਿੱਸਾ ਹੈ। ਚਰਨਜੀਤ ਚੰਨੀ ਨੇ ਆਪਣੇ ਸੀਨੀਅਰ ਮਾਂ-ਭੈਣ ਵਰਗੀ ਔਰਤ ਨੂੰ ਸਤਿਕਾਰ ਦਿੱਤਾ। ਬੀਬੀ ਜਗੀਰ ਕੋਰ ਨੇ ਵੀ ਕਿਸੇ ਗੱਲ ਦਾ ਵਿਰੋਧ ਨਹੀਂ ਕੀਤਾ, ਉਨ੍ਹਾਂ ਨੇ ਵੀ ਫਤਿਹ ਦਾ ਜਵਾਬ ਬੜੇ ਸਤਿਕਾਰ ਨਾਲ ਫਤਿਹ ਹੀ ਦਿੱਤਾ। ਉਸ ਸਮੇਂ ਬਹੁਤ ਸਾਰੇ ਲੋਕਾਂ ਦਾ ਇੱਕਠ ਸੀ ਅਤੇ ਸਭ ਨੇ ਇਸ ਗੱਲ ਦੀ ਸਲਾਘਾ ਕੀਤੀ ਕਿ ਹਮੇਸ਼ਾ ਰਾਜਨੀਤਕ ਪਿਆਰ ਅਤੇ ਸਤਿਕਾਰ ਨਾਲ ਚਲਾਉਣੀ ਚਾਹੀਦੀ ਹੈ। ਪਰ ਕੁਝ ਸ਼ਰਾਰਤੀ ਲੋਕਾਂ ਨੇ ਆਪਣੇ ਪੰਜਾਬ ਦੇ ਸੱਭਿਆਚਾਰ ਦਾ ਮਜ਼ਾਕ ਬਣਾ ਦਿੱਤਾ। ਕੁਝ ਸ਼ਰਾਰਤੀ ਲੋਕਾਂ ਨੇ ਇਸ ਵੀਡਿਓ ਨੂੰ ਕੱਟ ਵੱਢ ਕੇ ਪੇਸ਼ ਕੀਤਾ। ਜਦੋਂ ਬੀਬੀ ਜਗੀਰ ਕੋਰ ਦੇ ਪੈਰੀ ਹੱਥ ਲਗਾਇਆ ਫਤਿਹ ਬੁਲਾਈ ਉਹ ਚੀਜ਼ ਲੋਕਾਂ ਦੇ ਸਾਮ੍ਹਣੇ ਨਹੀ ਆਈ। ਪਰ ਸਾਬਕਾ ਸੀ ਐਮ ਚੰਨੀ ਨੇ ਸਤਿਕਾਰ ਨਾਲ ਠੋਡੀ ਨੂੰ ਹੱਥ ਲਗਾਇਆ, ਉਸ ਗੱਲ ਨੂੰ ਆਪਣੀ ਛੋਟੀ ਜਿਹੀ ਤਰੱਕੀ ਲਈ ਦੋਹਾਂ ਦੀ ਉਮਰ ਨੂੰ ਵੀ ਨਹੀ ਦੇਖਿਆ ਅਤੇ ਪੰਜਾਬ ਦੇ ਸੱਭਿਆਚਾਰ ਦਾ ਧਿਆਨ ਵੀ ਨਹੀ ਰੱਖਿਆ ਅਤੇ ਉਨ੍ਹਾਂ ਦਾ ਮਜ਼ਾਕ ਬਣਾ ਕੇ ਲੋਕਾਂ ਸਾਮ੍ਹਣੇ ਪੇਸ਼ ਕਰ ਦਿੱਤਾ। ਜੋ ਇਹ ਮਜ਼ਾਕ ਮਹਿਲਾਂ ਕਮਿਸ਼ਨ ਕੋਲ ਵੀ ਪਹੁੰਚ ਗਿਆ। ਪਰ ਬੀਬੀ ਜਗੀਰ ਕੋਰ ਦੀ ਸਹੀ ਸਟੇਟਮੈਂਟ ਦੇਣ ਤੋਂ ਬਾਅਦ ਹਰ ਪਾਸੇ ਚਰਚਾ ਵਿੱਚ ਠੱਲ ਪੈ ਗਈ। ਬੀਬੀ ਜਗੀਰ ਕੋਰ ਦਾ ਕਹਿਣਾ ਹੈ ਕਿ ਸਾਬਕਾ ਸੀ ਐਮ ਚਰਨਜੀਤ ਚੰਨੀ ਨੇ ਮੈਨੂੰ ਮਾਂ-ਭੈਣ ਵਰਗਾ ਸਤਿਕਾਰ ਦਿੱਤਾ ਸੀ, ਨਾ ਕਿ ਉਸ ਨੇ ਕੋਈ ਗਲਤ ਟਿੱਪਣੀ ਕੀਤੀ ਸੀ। ਮੈਂ ਚਰਨਜੀਤ ਚੰਨੀ ਨੂੰ ਕਾਫ਼ੀ ਦੇਰ ਤੋਂ ਜਾਣਦੀ ਹਾਂ ਉਹ ਬਹੁਤ ਹੀ ਸੂਝਵਾਨ ਰਾਜਨੀਤਕ ਨੇਤਾ ਹਨ ਅਤੇ ਇੱਕ ਜਿੰਮੇਵਾਰ ਨਾਗਰਿਕ ਵੀ ਹਨ। ਚਰਨਜੀਤ ਸਿੰਘ ਉਹ ਚਿਹਰਾ ਹੈ ਜਿਸ ਨੂੰ ਸਰਕਾਰ ਨੇ ਸੀ ਐਮ ਵਜੋਂ ਪੰਜਾਬ ਸਟੇਟ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੀ। ਉਨ੍ਹਾਂ 3 ਮਹੀਨਿਆਂ ਵਿੱਚ ਹੀ ਲੋਕਾਂ ਪ੍ਰਤੀ ਚੰਗੇ ਫੈਸਲੇ ਲਏ। ਬੀਬੀ ਜਗੀਰ ਕੋਰ ਵੀ SGPC ਦੇ ਪ੍ਰਧਾਨ ਰਹਿ ਚੁੱਕੇ ਹਨ। ਇਹੋ ਜਿਹੇ ਜਿੰਮੇਵਾਰ ਬੰਦਿਆਂ ਦੇ ਮਜਾਕ ਉਡਾਉਣਾ ਸੋਭਾ ਨਹੀ ਦਿੰਦੇ।

















































